ਕਹਿੰਦੇ ਹਨ ਕਿ ਸਮੇਂ ਦੇ ਨਾਲ-ਨਾਲ ਹਰ ਜ਼ਖਮ ਭਰ ਜਾਂਦਾ ਹੈ, ਲੋਕ ਹੌਲੀ-ਹੌਲੀ ਸਭ ਨੂੰ ਭੁੱਲ ਜਾਂਦੇ ਹਨ, ਪਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਤੋਂ ਉਪਰ ਹੋ ਗਿਆ ਹੈ ਪਰ ਅਜੇ ਵੀ ਉਸ ਦਾ ਪਿਆਰ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਪਹਿਲਾਂ ਵਾਂਗ ਹੀ ਵਸਿਆ ਹੋਇਆ ਹੈ। ਇਸ ਦਾ ਸਬੂਤ ਬਾਜ਼ਾਰਾਂ ਵਿੱਚ ਉਸ ਦੀਆਂ ਫੋਟੋਆਂ ਵਾਲੀਆਂ ਰੱਖੜੀਆਂ ਦੀ ਵਧੀ ਡਿਮਾਂਡ ਨੂੰ ਵੇਖ ਕੇ ਪਤਾ ਲੱਗਦਾ ਹੈ
ਰੱਖੜੀ ਦਾ ਤਿਉਹਾਰ 30 ਅਗਸਤ ਨੂੰ ਹੈ। ਇਸ ਦੇ ਨਾਲ ਹੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਵੀ ਡਿਮਾਂਡ ਵਿੱਚ ਹੈ, ਕਿਉਂਕਿ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਬਜ਼ਾਰ ਵਿੱਚ ਸਜਾਈਆਂ ਜਾਂਦੀਆਂ ਹਨ, ਉੱਥੇ ਹੀ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੜੀਆਂ ਵੀ ਵਿਕ ਰਹੀਆਂ ਹਨ। ਸਿੱਧੂ ਦੀ ਤਸਵੀਰ ਵਾਲੀ ਰੱਖੜੀ ਦਾ ਕ੍ਰੇਜ਼ ਬੱਚਿਆਂ ਤੋਂ ਲੈ ਕੇ ਜਵਾਨਾਂ ਤੱਕ ਦੇਖਣ ਨੂੰ ਮਿਲ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਆਪਣੇ ਚਹੇਤੇ ਗਾਇਕ ਦੀ ਦੀ ਤਸਵੀਰ ਵਾਲੀ ਰੱਖੜੀ ਵੇਖ ਕੇ ਬਹੁਤ ਖੁਸ਼ ਹਨ। ਦੁਕਾਨਦਾਰ ਇਹ ਵੀ ਮੰਨ ਰਹੇ ਹਨ ਕਿ ਜਵਾਨ ਅਤੇ ਹੋਰ ਲੋਕ ਗਾਇਕ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੜੀਆਂ ਹੱਥੋ-ਹੱਥ ਲੈ ਰਹੇ ਹਨ। ਹਾਲਾਂਕਿ ਪੰਜਾਬ ‘ਚ ਹੜ੍ਹ ਪ੍ਰਭਾਵਿਤ ਜ਼ਿਲਿਆਂ ਦੇ ਲੋਕ ਨੁਕਸਾਨ ਕਾਰਨ ਕਾਫੀ ਪ੍ਰੇਸ਼ਾਨ ਹਨ। ਲੋਕਾਂ ‘ਚ ਡਰ ਵੀ ਹੈ ਪਰ ਜਵਾਨਾਂ ‘ਚ ਬੱਚਿਆਂ ਦੇ ਟੁਆਏਨੁਮਾ ਰੱਖੜੀ ਅਤੇ ਸਿੱਧੂ ਮੂਸੇਵਾਲਾ ਦੀ ਰੱਖੜੀ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਐਲਾਨ, ਪਿਛਲੇ 5 ਸਾਲਾਂ ਦੌਰਾਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲੇਗਾ ਇਨਾਮ
ਇੱਕ ਦੁਕਾਨਦਾਰ ਨੇ ਦੱਸਿਆ ਕਿ ਪਿੰਡਾਂ ਦੇ ਨੌਜਵਾਨਾਂ ਵਿੱਚ ਸਿੱਧੂ ਮੂਸੇਵਾਲਾ ਦਾ ਜ਼ਿਆਦਾ ਕ੍ਰੇਜ਼ ਹੈ। ਉਨ੍ਹਾਂ ਦੱਸਿਆ ਕਿ ਲੋਕ ਰੱਖੜੀ ਦੀਆਂ ਵੱਖ-ਵੱਖ ਕਿਸਮਾਂ ਦੀ ਮੰਗ ਕਰਦੇ ਹਨ। ਪਰ ਪਿੰਡ ਦੇ ਨੌਜਵਾਨਾਂ ਵਿੱਚ ਗਾਇਕ ਸਿੱਧੂ ਦੀ ਰੱਖੜੀ ਦਾ ਕ੍ਰੇਜ਼ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਰੱਖੜੀ ਦੀਆਂ ਕੁਝ ਖਾਸ ਕਿਸਮਾਂ ਦੀ ਮੰਗ ਆਉਂਦੀ ਹੈ। ਪਰ ਹਰ ਸਾਲ ਦੇ ਮੁਕਾਬਲੇ ਇਸ ਵਾਰ ਹੜ੍ਹਾਂ ਕਾਰਨ ਹੋਏ ਨੁਕਸਾਨ ਕਾਰਨ ਬਾਜ਼ਾਰ ਕਾਫੀ ਠੰਢਾ ਹੈ।
ਵੀਡੀਓ ਲਈ ਕਲਿੱਕ ਕਰੋ -: