ਪੰਜਾਬ ਵਿੱਚ ਆਏ ਹੜ੍ਹਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਵਿੱਚ 10,000 ਕਰੋੜ ਰੁਪਏ ਦਾ ਅਨੁਮਾਨਤ ਨੁਕਸਾਨ ਹੋਇਆ ਹੈ ਤੇ ਸਰਕਾਰ ਵੱਲੋਂ ਸਿਰਫ਼ 186 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਕੋਰ ਕਮੇਟੀ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਹੇਠ ਲਿਖੇ ਮੁਤਾਬਕ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ-
- ਵਾਹੀਯੋਗ ਜ਼ਮੀਨ: 50,000 ਰੁਪਏ/ਏਕੜ
- ਜਾਨੀ ਨੁਕਸਾਨ: 25 ਲੱਖ ਰੁਪਏ/ਵਿਅਕਤੀ
- ਮਕਾਨ: 10 ਲੱਖ ਰੁਪਏ
▪️ ਪਸ਼ੂ: 1 ਲੱਖ ਰੁਪਏ - ਬਕਰੀ: 50,000 ਰੁਪਏ
- ਟਿਊਬਵੈੱਲ ਦੀ ਮੁਰੰਮਤ: 2 ਲੱਖ ਰੁਪਏ
- ਟਰੈਕਟਰ/ਖੇਤੀ ਸਾਜ਼ੋ-ਸਾਮਾਨ: ਮੁਰੰਮਤ ਦੀ ਪੂਰੀ ਲਾਗਤ
- ਕਿਰਾਏਦਾਰ ਕਿਸਾਨ: ਇਨਪੁਟ ਲਾਗਤ ਅਤੇ ਮਜ਼ਦੂਰੀ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ
- ਖੇਤ ਮਜ਼ਦੂਰ: 20000 ਰੁਪਏ/ਏਕੜ
- ਡਿਸਿਲਟਿੰਗ: ਕਿਸਾਨ ਨੂੰ ਇਕੱਠੀ ਹੋਈ ਗਾਦ/ਰੇਤ ਦਾ ਨਿਪਟਾਰਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ
- ਬੰਧ ਦੀ ਮੁਰੰਮਤ: ਲੋਕਾਂ ਨੂੰ ਡੀਜ਼ਲ, ਮਸ਼ੀਨਰੀ ਅਤੇ ਰੇਤ ਦੀਆਂ ਬੋਰੀਆਂ ਲਈ ਪੂਰਾ ਮੁਆਵਜ਼ਾ ਦਿੱਤਾ ਜਾਵੇ।
- ਸਰਹੱਦ/ਨਦੀ ਦੇ ਨਾਲ ਲੱਗਦੇ ਕਿਸਾਨਾਂ (ਕੱਚੀ ਜ਼ਮੀਨ ਦੀ ਕਾਸ਼ਤ) ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਚੰਨ ‘ਤੇ ਸ਼ਿਵ ਸ਼ਕਤੀ ਕੋਲ ਘੁੰਮ ਰਿਹਾ ਪ੍ਰਗਿਆਨ, ਰਸਤੇ ‘ਚ ਟੋਇਆ, ਵੇਖੋ ਵੀਡੀਓ
ਵੀਡੀਓ ਲਈ ਕਲਿੱਕ ਕਰੋ -: