ਜਲੰਧਰ ਵਿਚ ਨਕੋਦਰ ਦੀ ਪੁਰੇਵਾਲ ਕਾਲੋਨੀ ਵਿਚ ਇਕ ਕਲਯੁੱਗੀ ਪੁੱਤ ਨੇ ਆਪਣੇ ਹੀ ਪਿਤਾ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪਿਤਾ ਨੂੰ ਗੰਭੀਰ ਹਾਲਤ ਵਿਚ ਨਕੋਦਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਥੋਂ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਜ਼ਖਮੀ ਬਜ਼ੁਰਗ ਦੀ ਪਛਾਣ ਹਰਜੀਤ ਸਿੰਘ ਵਾਸੀ ਪੁਰੇਵਾਲ ਕਾਲੋਨੀ ਵਜੋਂ ਹੋਈ ਹੈ। ਹਮਲਾ ਕਰਨ ਵਾਲਾ ਪੁੱਤ ਸੁਰਿੰਦਰ ਸਿੰਘ ਉਰਫ ਛਿੰਤਾ ਮੌਕੇ ਤੋਂ ਫਰਾਰ ਹੋ ਗਿਆ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਸਿਟੀ ਥਾਣਾ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਏਐੱਸਆਈ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੇ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਜ਼ੁਰਗ ਹਰਜੀਤ ਸਿੰਘ ਆਪਣੀ ਪਤਨੀ ਨਾਲ ਰਹਿੰਦਾ ਹੈ। ਉਸ ਦੇ ਤਿੰਨ ਬੱਚੇ ਦੋ ਪੁੱਤ ਤੇ ਇਕ ਧੀ ਹੈ। ਤਿੰਨੋਂ ਹੀ ਵਿਦੇਸ਼ ਵਿਚ ਹਨ। ਇਕ ਪੁੱਤ 2-3 ਮਹੀਨੇ ਪਹਿਲਾਂ ਵਿਦੇਸ਼ ਤੋਂ ਆਇਆ ਸੀ। ਬਜ਼ੁਰਗ ਦੀ ਪਤਨੀ ਅੱਜ ਸਵੇਰੇ ਆਪਣੇ ਰਿਸ਼ਤੇਦਾਰਾਂ ਕੋਲ ਗਈ ਸੀ। ਘਰ ਵਿਚ ਪਿਓ-ਪੁੱਤਰ ਇਕੱਲੇ ਸੀ।
ਇਹ ਵੀ ਪੜ੍ਹੋ : ਨੰਗਲ ਦੇ SDM ਉਦੈਦੀਪ ਸਿੰਘ ਸਿੱਧੂ ਮੁਅੱਤਲ, ਹੜ੍ਹਾਂ ਦੌਰਾਨ ਗੈਰ-ਹਾਜ਼ਰ ਰਹਿਣ ‘ਤੇ ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ
ਬਜ਼ੁਰਗ ਪਿਛਲੇ ਕੁਝ ਸਮੇਂ ਤੋਂ ਕਾਫੀ ਬੀਮਾਰ ਹੀ। ਅੱਜ ਦੋਵੇਂ ਪਿਓ-ਪੁੱਤ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਪੁੱਤ ਨੇ ਆਪਣੇ ਪਿਤਾ ‘ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਨੌਜਵਾਨ ਸੁਰਿੰਦਰ ਦੀ ਮਾਤਾ ਨੇ ਕਿਹਾ ਕਿ ਉਸ ਦੀ ਪਤਨੀ ਤੇ ਬੱਚੇ ਵੀ ਉਸ ਤੋਂ ਦੁਖੀ ਸਨ। ਉਹ ਵੀ ਵਿਦੇਸ਼ ਵਿਚ ਉਸ ਨੂ ਛੱਡ ਕੇ ਜਾ ਚੁੱਕੇ ਹਨ। ਪਹਿਲਾਂ ਉਸ ਦੀ ਪਤਨੀ ਉਸ ਨੂੰ ਵਿਦੇਸ਼ ਵਿਚ ਛੱਡ ਕੇ ਚਲੀ ਗਈ ਫਿਰ ਬੱਚਿਆਂ ਨੇ ਵੀ ਉਸ ਦੀਆਂ ਹਰਕਤਾਂ ਕਾਰਨ ਉਸ ਦਾ ਸਾਥ ਛੱਡ ਦਿੱਤਾ। ਬਜ਼ੁਰਗ ਮਾਤਾ ਨੇ ਕਿਹਾ ਕਿ ਹੁਣ ਉਹ ਵਿਦੇਸ਼ ਤੋਂ ਕੁਝ ਦਿਨ ਪਹਿਲਾਂ ਹੀ ਆਇਆ ਸੀ ਉਸ ਨੇ ਸੋਚਿਆ ਕਿ ਸੁਰਿੰਦਰ ਸੁਧਰ ਗਿਆ ਹੈ ਪਰ ਉਸ ਨੇ ਆਪਣੇ ਹੀ ਪਿਓ ‘ਤੇ ਹਮਲਾ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: