ਅਫਗਾਨਿਸਤਾਨ ਵਿਚ ਮਹਿਲਾ ਵਿਰੋਧੀ ਫਰਮਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਤਾਲਿਬਾਨੀ ਹਕੂਮਤ ਨੇ ਹੁਣ ਮੱਧ ਬਾਮਿਆਨ ਸੂਬੇ ਵਿਚ ਬੰਦ-ਏ-ਅਮੀਰ ਨੈਸ਼ਨਲ ਪਾਰਕ ਵਿਚ ਮਹਿਲਾਵਾਂ ਦੇ ਜਾਣ ‘ਤੇ ਰੋਕ ਲਗਾ ਦਿੱਤੀ ਹੈ। ਬੰਦ-ਏ-ਅਮੀਰ ਅਫਗਾਨਿਸਤਾਨ ਦੇ ਸਭ ਤੋਂ ਲੋਕਪ੍ਰਿਯ ਪਾਰਕਾਂ ਵਿਚੋਂ ਇਕ ਹੈ।
ਹਾਲਾਂਕਿ ਅਫਗਾਨਿਸਤਾਨ ਵਿਚ ਔਰਤਾਂ ਦੇ ਅਧਿਕਾਰ ਨੂੰ ਸੀਮਤ ਕਰਨ ਦਾ ਫੈਸਲਾ ਕੋਈ ਨਵਾਂ ਨਹੀਂ ਹੈ। ਬੀਤੇ ਮਹੀਨੇ ਹੀ ਤਾਲਿਬਾਨ ਨੇ ਬਿਊਟੀ ਸਲੂਨ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ। ਹਰ ਸਾਲ ਹਜ਼ਾਰਾਂ ਲੋਕ ਬੰਦ-ਏ-ਅਮੀਰ ਨੈਸ਼ਨਲ ਪਾਰਕ ਦਾ ਦੌਰਾ ਕਰਦੇ ਹਨ ਤੇ ਦੇਸ਼ ਦੇ ਮੱਧ ਬਾਮਿਆਨ ਸੂਬੇ ਵਿਚ ਨੀਲਮਣੀ-ਨੀਲੀ ਝੀਲਾਂ ਤੇ ਵਿਸ਼ਾਲ ਚੱਟਾਨਾਂ ਦੇ ਨਜ਼ਾਰਿਆਂ ਦਾ ਮਜ਼ਾ ਲੈਂਦੇ ਹਨ।
ਨਵੇਂ ਜਾਰੀ ਕੀਤੇ ਹੁਕਮ ਵਿਚ ਨੈਤਿਕਤਾ ਮੰਤਰੀ ਮੁਹੰਮਦ ਖਾਲਿਦ ਹਨਾਫੀ ਨੇ ਸੁਰੱਖਿਆ ਬਲਾਂ ਤੋਂ ਮਹਿਲਾਵਾਂ ਨੂੰ ਪਾਰਕ ਵਿਚ ਦਾਖਲ ਹੋਣ ਤੋਂ ਰੋਕਣ ਲਈ ਕਿਹਾ ਹੈ। ਹਨਾਫੀ ਨੇ ਕਿਹਾ ਕਿ ਮਹਿਲਾਵਾਂ ਲਈ ਦਰਸ਼ਨੀ ਥਾਵਾਂ ਦੀ ਯਾਤਰਾ ਕਰਨਾ ਜ਼ਰੂਰੀ ਨਹੀਂ ਹੈ। ਹਨਾਫੀ ਨੇ ਤਾਲਿਬਾਨੀ ਸੁਰੱਖਿਆ ਬਲਾਂਤੇ ਬਾਮਿਆਨ ਸੂਬੇ ਦੇ ਬਜ਼ੁਰਗਾਂ ਤੋਂ ਪਾਰਕਾਂ ਵਿਚ ਔਰਤਾਂ ਦੇ ਪ੍ਰਵੇਸ਼ ‘ਤੇ ਰੋਕ ਨੂੰ ਲਾਗੂ ਕਰਨ ਵਿਚ ਮਦਦ ਦੀ ਅਪੀਲ ਕੀਤੀ। ਉਨ੍ਹਾਂ ਨੇ ਤਾਲਿਬਾਨ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਤਾਲਿਬਾਨ ਵੱਲੋਂ ਨਿਰਧਾਰਤ ਹਿਜਾਬ ਨਿਯਮਾਂ ਦਾ ਪਾਲਣ ਨਾ ਕਰਨ ਵਾਲੀਆਂ ਔਰਤਾਂ ਦੀ ਵੀ ਆਲੋਚਨਾ ਕੀਤੀ।
ਇਹ ਵੀ ਪੜ੍ਹੋ : ਇਮਰਾਨ ਨੂੰ ਜੇਲ੍ਹ ‘ਚ ਦੇਸੀ ਘਿਓ ‘ਚ ਬਣਿਆ ਚਿਕਨ-ਮਟਨ, ਪਤਨੀ ਨੇ ਕਿਹਾ ਸੀ-‘ਖਾਨ ਬਹੁਤ ਕਮਜ਼ੋਰ ਹੋ ਗਏ ਹਨ’
ਪ੍ਰਤੀਬੰਧ ਦਾ ਐਲਾਨ ਉਦੋਂ ਕੀਤਾ ਗਿਆ ਜਦੋਂ ਮੰਤਰੀ ਹਨਾਫੀ ਨੇ ਸ਼ਿਕਾਇਤ ਕੀਤੀ ਕਿ ਪਾਰਕ ਵਿਚ ਆਉਣ ਵਾਲੀਆਂ ਔਰਤਾਂ ਹਿਜਾਹ ਪਹਿਨਣ ਦੇ ਸਹੀ ਤਰੀਕੇ ਦਾ ਪਾਲਣ ਨਹੀਂ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: