ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਿਆ ਹੈ। ਬਾਦਲ ਨੇ ਅੱਜ ਪਾਰਟੀ ਦੇ 15 ਜ਼ਿਲ੍ਹਾ ਪ੍ਰਧਾਨਾਂ ਦੀ ਨਵੀਂ ਸੂਚੀ ਜਾਰੀ ਕੀਤੀ। ਇਹ ਜਾਣਕਾਰੀ ਸੁਖਬੀਰ ਸਿੰਘ ਬਾਦਲ ਨੇ ਮਾਈਕ੍ਰੋ ਬਲਾਗਿੰਗ ਸਾਈਟ ਐਕਸ ‘ਤੇ ਸਾਂਝੀ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਸਾਰੇ ਨਿਯੁਕਤ ਪ੍ਰਧਾਨ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਾਉਣਗੇ।
ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਸਾਰੇ ਨਿਯੁਕਤ ਕੀਤੇ ਪ੍ਰਧਾਨ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਾਉਣਗੇ। ਉਨ੍ਹਾਂ ਇਸ ਲਈ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਇਹ ਵੀ ਦੱਸਿਆ ਕਿ ਨਵੀਂ ਸੂਚੀ ਵੀ ਜਲਦੀ ਹੀ ਜਾਰੀ ਕੀਤੀ ਜਾਵੇਗੀ।
ਇਸ ਸੂਚੀ ਮੁਤਾਬਕ ਬਰਨਾਲਾ ਤੋਂ ਬਾਬਾ ਟੇਕ ਸਿੰਘ, ਮਾਲੇਰਕੋਟਲਾ ਤੋਂ ਤਰਲੋਚਨ ਸਿੰਘ ਧਲੇਰ, ਮਾਨਸਾ ਤੋਂ ਗੁਰਮੇਲ ਸਿੰਘ, ਮੁਕਤਸਰ ਤੋਂ ਪ੍ਰੀਤ ਇੰਦਰ ਸਿੰਘ, ਸੰਗਰੂਰ ਤੋਂ ਤੇਜਿੰਦਰ ਸਿੰਘ ਸੰਘਰੇੜੀ, ਫਤਹਿਗੜ੍ਹ ਸਾਹਿਬ ਤੋਂ ਸ਼ਰਨਜੀਤ ਸਿੰਘ ਅਤੇ ਬਠਿੰਡਾ (ਦਿਹਾਤੀ) ਤੋਂ ਬਲਕਾਰ ਸਿੰਘ ਗੋਨਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ। ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : WhatsApp ਕਾਲਿੰਗ ਦੌਰਾਨ ਤੁਹਾਡੇ ਫੋਨ ਦਾ IP ਰਹੇਗਾ ਸੀਕ੍ਰੇਟ, ਹੈਕਰ ਨਹੀਂ ਕਰ ਸਕਣਗੇ ਟ੍ਰੈਕ
ਹੁਸ਼ਿਆਰਪੁਰ ਤੋਂ ਲਖਵਿੰਦਰ ਸਿੰਘ ਲਾਲ, ਨਵਾਂਸ਼ਹਿਰ ਤੋਂ ਸੁਖਦੀਪ ਸਿੰਘ ਸ਼ੁਕਰ, ਮੋਗਾ ਤੋਂ ਅਮਰਜੀਤ ਸਿੰਘ ਲੰਡੇਕੇ, ਲੁਧਿਆਣਾ (ਸ਼ਹਿਰ) ਤੋਂ ਭੁਪਿੰਦਰ ਸਿੰਘ ਭਿੰਦਾ, ਕਪੂਰਥਲਾ ਤੋਂ ਸਰਵਣ ਸਿੰਘ ਖੁੱਲਰ, ਖੰਨਾ ਤੋਂ ਜਰਨੈਲ ਸਿੰਘ ਬੌਂਦਲੀ, ਫਰੀਦਕੋਟ (ਸ਼ਹਿਰ) ਤੋਂ ਚਮਕੌਰ ਸਿੰਘ ਟਿੱਬੀ ਅਤੇ ਫਿਰੋਜ਼ਪੁਰ ਤੋਂ ਸਤੀਸ਼ ਕੁਮਾਰ ਗਰੋਵਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: