ਜਦੋਂ ਵੀ ਤੁਸੀਂ ਕੰਮ ਕਰਦੇ ਹੋ, ਤੁਹਾਡੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਘੱਟੋ-ਘੱਟ ਸਮੇਂ ਵਿੱਚ ਵੱਧ ਤੋਂ ਵੱਧ ਕੰਮ ਪੂਰਾ ਕਰੋ। ਅਜਿਹਾ ਕਰਨ ਵਾਲਿਆਂ ਨੂੰ ਕੰਪਨੀ ‘ਚ ਅਹਿਮੀਅਤ ਦਿੱਤੀ ਜਾਂਦੀ ਹੈ ਪਰ ਜੋ ਅਜਿਹਾ ਨਹੀਂ ਕਰਦੇ, ਉਨ੍ਹਾਂ ਦੀ ਨੌਕਰੀ ਹਮੇਸ਼ਾ ਖਤਰੇ ‘ਚ ਰਹਿੰਦੀ ਹੈ। ਅਜਿਹੇ ‘ਚ ਜੇਕਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸੇ ਦੀ ਨੌਕਰੀ ਖ਼ਤਰੇ ‘ਚ ਇਸ ਲਈ ਆ ਗਈ ਕਿਉਂਕਿ ਉਸ ਨੇ ਬਹੁਤ ਵਧੀਆ ਕੰਮ ਕੀਤਾ ਹੈ, ਤਾਂ ਸ਼ਾਇਦ ਤੁਸੀਂ ਹੈਰਾਨ ਰਹਿ ਜਾਓਗੇ।
ਔਰਤ ਨੇ TikTok ‘ਤੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ ਕਿ ਉਸ ਨਾਲ ਇੱਕ ਅਜੀਬ ਘਟਨਾ ਵਾਪਰੀ ਹੈ। ਉਸਨੂੰ ਆਪਣੀ ਨੌਕਰੀ ਗੁਆਉਣੀ ਪਈ ਕਿਉਂਕਿ ਉਸਨੇ ਬਹੁਤ ਜਲਦੀ ਅਤੇ ਵਧੀਆ ਕੰਮ ਕੀਤਾ ਸੀ। ਉਸਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਉਸਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਆਪਣਾ ਕੰਮ ਬਹੁਤ ਜਲਦੀ ਖਤਮ ਕਰ ਦਿੱਤਾ ਸੀ। ਇਸ ਘਟਨਾ ਬਾਰੇ ਸੁਣ ਕੇ ਲੋਕਾਂ ਨੇ ਉਸ ਨੂੰ ਜੋ ਸਲਾਹ ਦਿੱਤੀ ਹੈ, ਉਹ ਹੋਰ ਵੀ ਦਿਲਚਸਪ ਹੈ।
ਇੱਕ ਰਿਪੋਰਟ ਮੁਤਾਬਕ ਔਰਤ ਨੇ ਕਿਹਾ ਹੈ ਕਿ ‘ਮੈਨੂੰ ਕੱਲ੍ਹ ਮੇਰੀ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਦਾ ਕਾਰਨ ਮੇਰੀ ਕੁਸ਼ਲਤਾ ਹੈ। ਕੱਲ੍ਹ ਮੇਰਾ ਬੌਸ ਸਾਡੀ ਸਵੇਰ ਦੀ ਮੀਟਿੰਗ ਵਿੱਚ ਮੈਨੂੰ ਦੱਸ ਰਿਹਾ ਸੀ ਕਿ ਉਹ ਸਾਡੇ ਆਉਣ ਵਾਲੇ ਸਮਾਗਮਾਂ ਬਾਰੇ ਚਰਚਾ ਕਰਨ ਲਈ ਸੇਲਜ਼ ਡਾਇਰੈਕਟਰ ਨਾਲ ਇੱਕ ਮੀਟਿੰਗ ਤੈਅ ਕਰਨ ਜਾ ਰਿਹਾ ਸੀ। ਮੀਟਿੰਗ ਉਸੇ ਪ੍ਰੋਜੈਕਟ ਬਾਰੇ ਹੋਣੀ ਸੀ ਜੋ ਔਰਤ ਨੂੰ ਸੌਂਪਿਆ ਗਿਆ ਸੀ। ਉਸ ਨੇ ਇਸ ਪ੍ਰਾਜੈਕਟ ਨੂੰ ਅਪ੍ਰੈਲ ਤੱਕ ਪੂਰਾ ਕਰਨਾ ਸੀ, ਪਰ ਔਰਤ ਨੇ ਇਸ ਨੂੰ ਤੁਰੰਤ ਪੂਰਾ ਕਰ ਲਿਆ ਅਤੇ ਸਬੰਧਿਤ ਡਾਟਾ ਸਾਫਟਵੇਅਰ ‘ਚ ਲੋਡ ਕਰ ਦਿੱਤਾ। ਔਰਤ ਦਾ ਦਾਅਵਾ ਹੈ ਕਿ ਉਸ ਦੇ ਬੌਸ ਨੂੰ ਉਸ ਦਾ ਅਜਿਹਾ ਕਰਨਾ ਪਸੰਦ ਨਹੀਂ ਆਇਆ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਇਹ ਵੀ ਪੜ੍ਹੋ : ਚੱਲਦੇ ਵਿਆਹ ‘ਚ ਮਧੂਮੱਖੀਆਂ ਨੇ ਮਚਾਇਆ ਆ.ਤੰਕ, ਦਰਜਨ ਤੋਂ ਵੱਧ ਮਹਿਮਾਨ ਜ਼ਖਮੀ, ਹਸਪਤਾਲ ‘ਚ ਭਰਤੀ
ਔਰਤ ਨੇ ਅੱਗੇ ਕਿਹਾ ਹੈ ਕਿ ਸ਼ਾਇਦ ਉਸ ਦਾ ਬੌਸ ਉਸ ਨੂੰ ਖ਼ਤਰੇ ਵਜੋਂ ਦੇਖਣ ਲੱਗ ਪਿਆ ਸੀ ਕਿਉਂਕਿ ਉਹ ਅਕਸਰ ਦਫ਼ਤਰ ਨਹੀਂ ਆਉਂਦਾ ਸੀ ਅਤੇ ਉਸ ਦਾ ਕੰਮ ਵੀ ਔਰਤ ਹੀ ਕਰਦੀ ਸੀ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਕਿਹਾ- ਜ਼ਿਆਦਾ ਬੋਲਣ ਕਾਰਨ ਉਸ ਨੂੰ ਕੱਢ ਦਿੱਤਾ ਗਿਆ। ਇੱਕ ਹੋਰ ਯੂਜ਼ਰ ਨੇ ਕਿਹਾ- ਅਗਲੀ ਨੌਕਰੀ ਵਿੱਚ ਸਖ਼ਤ ਮਿਹਨਤ ਕਰੋ ਪਰ ਦਿਖਾਓ ਕਿ ਸਭ ਕੁਝ ਮੈਨੇਜਰ ਵੱਲੋਂ ਕੀਤਾ ਜਾ ਰਿਹਾ ਹੈ। ਨੌਕਰੀ ਸੁਰੱਖਿਅਤ ਰਹੇਗੀ।