ਜ਼ਿਆਦਾਤਰ ਲੋਕ ਨਾਸ਼ਤੇ ਵਿਚ ਬ੍ਰੈੱਡ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਬਰੈੱਡ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇੱਕ ਰਿਸਰਚ ਮੁਤਾਬਕ ਬਰੈੱਡ ਖਾਣ ਨਾਲ ਕੋਲੋਰੈਕਟਲ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇੰਨਾ ਹੀ ਨਹੀਂ ਖੋਜ ਨੇ ਇਹ ਵੀ ਸਾਬਤ ਕੀਤਾ ਹੈ ਕਿ ਅਲਕੋਹਲ ਦਾ ਸੇਵਨ ਕੋਲੋਰੈਕਟਲ ਕੈਂਸਰ ਦੇ ਖਤਰੇ ਨੂੰ ਵੀ ਕਾਫੀ ਹੱਦ ਤੱਕ ਵਧਾ ਸਕਦਾ ਹੈ।
ਵੈਬ ਐਮਡੀ ਦੇ ਅਨੁਸਾਰ, ‘ਜਰਨਲ ਆਫ਼ ਨਿਊਟ੍ਰੀਐਂਟਸ’ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਕਿਹਾ ਗਿਆ ਹੈ ਕਿ ਵ੍ਹਾਈਟ ਬ੍ਰੈੱਡ ਅਤੇ ਅਲਕੋਹਲ ਦਾ ਸੇਵਨ ਕੋਲੋਰੇਕਟਲ ਕੈਂਸਰ ਹੋਣ ਦਾ ਖ਼ਤਰਾ ਕਾਫ਼ੀ ਵਧਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੋਲੋਰੈਕਟਲ ਕੈਂਸਰ ਇੱਕ ਕੈਂਸਰ ਹੈ ਜੋ ਅੰਤੜੀ ਅਤੇ ਗੁਦਾ ਦੇ ਆਖਰੀ ਸਿਰੇ ‘ਤੇ ਹੁੰਦਾ ਹੈ। ਹਾਲਾਂਕਿ, ਕੋਲੋਰੈਕਟਲ ਕੈਂਸਰ ਵਧਣ ਵਿੱਚ ਲੰਬਾ ਸਮਾਂ ਲੈਂਦਾ ਹੈ। ਇਸ ਲਈ ਜੇਕਰ ਸ਼ੁਰੂਆਤੀ ਪੜਾਵਾਂ ਵਿੱਚ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।
ਚੀਨ ਦੇ ਝੇਜਿਆਂਗ ਯੂਨੀਵਰਸਿਟੀ ਮੈਡੀਕਲ ਸਕੂਲ ਦੇ ਖੋਜੀਆਂ ਨੇ ਯੂਕੇ ਬਾਇਓ ਬੈਂਕ ਦੇ ਸਹਿਯੋਗ ਨਾਲ ਇਹ ਖੋਜ ਕੀਤੀ। ਇਸ ਵਿੱਚ 1 ਲੱਖ 18 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਸਨ। ਖੋਜ ਵਿੱਚ ਰੋਜ਼ਾਨਾ ਖਪਤ ਕੀਤੀਆਂ ਜਾਣ ਵਾਲੀਆਂ 139 ਖੁਰਾਕੀ ਵਸਤਾਂ ਅਤੇ ਉਨ੍ਹਾਂ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੀ ਜਾਂਚ ਕੀਤੀ ਗਈ। ਇਹ ਪਾਇਆ ਗਿਆ ਕਿ ਨਿਯਮਤ ਤੌਰ ‘ਤੇ ਵ੍ਹਾਈਟ ਬ੍ਰੈੱਡ ਅਤੇ ਅਲਕੋਹਲ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ, 13 ਸਾਲਾਂ ਵਿੱਚ ਕੋਲੋਰੈਕਟਲ ਕੈਂਸਰ ਦੇ ਲਗਭਗ 1,466 ਮਾਮਲੇ ਪਾਏ ਗਏ। ਇਹ ਅਧਿਐਨ ਨਿਊਟ੍ਰੀਐਂਟਸ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਇਹ ਵੀ ਪੜ੍ਹੋ : ਇਕ ਅਜਿਹਾ ਹੋਟਲ, ਜਿਥੇ ਗਾਹਕਾਂ ਦੀ ਖੂਬ ਬੇਇਜ਼ਤੀ ਕਰਦੇ ਕਰਮਚਾਰੀ, ਫਿਰ ਵੀ ਲੱਗੀ ਰਹਿੰਦੀ ਭੀੜ!
ਅਧਿਐਨ ਵਿੱਚ ਪਾਇਆ ਗਿਆ ਕਿ ਵ੍ਹਾਈਟ ਬਰੈੱਡ ਵਿੱਚ ਕਾਰਸੀਨੋਜਨ ਮਿਸ਼ਰਣ ਪਾਏ ਜਾਂਦੇ ਹਨ। ਜਦੋਂ ਇਹ ਅਧਿਐਨ 1.18 ਲੱਖ ਲੋਕਾਂ ‘ਤੇ ਕੀਤਾ ਗਿਆ ਤਾਂ ਇਹ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਜ਼ਿਆਦਾ ਵ੍ਹਾਈਟ ਬ੍ਰੈੱਡ ਅਤੇ ਅਲਕੋਹਲ ਦਾ ਸੇਵਨ ਕੀਤਾ, ਉਨ੍ਹਾਂ ਨੂੰ ਕੋਲੋਰੈਕਟਲ ਕੈਂਸਰ ਦਾ ਖ਼ਤਰਾ ਜ਼ਿਆਦਾ ਸੀ। ਹਾਲਾਂਕਿ, ਇਹ ਉਨ੍ਹਾਂ ਲੋਕਾਂ ਵਿੱਚ ਜ਼ਿਆਦਾ ਸੀ ਜੋ ਪਹਿਲਾਂ ਹੀ ਕਿਸੇ ਹੋਰ ਬਿਮਾਰੀਆਂ ਤੋਂ ਪੀੜਤ ਸਨ। ਅਧਿਐਨ ਵਿਚ ਕਿਹਾ ਗਿਆ ਹੈ ਕਿ ਫਾਈਬਰ, ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਦੀ ਲੋੜੀਂਦੀ ਮਾਤਰਾ ਵਾਲੇ ਭੋਜਨਾਂ ਦਾ ਸੇਵਨ ਕਰਨ ਨਾਲ ਕਲੋਰੈਕਟਰ ਵਿਕਸਿਤ ਹੋਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।
ਅਮਰੀਕਨ ਕੈਂਸਰ ਸੋਸਾਇਟੀ ਮੁਤਾਬਕ ਕੋਲੋਰੈਕਟਲ ਕੈਂਸਰ ਇੱਕ ਵੱਡੇ ਖ਼ਤਰੇ ਵਜੋਂ ਉੱਭਰ ਰਿਹਾ ਹੈ। ਕੋਲੋਰੈਕਟਲ ਕੈਂਸਰ ਦੁਨੀਆ ਭਰ ਵਿੱਚ ਕੈਂਸਰ ਦੀ ਸਭ ਤੋਂ ਆਮ ਕਿਸਮ ਹੈ। ਜਿਨ੍ਹਾਂ ਦੇ ਮਰੀਜ਼ਾਂ ਦੀ ਗਿਣਤੀ ਤੀਜੇ ਸਥਾਨ ‘ਤੇ ਹੈ।