ਪਾਕਿਸਤਾਨ ਦੇ ਪੰਜਾਬ ਦੇ ਪਿੰਡੀ ਭੱਟੀਆਂ ਇਲਾਕੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਫੈਸਲਾਬਾਦ ਮੋਟਰਵੇਅ ‘ਤੇ ਐਤਵਾਰ ਤੜਕੇ ਇਕ ਬੱਸ ਨੂੰ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ।
ਪਾਕਿਸਤਾਨ ਦੇ ਨਿਊਜ਼ ਚੈਨਲ ਨੇ ਬਚਾਅ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਬੱਸ 35 ਤੋਂ 40 ਯਾਤਰੀਆਂ ਨੂੰ ਲੈ ਕੇ ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਸੀ। ਰਿਪੋਰਟ ਮੁਤਾਬਕ ਜ਼ਿਲ੍ਹਾ ਪੁਲਿਸ ਅਧਿਕਾਰੀ ਡਾ. ਫਹਾਦ ਨੇ ਦੱਸਿਆ ਕਿ ਡੀਜ਼ਲ ਦੇ ਡਰੰਮ ਲੈ ਕੇ ਜਾ ਰਹੀ ਪਿਕਅੱਪ ਵੈਨ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ।
ਫਹਾਦ ਨੇ ਦੱਸਿਆ ਕਿ ਜ਼ਿਆਦਾਤਰ ਜ਼ਖਮੀ ਯਾਤਰੀਆਂ ਦੀ ਹਾਲਤ ਨਾਜ਼ੁਕ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੋਵੇਂ ਵਾਹਨਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ, ਹਾਦਸੇ ਵੇਲੇ ਆਸਪਾਸ ਮੌਜੂਦ ਲੋਕਾਂ ਨੇ ਬੱਸ ਦੀਆਂ ਖਿੜਕੀਆਂ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਕੈਨੇਡਾ ਗਏ ਨੌਜਵਾਨ ਦੀ ਮ੍ਰਿਤ.ਕ ਦੇਹ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਰਿਪੋਰਟ ਮੁਤਾਬਕ ਪਾਕਿਸਤਾਨ ‘ਚ ਆਜ਼ਾਦੀ ਦਿਹਾੜੇ ਤੋਂ ਬਾਅਦ ਪੰਜਾਬ ਸੂਬੇ ‘ਚ ਕਾਫੀ ਸੜਕ ਹਾਦਸੇ ਹੋਏ। 1,659 ਟ੍ਰੈਫਿਕ ਹਾਦਸਿਆਂ ਵਿੱਚ 17 ਲੋਕਾਂ ਦੀ ਮੌਤ ਹੋ ਗਈ ਅਤੇ 1,773 ਹੋਰ ਜ਼ਖਮੀ ਹੋਏ। ਸਭ ਤੋਂ ਵੱਧ ਸੜਕ ਹਾਦਸੇ ਲਾਹੌਰ ਵਿੱਚ ਦਰਜ ਕੀਤੇ ਗਏ।
14 ਅਗਸਤ ਨੂੰ, ਲਾਹੌਰ ਦੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਮਰੀਜ਼ਾਂ ਦਾ ਇੱਕ ਅਸਾਧਾਰਨ ਭਾਰ ਦੇਖਿਆ ਗਿਆ। ਐਮਰਜੈਂਸੀ ਸਰਵਿਸਿਜ਼ ਡਿਪਾਰਟਮੈਂਟ (ਈਐਸਡੀ) ਤੋਂ ਇਕੱਠੇ ਕੀਤੇ ਅਧਿਕਾਰਤ ਅੰਕੜਿਆਂ ਮੁਤਾਬਕ 13 ਅਗਸਤ ਨੂੰ ਸੂਬੇ ਭਰ ਵਿੱਚ 1,234 ਸੜਕ ਹਾਦਸਿਆਂ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ 1,338 ਹੋਰ ਜ਼ਖਮੀ ਹੋਏ।
ਵੀਡੀਓ ਲਈ ਕਲਿੱਕ ਕਰੋ -: