ਰੋਪੜ ਵਿਚ ਹੜ੍ਹ ਦੇ ਬਾਅਦ ਬਚਾਅ ਕੰਮਾਂ ਵਿਚ ਲੱਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਨੇ ਡੰਗਿਆ ਹੈ। ਬੈਂਸ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਮੰਤਰੀ ਹਰਜੋਤ ਬੈਂਸ ਨੇ ਸੋਸਲ ਮੀਡੀਆ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ-‘ਹੜ੍ਹ ਨਾਲ ਰਾਹਤ ਕੰਮ ਦੌਰਾਨ ਜ਼ਹਿਰੀਲੇ ਸੱਪ ਨੇ ਕੱਟ ਦਿੱਤਾ। ਜ਼ਹਿਰ ਦੀ ਵਜ੍ਹਾ ਨਾਲ ਸੋਜਿਸ਼ ਆ ਗਈ ਸੀ। ਤੁਹਾਡੀਆਂ ਅਰਦਾਸਾਂ ਨਾਲ ਹੁਣ ਮੈਂ ਬਿਲਕੁਲ ਠੀਕ ਹਾਂ। ਸਾਰੇ ਟੈਸਟ ਵੀ ਨਾਮਰਲ ਆਏ ਹਨ। ਮੰਤਰੀ ਬੈਂਸ ਨੇ ਸੱਪ ਦੇ ਡੰਗੇ ਜਾਣ ਦੀਆਂ ਤਸਵੀਰਾਂ ਵੀ ਕੀਤੀਆਂ ਸਾਂਝੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਐਂਟਰੀ ਪੁਆਇੰਟਾਂ ‘ਤੇ ਹਾਈਟੈੱਕ ਨਾਕਾਬੰਦੀ, ਨਸ਼ਿਆਂ ਖ਼ਿਲਾਫ਼ ਅਪਰੇਸ਼ਨ ਸੀਲ-3 ਸ਼ੁਰੂ
ਦੱਸ ਦੇਈਏ ਕਿ ਪੰਜਾਬ ਦੇ 7 ਜ਼ਿਲ੍ਹਿਆਂ ਦੇ 89 ਪਿੰਡ ਹੜ੍ਹ ਦੀ ਲਪੇਟ ਵਿਚ ਹਨ। ਹੜ੍ਹ ਦਾ ਅਸਰ ਰੋਪੜ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਗੁਰਦਾਸਪੁਰ ਵਿਚ ਹੋਇਆ ਹੈ। ਮੁਸ਼ਕਲ ਦੀ ਇਸ ਘੜੀ ਵਿਚ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜ਼ਮੀਨੀ ਪੱਧਰ ‘ਤੇ ਜਾ ਕੇ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: