ਏਸ਼ੀਆਈ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਤਮਗਾ ਜਿੱਤਣ ਵਿਚ ਭਾਰਤ ਦਾ ਖਾਤਾ ਵੀ ਖੁੱਲ੍ਹ ਚੁੱਕਾ ਹੈ। ਅਰਜੁਨ ਅਤੇ ਅਰਵਿੰਦ ਦੀ ਜੋੜੀ ਨੇ ਸੇਲਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਮਹਿਲਾ ਨਿਸ਼ਾਨੇਬਾਜ਼ੀ ਟੀਮ ਨੇ ਵੀ ਚਾਂਦੀ ਦੇ ਤਗਮੇ ਨੂੰ ਨਿਸ਼ਾਨਾ ਬਣਾਇਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵੀ ਘੱਟੋ-ਘੱਟ ਚਾਂਦੀ ਦਾ ਤਗਮਾ ਯਕੀਨੀ ਹੈ।
ਭਾਰਤੀ ਹਾਕੀ ਪੁਰਸ਼ ਟੀਮ ਨੇ ਏਸ਼ੀਅਨਸ ਗੇਮਸ ਵਿਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਆਪਣੇ ਪਹਿਲੇ ਮੈਚ ਵਿਚ ਉਜ਼ੇਬਿਕਸਤਾਨ ਨੂੰ 16-0 ਨਾਲ ਹਰਾਇਆ। ਸੈਮੀਫਾਈਨਲ ਦਾ ਦੂਜਾ ਮੁਕਾਬਲਾ ਪਾਕਿਸਤਾਨ ਤੇ ਸ਼੍ਰੀਲੰਕਾ ਦੇ ਵਿਚ ਅੱਜ ਖੇਡਿਆ ਜਾਣਾ ਹੈ। ਦੋਵਾਂ ਵਿਚੋਂ ਜਿੱਤਣ ਵਾਲੀ ਟੀਮ ਦੇ ਨਾਲ 25 ਸਤੰਬਰ ਨੂੰ ਭਾਰਤੀ ਟੀਮ ਫਾਈਨਲ ਖੇਡੇਗੀ। ਫਾਈਨਲ ਵਿਚ ਜਿੱਤਣ ਜਾਂ ਹਾਰਨ ਦੇ ਬਾਅਦ ਵੀ ਭਾਰਤੀ ਟੀਮ ਨੇ ਇਕ ਮੈਡਲ ਪੱਕਾ ਕਰ ਲਿਆ ਹੈ।
ਭਾਰਤੀ ਮਲਾਹਾਂ ਨੇ ਆਪਣਾ ਤੀਜਾ ਤਗਮਾ ਜਿੱਤਿਆ ਅਤੇ ਭਾਰਤ ਨੂੰ ਕੁੱਲ ਪੰਜ ਤਗਮੇ ਮਿਲੇ ਹਨ। ਨੀਰਜ, ਨਰੇਸ਼ ਕਲਵਾਨੀਆ, ਨਿਤੀਸ਼ ਕੁਮਾਰ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਭੀਮ ਸਿੰਘ, ਪੁਨੀਤ ਕੁਮਾਰ, ਅਸ਼ੀਸ਼ ਅਤੇ ਧਨੰਜੇ ਉੱਤਮ ਪਾਂਡੇ ਦੀ ਭਾਰਤੀ ਟੀਮ ਨੇ ਰੋਇੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਟੀਮ ਈਵੈਂਟ ਵਿਚ ਭਾਰਤ ਲਈ ਪਹਿਲਾ ਮੈਡਲ ਰੋਇੰਗ ਦੇ ਲਾਈਟ ਵੇਟ ਡਬਲਸ ਸਕਲ ਵਿਚ ਅਰਜੁਨ ਲਾਲ ਜਾਟ ਤੇ ਅਰਵਿੰਦ ਸਿੰਘ ਨੇ ਦਿਵਾਇਆ। ਉੁਨ੍ਹਾਂ ਨੇ ਫਾਈਨਲ ਵਿਚ 6:28:18 ਸਮਾਂ ਲੈ ਕੇ ਸਿਲਵਰ ਮੈਡਲ ਜਿੱਤਿਆ। ਭਾਰਤ ਨੇ ਦੂਜਾ ਮੈਡਲ 10 ਮੀਟਰ ਏਅਰ ਰਾਈਫਲ ਵਿਚ ਵੂਮੈਨਸ ਟੀਮ ਨੇ ਦਿਵਾਇਆ। ਤੀਜਾ ਮੈਡਲ ਰੋਇੰਗ ਦੇ ਪੇਅਰ ਈਵੈਂਟ ਵਿਚ ਬਾਬੂਲਾਲ ਯਾਦਵ ਤੇ ਲੇਖਰਾਮ ਨੇ ਦਿਵਾਇਆ। ਚੌਥਾ ਮੈਡਲ ਰੋਇੰਗ-8 ਈਵੈਂਟ ਵਿਚ ਮਿਲਿਆ। ਰਮਿਤਾ ਨੇ 10 ਮੀਟਰ ਰਾਈਫਲ ਵਿਚ ਕਾਂਸੇ ਦਾ ਤਮਗਾ ਜਿੱਤਿਆ।
ਵੀਡੀਓ ਲਈ ਕਲਿੱਕ ਕਰੋ -: