ਨੈਸ਼ਨਲ ਸਪੋਰਟਸ ਐਵਾਰਡ ਲਈ ਨੋਮੀਨੇਸ਼ਨ ਜਾਰੀ ਹੋ ਚੁੱਕੇ ਹਨ। ਬੀਸੀਸੀਆਈ ਨੇ ਅਰਜੁਨ ਐਵਾਰਡ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਨਾਂ ਨੋਮੀਨੇਟ ਕੀਤਾ ਹੈ। 33 ਸਾਲ ਦੇ ਸ਼ੰਮੀ ਦਾ ਨਾਂ ਨੋਮੀਨੇਸ਼ਨ ਦੀ ਸ਼ੁਰੂਆਤੀ ਸੂਚੀ ਵਿਚ ਨਹੀਂ ਸੀ, ਅਜਿਹੇ ਵਿਚ ਬੀਸੀਸੀਆਈ ਨੇ ਮੰਤਰਾਲੇ ਤੋਂ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਐਵਾਰਡ ਦੀ ਲਿਸਟ ਵਿਚ ਸ਼ਾਮਲ ਕਰਨ ਦੀ ਗੁਜ਼ਾਰਿਸ਼ ਕੀਤੀ। ਇਸ ਦੇ ਬਾਅਦ ਸ਼ੰਮੀ ਨੂੰ ਅਰਜੁਨ ਐਵਾਰਡ ਲਈ ਨੋਮੀਨੇਟ ਕੀਤਾ ਗਿਆ।
ਸ਼ੰਮੀ ਤੋਂ ਇਲਾਵਾ 17 ਹੋਰ ਖਿਡਾਰੀਆਂ ਨੂੰ ਵੀ ਅਰਜਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਸਾਤਵਿਕ ਸਾਈਰਾਜ ਰੈਂਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਬੈਡਮਿੰਟਨ ਜੋੜੀ ਨੂੰ ਮੇਜਰ ਧਿਆਨਚੰਦ ਖੇਡ ਰਤਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।
ਤੇਜ਼ ਗੇਂਦਬਾਜ਼ ਸ਼ੰਮੀ ਦੇ ਨਾਂ ਦੀ ਸਿਫਾਰਸ਼ ਵਰਲਡ ਕੱਪ 2023 ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਗਈ ਹੈ। ਉਨ੍ਹਾਂ ਨੇ 7 ਮੈਚਾਂ ਵਿਚ ਸਭ ਤੋਂ ਜ਼ਿਆਦਾ 24 ਵਿਕਟਾਂ ਲਈਆਂ ਸਨ। ਵਰਲਡ ਕੱਪ ਫਾਈਨਲ ਵਿਚ ਹਾਰ ਦੇ ਬਾਅਦ ਜਦੋਂ ਪੀਐੱਮ ਮੋਦੀ ਟੀਮ ਇੰਡੀਆ ਦੇ ਡ੍ਰੈਸਿੰਗ ਰੂਮ ਵਿਚ ਪਹੁੰਚੇ ਸਨ ਤਾਂ ਉਨ੍ਹਾਂ ਨੇ ਵੀ ਸ਼ੰਮੀ ਨੂੰ ਗਲੇ ਲਗਾ ਕੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ ਸੀ।
ਸਾਤਵਿਕ-ਚਿਰਾਗ ਦੀ ਜੋੜੀ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਜੋੜੀ ਨੇ 3 BWF ਵਰਲਡ ਟੂਰ ਟਾਈਟਲ ਜਿੱਤੇ ਹਨ। ਇਸ ਜੋੜੀ ਨੇ ਇੰਡੋਨੇਸ਼ੀਆ ਸੁਪਰ 1000, ਕੋਰੀਆ ਸੁਪਰ 500 ਤੇ ਸਵਿਸ ਸੁਪਰ 300 ਦੇ ਖਿਤਾਬ ਜਿੱਤੇ ਹਨ। ਇਸ ਜੋੜੀ ਨੂੰ ਨਵੰਬਰ ਦੇ ਅਖੀਰ ਵਿਚ ਚਾਈਨਾ ਮਾਸਟਰਸ 750 ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਕੋਚਿੰਗ ਵਿਚ ਸਭ ਤੋਂ ਵੱਡੇ ਐਵਾਰਡ ਲਈ 5 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਚ ਗਣੇਸ਼ ਪ੍ਰਭਾਕਰਨ (ਮੱਲਖੰਭ), ਮਹਾਵੀਰ ਸੈਣੀ (ਪੈਰਾ ਅਥਲੈਟਿਕਸ), ਲਲਿਤ ਕੁਮਾਰ (ਕੁਸ਼ਤੀ), ਅਰਬੀ ਰਮੇਸ਼ (ਸ਼ਤਰੰਜ) ਤੇ ਸ਼ੀਵੇਂਦਰ ਸਿੰਘ (ਹਾਕੀ) ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ : –