ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਘੜੂਆਂ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ 2 ਨੌਜਵਾਨਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਹੈ। ਨੌਜਵਾਨ ਦੀ ਜਾਨ ਵਾਲ-ਵਾਲ ਬਚ ਗਈ। ਹਮਲਾਵਰਾਂ ਨੇ ਨੌਜਵਾਨਾਂ ‘ਤੇ 7 ਗੋਲੀਆਂ ਚਲਾਈਆਂ। ਪੀੜਤ ਦੀ ਪਛਾਣ ਮਨਪ੍ਰੀਤ ਸਿੰਘ ਧਨੋਆ ਨਿਵਾਸੀ ਪਿੰਡ ਘੜੂਆਂ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਨਾਲ ਦੋਸ਼ੀਆਂ ਦੀ ਮੋਟਰ ਸਾਈਕਲ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਪੀੜਤ ਦਾ ਭਰਾ ਅਮਰੀਕਾ ਵਿੱਚ ਰਹਿੰਦਾ ਹੈ। ਉਹ ਉਥੇ ਜੱਗੂ ਭਗਵਾਨਪੁਰੀਆ ਦੇ ਐਂਟੀ ਗਰੁੱਪ ਦੇ ਸੰਪਰਕ ਵਿੱਚ ਹੈ। ਪੀੜਤ ਮਨਪ੍ਰੀਤ ਸਿੰਘ ਨੂੰ ਇਸ ਦੇ ਬਾਰੇ ਪਹਿਲਾਂ ਕਈ ਵਾਰ ਧਮਕੀਆਂ ਵੀ ਮਿਲੀਆਂ ਸਨ। ਉਸੇ ਦੇ ਚੱਲਦੇ ਫਾਇਰਿੰਗ ਕੀਤੀ ਗਈ ਹੈ।
ਸੋਮਵਾਰ ਦੇਰ ਰਾਤ ਮੋਟਰ ਸਾਈਕਲ ‘ਤੇ 2 ਨੌਜਵਾਨ ਆਏ ਸਨ। ਉਨ੍ਹਾਂ ਨੇ ਘਰ ਦੇ ਬਾਹਰ ਆ ਕੇ ਮਨਪ੍ਰੀਤ ਦੇ ਨਾਂ ਦੀ ਆਵਾਜ਼ ਲਗਾਈ। ਮਨਪ੍ਰੀਤ ਦੇ ਘਰ ਵਾਲੇ ਬਾਹਰ ਆਏ ਤਾਂ ਉਨ੍ਹਾਂ ਕਿਹਾ ਕਿ ਮਨਪ੍ਰੀਤ ਤਤੋਂ ਮਿਲਣਾ ਹੈ। ਜਿਵੇਂ ਹੀ ਮਨਪ੍ਰੀਤ ਬਾਹਰ ਆਇਆ ਤਾਂ ਇੱਕ ਨੌਜਵਾਨ ਨੇ ਆਪਣੀ ਪਿਸਤੌਲ ਕੱਢ ਕੇ ਤਾਬੜਤੋਰ 7 ਗੋਲੀਆਂ ਚਲਾ ਦਿੱਤੀਆਂ। ਇਹ ਗੋਲੀਆਂ ਮਨਪ੍ਰੀਤ ਦੇ ਘਰ ਦੇ ਦਰਵਾਜ਼ੇ ਲੱਗੀਆਂ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਹਾਈਕੋਟ ਦੀ ਨਿਵੇਕਲੀ ਪਹਿਲ, ਟਰਾਂਸਜੈਂਡਰਾਂ ਲਈ ਬਣਨਗੇ ਵੱਖਰੇ 5 ਟਾਇਲਟ
ਦੋਸ਼ੀਆਂ ਨੇ ਉਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਛੋਟਾ ਹੁਸ਼ਿਆਰਪੁਰੀਆ ਨਾਂ ਤੋਂ ਇੱਕ ਪੋਸਟ ਪਾਈ ਹੈ। ਉਸ ਵਿੱਚ ਲਿਖਿਆ ਹੈ ਕਿ ਜੋ ਘੜੂਆਂ ਵਿੱਚ ਗੋਲੀਆਂ ਚਲਾਈ ਗਈ ਹੈ। ਉਹ ਅਸੀਂ ਚਲਾਈ ਹਨ। ਇਸ ਦਾ ਕਾਰਨ ਸਨੀ ਧਨੋਆ ਹੈ, ਜੋ ਅਮਰੀਕਾ ਵਿੱਚ ਐਂਟੀ ਪਾਰਟੀ ਦੇ ਨਾਲ ਮਿਲਿਆ ਹੋਇਆ ਹੈ। ਇਸ ਦੇ ਬਾਰੇ ਮਨਪ੍ਰੀਤ ਨੂੰ ਜਾਣਕਾਰੀ ਦਿੱਤੀ ਸੀ, ਪਰ ਉਸ ਨੇ ਉਸ ਨੂੰ ਨਹੀਂ ਰੋਕਿਆ। ਇਸ ਲਈ ਉਸ ‘ਤੇ ਹਮਲਾ ਹੋਇਆ।
ਵੀਡੀਓ ਲਈ ਕਲਿੱਕ ਕਰੋ -: