ਪੰਜਾਬੀ ਸਾਹਿਤ ਦੇ ਜਾਣੇ-ਪਛਾਣੇ ਚਿਹਰੇ ਮਾਸਟਰ ਤਰਲੋਚਨ ਸਿੰਘ ਦੀ ਵੀਰਵਾਰ ਨੂੰ ਸਮਰਾਲਾ ਵਿਖੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਸਮਰਾਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਮਾਸਟਰ ਤਰਲੋਚਨ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਕਈ ਉੱਘੇ ਕਲਾਕਾਰ, ਲੇਖਕ, ਗਾਇਕ, ਨਾਟਕਕਾਰ ਅਤੇ ਕਵੀ ਪਹੁੰਚੇ। ਫਿਲਮ ਜਗਤ ਵਿੱਚ ਮਾਸਟਰ ਤਰਲੋਚਨ ਨੂੰ ਗਾਇਕ ਬੱਬੂ ਮਾਨ ਦਾ ਮਾਸਟਰ ਕਿਹਾ ਜਾਂਦਾ ਹੈ।
ਕਿਉਂਕਿ ਮਾਸਟਰ ਨੇ ਬੱਬੂ ਮਾਨ ਦੀਆਂ ਦੋ ਫ਼ਿਲਮਾਂ ਏਕਮ ਅਤੇ ਹਸ਼ਰ ਲਿਖੀਆਂ ਸਨ। ਇਸ ਨੇੜਤਾ ਕਾਰਨ ਬੱਬੂ ਮਾਨ ਵੀ ਅੰਤਿਮ ਸੰਸਕਾਰ ‘ਤੇ ਪਹੁੰਚੇ। ਬੱਬੂ ਮਾਨ ਕਾਫੀ ਭਾਵੁਕ ਸੀ ਸੀ। ਵਿਦੇਸ਼ ਵਿੱਚ ਜਦੋਂ ਉਨ੍ਹਾਂ ਨੂੰ ਆਪਣੇ ਉਸਤਾਦ ਦ ਮੌਤ ਦੀ ਖ਼ਬਰ ਮਿਲੀ ਤਾਂ ਉਹ ਤੁਰੰਤ ਟਿਕਟ ਲੈ ਕੇ ਪੰਜਾਬ ਪਰਤ ਆਏ। ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੁੱਤਰ-ਧੀ ਸਮੇਤ ਮਾਸਟਰ ਦੀ ਚਿਖਾ ਨੂੰ ਅਗਨੀ ਵੀ ਦਿੱਤੀ। ਬੱਬੂ ਨੇ ਸਿਰਫ ਇੰਨਾ ਹੀ ਕਿਹਾ ਕਿ ਉਹ ਆਪਣਾ ਵੱਡਾ ਭਰਾ ਗੁਆ ਚੁੱਕਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਗੈਂ.ਗਵਾਰ: ਪੁਰਾਣੀ ਰੰਜਿਸ਼ ਨੂੰ ਲੈ ਕੇ 2 ਗੁੱਟਾਂ ‘ਚ ਝੜਪ, 6 ਕੈਦੀ ਜ਼ਖਮੀ
ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਪੰਜਾਬੀ ਕਲਾਕਾਰ ਅਤੇ ਗਾਇਕ ਰਵਿੰਦਰ ਗਰੇਵਾਲ ਨੇ ਕਿਹਾ ਕਿ ਮਾਸਟਰ ਤਰਲੋਚਨ ਸਿੰਘ ਦੇ ਅਕਾਲ ਚਲਾਣੇ ਨਾਲ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ। ਉਨ੍ਹਾਂ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਹ ਇਸ ਸੰਸਾਰ ਨੂੰ ਛੱਡਣ ਦੀ ਉਮਰ ਦਾ ਨਹੀਂ ਸੀ, ਪਰ ਇਹ ਰੱਬ ਨੂੰ ਮਨਜ਼ੂਰ ਸੀ।
ਵੀਡੀਓ ਲਈ ਕਲਿੱਕ ਕਰੋ -: