ਯੂਕਰੇਨ ਦੀ ਰਾਜਧਾਨੀ ਕੀਵ ਕੋਲ ਦੋ ਐੱਲ-39 ਟ੍ਰੇਨਿੰਗ ਜਹਾਜ਼ਾਂ ਦੇ ਹਵਾ ਵਿਚ ਟਕਰਾਉਣ ਨਾਲ ਤਿੰਨ ਯੂਕਰੇਨੀ ਪਾਇਲਟਾਂ ਦੀ ਮੌਤ ਹੋ ਗਈ। ਯੂਕਰੇਨ ਦੀ ਹਵਾਈ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਦੁਰਘਟਨਾ ਝਿਤੋਮਿਰ ਖੇਤਰ ਵਿਚ ਹੋਈ ਜੋ ਰਾਜਧਾਨੀ ਕੀਵ ਦੇ ਪੱਛਮ ਵਿਚ ਸਥਿਤ ਹੈ। ਯੂਕਰੇਨ ਪੱਛਣ ਤੋਂ ਮਿਲਣ ਵਾਲੇ ਐੱਫ-16 ਲੜਾਕੂ ਜਹਾਜ਼ਾਂ ਨੂੰ ਉਡਾਉਣ ਲਈ ਆਪਣੇ ਹਵਾਈ ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਟ੍ਰੇਂਡ ਕਰਨ ਲਈ ਇਕ ਵੱਡੀ ਕਵਾਇਦ ਦੀ ਤਿਆਰੀ ਵਿਚ ਹੈ। ਅਜਿਹੇ ਵਿਚ ਤਿੰਨ ਪਾਇਲਟਾਂ ਦੀ ਮੌਤ ਉਸ ਲਈ ਵੱਡਾ ਝਟਕਾ ਹੈ।
ਘਟਨਾ ‘ਤੇ ਦੁੱਖ ਪ੍ਰਗਟਾਉਂਦੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਕਿਹਾ ਕਿ ਜਹਾਜ਼ ਹਾਦਸੇ ਵਿਚ ਮਾਰੇ ਗਏ ਤਿੰਨ ਫੌਜੀ ਪਾਇਲਟਾਂ ਵਿਚ ਯੂਕਰੇਨੀ ਫੌਜ ਦੇ ਅਧਿਕਾਰੀ ਐਂਡਰੀ ਪਿਲਸ਼ਿਚਕੋਵ ਸ਼ਾਮਲ ਹਨ ਜਿਨ੍ਹਾਂ ਨੇ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕੀਤੀ। ਰਾਸ਼ਟਰਪਤੀ ਜੇਲੇਂਸਕੀ ਪੱਛਮੀ ਦੇਸ਼ਾਂ ਤੋਂ ਮਿਲਣ ਵਾਲੇ 61 ਐੱਫ-16 ਲੜਾਕੂ ਜਹਾਜ਼ਾਂ ਨੂੰ ਉਡਾਉਣ ਲਈ ਯੂਕਰੇਨੀ ਫੌਜੀਆਂ ਦੀ ਟ੍ਰੇਨਿੰਗ ‘ਤੇ ਜ਼ੋਰ ਦੇ ਰਹੇ ਹਨ।
ਯੂਕਰੇਨ ਦੀ ਹਵਾਈ ਫੌਜ ਨੇ ਲਿਖਿਆ ਕਿ ਅਸੀਂਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ।ਇਹ ਸਾਡੇ ਸਾਰਿਆਂ ਲਈ ਅਸਹਿਣਯੋਗ ਨੁਕਸਾਨ ਹੈ। ਦੁਰਘਟਨਾ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਵਾਈ ਫੌਜ ਮੁਤਾਬਕ ਮਰਨ ਵਾਲੇ ਪਾਇਲਟਾਂ ਵਿਚ ਜੂਸ ਨਾਂ ਦਾ ਪਾਇਲਟ ਸ਼ਾਮਲ ਹੈ ਜਿਸ ਨੇ ਵਿਦੇਸ਼ੀ ਮੀਡੀਆ ਨੂੰ ਕਈ ਇੰਟਰਵਿਊ ਦਿੱਤੇ ਸਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਟਰਾਂਸਪੋਰਟ ਘਪਲੇ ‘ਚ ED ਨੇ ਕੱਸਿਆ ਸ਼ਿਕੰਜਾ, ਭਗੌੜੇ ਸਿੰਗਲਾ ਨੂੰ ਇੰਟਰਪੋਲ ਜ਼ਰੀਏ ਲਿਆਂਦਾ ਜਾਵੇਗਾ ਭਾਰਤ
ਜ਼ਿਕਰਯੋਗ ਹੈ ਕਿ ਪਿਛਲੇ ਡੇਢ ਸਾਲ ਤੋਂ ਯੂਕਰੇਨ ਤੇ ਰੂਸ ਵਿਚ ਸੰਘਰਸ਼ ਜਾਰੀ ਹੈ। ਫਰਵਰੀ 2022 ਵਿਚ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਬਾਅਦ ਦੋਵੇਂ ਦੇਸ਼ਾਂ ਦੀਆਂ ਫੌਜਾਂ ਇਕ-ਦੂਜੇ ‘ਤੇ ਰੈਗੂਲਰ ਤੌਰ ‘ਤੇ ਹਮਲੇ ਕਰ ਰਹੀਆਂ ਹਨ। ਸ਼ੁਰੂਆਤ ਵਿਚ ਪਿਛੜਣ ਦੇ ਬਾਅਦ ਯੂਕਰੇਨ ਦੀ ਫੌਜ ਨੇ ਫੌਜ ਦੀ ਮਦਦ ਨਾਲ ਹੁਣ ਰੂਸ ਦੇ ਮੁਕਾਬਲੇ ਖੁਦ ਨੂੰ ਮਜ਼ਬੂਤ ਕਰ ਲਿਆ ਹੈ। ਇਸੇ ਦਾ ਨਤੀਜਾ ਹੈ ਕਿ ਇਸ ਯੁੱਧ ਵਿਚ ਯੂਕਰੇਨ ਪਿਛਲੇ ਕੁਝ ਮਹੀਨਿਆਂ ਵਿਚ ਰੂਸ ‘ਤੇ ਭਾਰੀ ਪੈਂਦਾ ਦਿਖ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: