ਆਟੋ ਸੈਕਟਰ ਦੀ ਦਿੱਗਜ ਕੰਪਨੀ ਮਹਿੰਦਰਾ ਐਂਡ ਮਹਿੰਦਰਾ (M&M) ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਰਹਿੰਦੇ ਹਨ। ਸੋਸ਼ਲ ਮੀਡੀਆ ਜਾਂ ਹੋਰ ਸਾਧਨਾਂ ਰਾਹੀਂ ਉਨ੍ਹਾਂ ਨੂੰ ਜੋ ਵੀ ਵਿਲੱਖਣ ਅਤੇ ਥੋੜੀ ਵੱਖਰੀ ਕਿਸਮ ਦੀ ਨਿਵੇਕਲੀ ਚੀਜ਼ ਮਿਲਦੀ ਹੈ, ਉਹ ਲੋਕਾਂ ਸਾਹਮਣੇ ਪੇਸ਼ ਕਰਨ ਤੋਂ ਪਿੱਛੇ ਨਹੀਂ ਹਟਦੇ। ਅਜਿਹਾ ਹੀ ਕੁਝ ਅੱਜ ਯਾਨੀ 21 ਫਰਵਰੀ ਨੂੰ ਵੀ ਦੇਖਣ ਨੂੰ ਮਿਲਿਆ।
ਥਾਰ ਅਤੇ ਸਕਾਰਪੀਓ ਵਰਗੀਆਂ ਗੱਡੀਆਂ ਬਣਾਉਣ ਵਾਲੀ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਅੱਜ ਇੱਕ ਹਲਵਾਈ ਵੱਲੋਂ ਜਲੇਬੀ ਬਣਾਉਣ ਦੀ ਵੀਡੀਓ ਸਾਂਝੀ ਕੀਤੀ ਹੈ। ਉਸ ਨੇ ਦੇਖਿਆ ਕਿ ਦੁਕਾਨਦਾਰ 3-ਡੀ ਪ੍ਰਿੰਟਰ ਨਾਲ ਤਾਜ਼ਾ ਗਰਮ ਜਲੇਬੀ ਬਣਾ ਰਿਹਾ ਸੀ।
I’m a tech buff.
But I confess that seeing jalebis being made using a 3D printer nozzle left me with mixed feelings.
They’re my favourite & seeing the batter squeezed out by hand is, to me, an art form.
I guess I’m more old-fashioned than I thought…pic.twitter.com/RYDwVdGc3P— anand mahindra (@anandmahindra) February 21, 2024
ਇਸ ਤੋਂ ਬਾਅਦ ਆਨੰਦ ਮਹਿੰਦਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕੀਤਾ ਕਿ ਮੈਂ ਇੱਕ ਟੈਕ ਲਵਰ ਹਾਂ, ਪਰ ਮੈਂ ਜਲੇਬੀ ਲਈ 3D ਪ੍ਰਿੰਟਰ ਨੋਜ਼ਲ ਦੀ ਵਰਤੋਂ ਦੇਖ ਕੇ ਹੈਰਾਨ ਹਾਂ। ਉਨ੍ਹਾਂ ਕਿਹਾ, ਮੇਰੇ ਮਨ ਵਿੱਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਉੱਠ ਰਹੀਆਂ ਹਨ।
ਉਦਯੋਗਪਤੀ ਮਹਿੰਦਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਲੇਬੀ ਬਹੁਤ ਪਸੰਦ ਹੈ। ਜਿਸ ਤਰ੍ਹਾਂ ਹਲਵਾਈ ਆਪਣੇ ਹੱਥਾਂ ਨਾਲ ਕੱਪੜੇ ਵਿਚ ਲਪੇਟ ਕੇ ਬੈਟਰ ਨੂੰ ਨਿਚੋੜ ਕੇ ਜਲੇਬੀ ਬਣਾਉਂਦਾ ਹੈ, ਉਹ ਕਿਸੇ ਕਲਾ ਤੋਂ ਘੱਟ ਨਹੀਂ ਹੈ। ਪਰ ਪਾਕਿਸਤਾਨੀ ਮਠਿਆਈ ਵਾਲੇ ਦੀ ਵੀਡੀਓ ਦੇਖਣ ਤੋਂ ਬਾਅਦ ਉਹ ਕਹਿੰਦੇ ਹਨ, ‘ਮੇਰਾ ਅੰਦਾਜ਼ਾ ਹੈ ਕਿ ਮੈਂ ਜਿੰਨਾ ਸੋਚਿਆ ਸੀ, ਉਸ ਤੋਂ ਵੀ ਜ਼ਿਆਦਾ ਪੁਰਾਣੇ ਜ਼ਮਾਨੇ ਦਾ ਹਾਂ।’
ਇਹ ਵੀ ਪੜ੍ਹੋ : ਵਿਆਹ ਕਰਕੇ ਨਰਸ ਨੂੰ ਨੌਕਰੀ ਤੋਂ ਕੱਢਣਾ ਪਿਆ ਮਹਿੰਗਾ, ਸੁਪਰੀਮ ਕੋਰਟ ਨੇ ਸੁਣਾਇਆ ਸਖ਼ਤ ਫੈਸਲਾ
ਹੁਣ ਜ਼ਾਹਿਰ ਹੈ ਕਿ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਜਲੇਬੀ ਬਣਾਉਣ ਦੀ ਉਹ ਤਕਨੀਕ ਕਿੱਥੇ ਹੈ ਜਿਸ ਦੀ ਆਨੰਦ ਮਹਿੰਦਰਾ ਨੇ ਬਹੁਤ ਤਾਰੀਫ਼ ਕੀਤੀ ਸੀ, ਉਹ ਜਲੇਬੀ ਵਾਲੀ ਦੁਕਾਨ ਕਿੱਥੇ ਹੈ? ਤਾਂ ਤੁਹਾਨੂੰ ਦੱਸ ਦੇਈਏ ਕਿ ਆਨੰਦ ਮਹਿੰਦਰਾ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਦੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਦਾ ਨਾਮ ਪਿੱਪਲ ਬਾਟਾ ਜਲੇਬੀ ਵਾਲਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿੰਟਰ ਨੂੰ ਇਕ ਪਾਈਪ ਨਾਲ ਜੋੜਿਆ ਗਿਆ ਹੈ, ਜਿਸ ਰਾਹੀਂ ਜਲੇਬੀ ਦਾ ਬੈਟਰ ਕੜਾਹੀ ‘ਚ ਡਿੱਗਦਾ ਹੈ ਅਤੇ ਸ਼ਾਨਦਾਰ ਆਕਾਰ ਦਿੰਦਾ ਹੈ।