ਦੁਨੀਆ ਦੇ ਮਹਾਨ ਗੇਂਦਬਾਜ਼ ਮੁਥੱਈਆ ਮੁਰਲੀਧਰਨ ਦਾ ਕਹਿਣਾ ਹੈ ਕਿ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਹੀ ਭਾਰਤੀ ਟੀਮ ਵਧੀਆ ਖੇਡ ਰਹੀ ਹੈ। ਸਾਰੇ ਖਿਡਾਰੀ ਫਾਰਮ ‘ਚ ਹਨ ਅਤੇ ਉਨ੍ਹਾਂ ਵਿਚਾਲੇ ਸ਼ਾਨਦਾਰ ਤਾਲਮੇਲ ਹੈ। ਟੀਮ ਨੇ ਏਸ਼ੀਆ ਕੱਪ ਜਿੱਤਿਆ। ਮੇਰੇ ਖਿਆਲ ਵਿਚ ਭਾਰਤ ਘਰੇਲੂ ਹਾਲਾਤ ਵਿਚ ਵਿਸ਼ਵ ਚੈਂਪੀਅਨ ਬਣ ਸਕਦਾ ਹੈ। ਆਸਟ੍ਰੇਲੀਆ ਅਤੇ ਮੌਜੂਦਾ ਚੈਂਪੀਅਨ ਇੰਗਲੈਂਡ ਵੀ ਵਿਸ਼ਵ ਕੱਪ ਜਿੱਤ ਸਕਦੇ ਹਨ।
ਮੁਰਲੀਧਰਨ ਨੇ ਕਿਹਾ ਕਿ ਭਾਰਤ ਮੇਰੀ ਮਨਪਸੰਦ ਟੀਮ ਹੈ। ਟੀਮ ਇੰਡੀਆ ਨੂੰ ਘਰੇਲੂ ਹਾਲਾਤਾਂ ਦਾ ਫਾਇਦਾ ਵੀ ਮਿਲੇਗਾ। ਭਾਰਤੀ ਟੀਮ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਸ ਦੇ ਸਾਰੇ ਚੋਟੀ ਦੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਆਸਟ੍ਰੇਲੀਆ ਵੀ ਮਜ਼ਬੂਤ ਟੀਮ ਹੈ। ਹਾਲਾਂਕਿ ਵਿਸ਼ਵ ਕੱਪ ਜਿੱਤਣ ਲਈ ਕਿਸਮਤ ਦਾ ਸਾਥ ਵੀ ਜ਼ਰੂਰੀ ਹੈ। 2019 ਵਿਸ਼ਵ ਕੱਪ ਵਿਚ ਹੀ ਦੇਖ ਲਓ ਕਿ ਕਿਵੇਂ ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਕਿਸਮਤ ਨੇ ਇੰਗਲੈਂਡ ਨੂੰ ਚੈਂਪੀਅਨ ਬਣਾ ਦਿੱਤਾ
ਉਨ੍ਹਾਂ ਕਿਹਾ ਕਿ ਮੇਰੇ ਮੁਤਾਬਕ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਆਸਾਨੀ ਨਾਲ ਜਗ੍ਹਾ ਬਣਾ ਸਕਦੇ ਹਨ। ਹਾਲਾਂਕਿ ਚੌਥੀ ਟੀਮ ਦਾ ਨਾਂ ਅਜੇ ਤੈਅ ਕਰਨਾ ਮੁਸ਼ਕਲ ਹੈ। ਨਿਊਜ਼ੀਲੈਂਡ, ਪਾਕਿਸਤਾਨ ਤੇ ਸ਼੍ਰੀਲੰਕਾ ਵਿਚੋਂ ਕੋਈ ਵੀ ਹੋ ਸਕਦਾ ਹੈ। ਇਹ ਪ੍ਰਦਰਸ਼ਨ ਤੇ ਕਿਸਮਤ ‘ਤੇ ਨਿਰਭਰ ਹੈ। ਮੁਰਲੀਧਰਨ ਮੁਤਾਬਕ ਰੋਹਿਤ ਸ਼ਰਮਾ ਤੇ ਹਾਰਦਿਕ ਪਾਂਡੇਯ ਭਾਰਤ ਲਈ ਗੇਮ ਚੇਂਜਰ ਸਾਬਤ ਹੋ ਸਕਦੇ ਹਨ। ਉਨ੍ਹਾਂ ਦੇ ਜੀਵਨ ‘ਆਧਾਰਿਤ ਫਿਲਮ ‘800’ ਦੇ ਸਿਲਸਿਲੇ ਵਿਚ ਲਖਨਊ ਆਏ ਮੁਰਲੀਧਰਨ ਨੇ ਵੱਖ-ਵੱਖ ਵਿਸ਼ਿਆਂ ‘ਤੇ ਗੱਲਬਾਤ ਕੀਤੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸ਼ਵਿਨ ਸ਼ਾਨਦਾਰ ਸਪਿਨਰ ਹਨ ਤੇ ਉਹ ਭਾਰਤੀ ਟੀਮ ਲਈ ਟਰੰਪ ਕਾਰਡ ਸਾਬਤ ਹੋ ਸਕਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਸ਼ੁਰੂਆਤ ਵਿਚ ਟੀਮ ਮੈਨੇਜਮੈਂਟ ਕੁਲਦੀਪ ਯਾਦਵ ਤੇ ਆਲਰਾਊਂਡਰ ਰਵਿੰਦਰ ਜਡੇਜਾ ਦੇ ਨਾਲ ਉਤਰਨਾ ਪਸੰਦ ਕਰੇਗਾ। ਕੁਲਦੀਪ ਯਾਦਵ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦੇ ਹਨ ਤੇ ਚਾਈਨਾਮੈਨ ਵੀ ਹਨ।ਉਹ ਆਫਬ੍ਰੇਕ ਗੇਂਦ ਸੁੱਟਦੇ ਹਨ, ਜੋ ਬੱਲੇਬਾਜ਼ੀ ਲਈ ਆਸਾਨ ਨਹੀਂ ਹੁੰਦੀ। ਹਾਲਾਂਕਿ ਚੋਣਕਰਤਾ ਤੇ ਕਪਤਾਨ ਉਪਲਬਧ ਬਦਲਾਂ ਵਿਚੋਂ ਚੰਗੇ ਦੀ ਚੋਣ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: