ਵਿਦਿਆਰਥੀਆਂ ਦੇ ਹਿਰਾਜ ਠੀਕ ਢੰਗ ਨਾਲ ਨਾ ਪਹਿਨਣ ਕਾਰਨ ਇਕ ਟੀਚਰ ਵੱਲੋਂ ਵਿਦਿਆਰਥੀਆਂ ਨੂੰ ਅੱਧਾ ਗੰਜਾ ਕਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਇੰਡੋਨੇਸ਼ੀਆ ਦੀ ਹੈ। ਘਟਨਾ ਨੂੰ ਲੈ ਕੇ ਇੰਡੋਨੇਸ਼ੀਆ ਵਿਚ ਹੰਗਾਮਾ ਹੋ ਗਿਆ ਹੈ ਤੇ ਇਸ ਨੂੰ ਧਾਰਮਿਕ ਅਸਹਿਣਸ਼ੀਲਤਾ ਨਾਲ ਜੋੜਿਆ ਜਾ ਰਿਹਾ ਹੈ। ਹੰਗਾਮੇ ਦੇ ਬਾਅਦ ਮੁਲਜ਼ਮ ਅਧਿਆਪਕ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤੇ ਸਕੂਲ ਵੱਲੋਂ ਪੀੜਤ ਲੜਕੀਆਂ ਦੇ ਪਰਿਵਾਰ ਵਾਲਿਆਂ ਤੋਂ ਮਾਫੀ ਵੀ ਮੰਗੀ ਗਈ ਹੈ।
ਘਟਨਾ ਇੰਡੋਨੇਸ਼ੀਆ ਦੇ ਸਾਬਕਾ ਜਾਵਾ ਦੀਪ ਦੇ ਲਾਰਮੋਗਾਨ ਸ਼ਹਿਰ ਦੀ ਹੈ। ਇਥੋਂ ਦੇ ਇਕ ਸਰਕਾਰੀ ਸਕੂਲ ਵਿਚ ਬੀਤੇ ਬੁੱਧਵਾਰ ਨੂੰ ਇਕ ਅਧਿਆਪਕ ਨੇ ਸਿਰਫ ਇਸ ਗੱਲ ‘ਤੇ 14 ਲੜਕੀਆਂ ਨੂੰ ਅੱਧਾ ਗੰਜਾ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਹਿਜਾਬ ਸਹੀ ਢੰਗ ਨਾਲ ਨਹੀਂ ਪਹਿਨਿਆ ਹੋਇਆ ਸੀ। ਮੀਡੀਆ ਰਿਪੋਰਟ ਮੁਤਾਬਕ ਪੀੜਤ ਲੜਕੀਆਂ ਦੇ ਹਿਜਾਬ ਦੇ ਹੇਠਾਂ ਪਹਿਨ ਜਾਣ ਵਾਲੇ ਕੈਪ ਨੂੰ ਨਹੀਂ ਪਹਿਨਿਆ ਹੋਇਆ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਵਾਲ ਦਿਖ ਰਹੇ ਸਨ।ਇਸੇ ਗੱਲ ਤੋਂ ਨਾਰਾਜ਼ ਹੋ ਕੇ ਅਧਿਆਪਕ ਨੇ ਇਹ ਕਦਮ ਚੁੱਕਿਆ।
ਘਟਨਾ ਦੇ ਬਾਅਦ ਹੰਗਾਮਾ ਹੋਇਆ ਤਾਂ ਸਕੂਲ ਨੇ ਮੁਲਜ਼ਮ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਪੀੜਤ ਪਰਿਵਾਰ ਵਾਲਿਆਂ ਤੋਂ ਮਾਫੀ ਮੰਗੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਿਚ ਹਿਜਾਬ ਪਹਿਨਣਾ ਜ਼ਰੂਰੀ ਨਹੀਂ ਹੈ ਪਰ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਿਜਾਬ ਦੇ ਹੇਠਾਂ ਪਹਿਨੇ ਜਾਣ ਵਾਲੇ ਕੈਪ ਨੂੰ ਪਹਿਨੇ ਤਾਂ ਕਿ ਉਹ ਸਾਫ-ਸੁਥਰੀ ਲੱਗੇ। ਸਕੂਲ ਨੇ ਪੂਰੀ ਘਟਨਾ ‘ਤੇ ਮਾਫੀ ਮੰਗੀ ਹੈ। ਨਾਲ ਹੀ ਪੀੜਤ ਵਿਦਿਆਰਥੀਆਂ ਦੀ ਕਾਊਂਸਿਲੰਗ ਵੀ ਕਰਾਈ ਜਾਵੇਗੀ ਤਾਂ ਕਿ ਉਹ ਇਸ ਘਟਨਾ ਤੋਂ ਮਾਨਸਿਕ ਤੌਰ ‘ਤੇ ਉਭਰ ਸਕਣ।
ਇਹ ਵੀ ਪੜ੍ਹੋ : ਮਨੀਲਾ ‘ਚ 14 ਸਾਲਾਂ ਤੋਂ ਰਹਿ ਰਹੀ ਪੰਜਾਬਣ ਦੀ ਗੋ.ਲੀ ਮਾਰ ਕੇ ਹਤਿਆ, ਫਾਈਨਾਂਸ ਦਾ ਕਰਦੀ ਸੀ ਕਾਰੋਬਾਰ
ਦੱਸ ਦੇਈਏ ਕਿ ਇੰਡੋਨੇਸ਼ੀਆ ਵਿਚ ਇਸਲਾਮ ਸਭ ਤੋਂ ਵੱਡਾ ਧਰਮ ਹੈ ਤੇ ਸਮੇਂ ਦੇ ਨਾਲ ਇਥੇ ਰੂੜੀਵਾਦਿਤਾ ਵਧ ਰਹੀ ਹੈ। ਇਹੀ ਵਜ੍ਹਾ ਹੈ ਕਿ ਮੁਸਲਿਮ ਇਲਾਕਿਆਂ ਵਿਚ ਸਕੂਲਾਂ ਵਿਚ ਵਿਦਿਆਰਥੀਆਂ ਦੇ ਡ੍ਰੈੱਸ ਕੋਡ ਵਿਚ ਹਿਜਾਬ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਨਿਯਮ ਸਾਰੇ ਧਰਮ ਦੀਆਂ ਵਿਦਿਆਰਥੀਆਂ ‘ਤੇ ਲਾਗੂ ਹੈ। 2021 ਵਿਚ ਵੀ ਇੰਡੋਨੇਸ਼ੀਆ ਵਿਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਜਿਥੇ ਵਿਦਿਆਰਥੀਆਂ ਨੂੰ ਹਿਸਾਬ ਨਾ ਪਹਿਨਣ ਜਾਂ ਠੀਕ ਢੰਗ ਨਾਲ ਨਾ ਪਹਿਨਣ ‘ਤੇ ਸਜ਼ਾ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: