77ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਸ਼ੁਰੂ ਕੀਤੇ ਤਿਰੰਗਾ ਯਾਤਰਾ ਅਤੇ ਹਰ ਘਰ ਤਿਰੰਗਾ ਅਭਿਆਨ ਤਹਿਤ ਦੇਸ਼ ਭਰ ਵਿੱਚ ਬਾਈਕ ਰੈਲੀਆਂ, ਜਨਤਕ ਮੀਟਿੰਗਾਂ ਅਤੇ ਸਮਾਗਮ ਕੀਤੇ ਜਾ ਰਹੇ ਹਨ। ਹਰ ਘਰ ਤਿਰੰਗਾ ਅਭਿਆਨ ਦੀ ਵੈੱਬਸਾਈਟ ‘ਤੇ ਹੁਣ ਤੱਕ 5.8 ਕਰੋੜ ਤੋਂ ਵੱਧ ਸੈਲਫੀਜ਼ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ। ‘ਹਰ ਘਰ ਤਿਰੰਗਾ ਅਭਿਆਨ’ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਿੱਸਾ ਲਿਆ। ਉਨ੍ਹਾਂ ਨੇ ਦਿੱਲੀ ਸਥਿਤ ਆਪਣੇ ਬੰਗਲੇ ‘ਤੇ ਤਿਰੰਗਾ ਲਹਿਰਾਇਆ। ਵੀਡੀਓ ‘ਚ ਉਹ ਪਤਨੀ ਸੋਨਲ ਨਾਲ ਤਿਰੰਗਾ ਲਹਿਰਾਉਂਦੇ ਨਜ਼ਰ ਆ ਰਹੇ ਹਨ।
ਬੀਕਾਨੇਰ ‘ਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਬਾਈਕ ਰੈਲੀ ਕੱਢੀ। ਇਸ ਦੇ ਨਾਲ ਹੀ ਉਨ੍ਹਾਂ ਗੱਡੀਆਂ ‘ਤੇ ਤਿਰੰਗਾ ਲਹਿਰਾਇਆ।
ਮਿਰਜ਼ਾਪੁਰ ‘ਚ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਹੱਥਾਂ ਵਿੱਚ ਤਿਰੰਗੇ ਲੈ ਕੇ ਖੇਤਾਂ ਵਿੱਚ ਦੌੜਦੇ ਹੋਏ ਸਕੂਲੀ ਬੱਚੇ ਦੇਖੇ ਗਏ।
ਜੰਮੂ ‘ਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਵਰਕਰਾਂ ਸਮੇਤ ਤਿਰੰਗਾ ਰੈਲੀ ਵਿੱਚ ਸ਼ਾਮਲ ਹੋਏ।
ਅਹਿਮਦਾਬਾਦ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਵੀ ਆਪਣੇ ਘਰ ‘ਤੇ ਤਿਰੰਗਾ ਲਹਿਰਾਇਆ।
ਜੋਧਪੁਰ: BSF ਦੇ ਜਵਾਨਾਂ ਨੇ ਮੇਹਰਾਨਗੜ੍ਹ ਕਿਲ੍ਹੇ ਤੋਂ ਤਿਰੰਗਾ ਯਾਤਰਾ ਕੱਢੀ।
ਮੁੰਬਈ ‘ਚ ਫਿਲਮ ਅਭਿਨੇਤਾ ਅਭਿਸ਼ੇਕ ਬੱਚਨ ਨੇ ਵੀ ਆਪਣੇ ਘਰ ‘ਤੇ ਤਿਰੰਗਾ ਲਹਿਰਾ ਕੇ ਮੁਹਿੰਮ ‘ਚ ਹਿੱਸਾ ਲਿਆ।
ਹੈਦਰਾਬਾਦ ‘ਚ ਲੋਕਾਂ ਨੇ 77 ਫੁੱਟ ਲੰਬਾ ਤਿਰੰਗਾ ਲੈ ਕੇ ਯਾਤਰਾ ਕੱਢੀ।
ਰਾਜਕੋਟ ਸ਼ਹਿਰ ਦੇ ਲੋਕਾਂ ਨੇ ਵੀ 15 ਅਗਸਤ ਤੋਂ ਪਹਿਲਾਂ ਤਿਰੰਗਾ ਯਾਤਰਾ ਕੱਢੀ।