ਏਸ਼ੀਆ ਕੱਪ ਖੇਡ ਰਹੀ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕੋਲੰਬੋ ਤੋਂ ਮੁੰਬਈ ਆ ਗਏ ਹਨ। ਰਿਪੋਰਟ ਮੁਤਾਬਕ ਬੁਮਰਾਹ ਆਪਣੇ ਨਿੱਜੀ ਕਾਰਨਾਂ ਤੋਂ ਭਾਰਤ ਵਾਪਸ ਪਰਤ ਆਏ ਹਨ। ਬੁਮਰਾਹ ਦੇ ਅਚਾਨਕ ਕੋਲੰਬੋ ਤੋਂ ਮੁੰਬਈ ਪਰਤਣ ਦੇ ਪਿੱਛੇ ਦੀ ਵਜ੍ਹਾ ਕੀ ਹੈ ਪਰ ਇਸਤੇਜ਼ ਗੇਂਦਬਾਜ਼ ਦਾ ਵਾਪਸ ਪਰਤਣਾ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਤੋਂ ਇਲਾਵਾ ਫੈਨਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਏਸ਼ੀਆ ਕੱਪ ਵਿਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸੀ। ਪਾਕਿਸਤਾਨ ਖਿਲਾਫ ਜਸਪ੍ਰੀਤ ਬੁਮਰਾਹ ਬੱਲੇਬਾਜ਼ੀ ਕਰਨ ਾਏ ਸਨ। ਹਾਲਾਂਕਿ ਬੁਮਰਾਹ ਨੂੰ ਮੀਂਹ ਕਾਰਨ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਭਾਰਤੀ ਟੀਮ ਸੋਮਵਾਰ ਨੂੰ ਨੇਪਾਲ ਖਿਲਾਫ ਖੇਡੇਗੀ। ਇਸ ਦੇ ਬਾਅਦ ਸੁਪਰ-4 ਰਾਊਂਡ ਦੇ ਮੁਕਾਬਲੇ ਖੇਡੇ ਜਾਣਗੇ। ਏਸ਼ੀਆ ਕੱਪ ਸੁਪਰ-4 ਰਾਊਂਡ ਦੇ ਮੁਕਾਬਲੇ 6 ਸਤੰਬਰ ਤੋਂ ਖੇਡੇ ਜਾਣਗੇ।
ਇਹ ਵੀ ਪੜ੍ਹੋ : ਫਿਰ ਰੱਦ ਹੋਵੇਗਾ ਭਾਰਤ ਦਾ ਮੈਚ? ਪਾਕਿਸਤਾਨ ਦੇ ਬਾਅਦ ਨੇਪਾਲ ਖਿਲਾਫ ਮੁਕਾਬਲੇ ‘ਤੇ ਵੀ ਮੀਂਹ ਦਾ ਸਾਇਆ
ਪਿਛਲੇ ਦਿਨੀਂ ਜਸਪ੍ਰੀਤ ਬੁਮਰਾਹ ਨੇ ਆਇਰਲੈਂਡ ਖਿਲਾਫ ਸੀਰੀਜ ਤੋਂ ਵਾਪਸ ਕੀਤੀ ਸੀ। ਇਸ ਸੀਰੀਜ ਵਿਚ ਜਸਪ੍ਰੀਤ ਬੁਮਰਾਹ ਟੀਮ ਇੰਡੀਆ ਦੇ ਕਪਾਤਨ ਸਨ। ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਸੱਟ ਕਾਰਨ ਮੈਦਾਨ ਤੋਂ ਦੂਰ ਸਨ। ਇਸੇ ਵਜ੍ਹਾ ਤੋਂ ਉਹ IPL 2023 ਦਾ ਹਿੱਸਾ ਨਹੀਂ ਸਨ। ਭਾਰਤੀ ਟੀਮ ਵਿਚ ਜਸਪ੍ਰੀਤ ਬੁਮਰਾਹ ਦੀ ਵਾਪਸੀ ਦੇ ਬਾਅਦ ਫੈਨਸ ਕਾਫੀ ਉਤਸ਼ਾਹਿਤ ਸਨ ਪਰ ਹੁਣ ਫੈਨਸ ਨੂੰ ਨਿਰਾਸ਼ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: