ਨਵਾਂਸ਼ਹਿਰ ਵਿੱਚ ਬੀੜੀ ਪੀਣ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਕਿ ਇੱਕ ਬੰਦੇ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਕਾਤਲ ਮੌਕੇ ‘ਤੇ ਹੀ ਬੈਠੇ ਰਹੇ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਮਾਜਰਾ ਜੱਟਾਂ ਵਿੱਚ ਰੁਲਦਾ ਸਿੰਘ ਨਿਵਾਸੀ ਗਰਲੋ ਬੇਟ ਥਾਣਾ ਬਲਾਚੌਰ ਨੇ ਛੇ ਸਾਲ ਲਈ ਪੱਟੇ ‘ਤੇ ਲਿਆ ਹੋਇਾ ਹੈ ਅਤੇ ਪਸ਼ੂਆਂ ਦੀ ਦੇਖਭਾਲ ਗੁਰਦੀਪ ਸਿੰਘ ਨਿਵਾਸੀ ਝੱਲੀਆਂ ਕਲਾਂ, ਥਾਣਾ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ ਨਿਵਾਸੀ ਜਲਾਲਪੁਰੀਆਂ ਦਾ ਫਾਰਮ ਹਾਊਸ ਮਾਜਰਾ ਜੱਟਾਂ, ਥਾਣਾ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਰਦਾ ਹੈ। ਉਸੇ ਖੇਤ ਵਿੱਚ ਮੁਕੇਸ਼ ਕੁਮਾਰ ਉਰਫ ਰਾਜੂ ਪੁੱਤਰ ਪਲਟੂ ਰਾਮ ਨਿਵਾਸੀ ਨਾਨੋਵਾਲ ਬੇਟ ਥਾਣਾ ਸਦਰ ਬਲਾਚੌਰ ਅਤੇ ਰਾਜੂ ਗੁਰਮ ਉਰਫ ਬਹਾਦੁਰ ਪੁੱਤਰ ਕ੍ਰਿਸ਼ਣ ਪ੍ਰਸਾਦ ਨਿਵਾਸੀ ਸਿਲੀਗੁੜੀ, ਪੱਛਮੀ ਬੰਗਾਲ ਵੀ ਕਰੰਮ ਕਰਦੇ ਹਨ।
ਖੇਤੀਬਾੜੀ ਦੇ ਕੰਮ ਦੀ ਦੇਖ-ਰੇਖ ਮੁਕੇਸ਼ ਕੁਮਾਰ ਉਰਫ਼ ਰਾਜੂ ਅਤੇ ਰਾਜੂ ਗੁਰਮ ਉਰਫ਼ ਬਹਾਦਰ ਗੁਰਦੀਪ ਨਾਲ ਕਰਦਾ ਹੈ। ਗੁਰਦੀਪ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਰਾਤ ਗੁਰਦੀਪ, ਮੁਕੇਸ਼ ਅਤੇ ਰਾਜੂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਸੀ। ਫਿਰ ਮੁਕੇਸ਼ ਕੁਮਾਰ ਉਰਫ਼ ਰਾਜੂ ਅਤੇ ਰਾਜੂ ਗੁਰਮ ਉਰਫ਼ ਬਹਾਦਰ ਵਿਚਕਾਰ ਬੀੜੀ ਪੀਣ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਗੁਰਦੀਪ ਭਾਂਡੇ ਰੱਖਣ ਲਈ ਬਾਹਰ ਚਲਾ ਗਿਆ। ਜਦੋਂ ਗੁਰਦੀਪ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਰਾਜੂ ਗੁਰਮ ਉਰਫ਼ ਬਹਾਦਰ ਨੇ ਮੁਕੇਸ਼ ਉਰਫ਼ ਰਾਜੂ ਦੀ ਛਾਤੀ ਦੇ ਖੱਬੇ ਪਾਸੇ ਚਾਕੂ ਮਾਰ ਰਿਹਾ ਸੀ।
ਇਸ ਤੋਂ ਬਾਅਦ ਗੁਰਦੀਪ ਨੇ ਸਾਰੀ ਗੱਲ ਖੇਤ ਮਾਲਕ ਰੁਲਦਾ ਸਿੰਘ ਨੂੰ ਦੱਸੀ। ਜਦੋਂ ਗੁਰਦੀਪ ਵਾਪਸ ਆਇਆ ਤਾਂ ਦੇਖਿਆ ਕਿ ਮੁਕੇਸ਼ ਕੁਮਾਰ ਉਰਫ਼ ਰਾਜੂ ਮਰਿਆ ਹੋਇਆ ਸੀ ਅਤੇ ਰਾਜੂ ਗੁਰਮ ਉਰਫ਼ ਬਹਾਦਰ ਅੰਦਰ ਬੈਠਾ ਸੀ। ਕਤਲ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ‘ਪ੍ਰਿਤਪਾਲ ‘ਤੇ ਨਾ ਕੋਈ FIR, ਨਾ ਹੀ ਗ੍ਰਿਫਤਾਰ ਕੀਤਾ’- ਹਰਿਆਣਾ ਨੇ ਹਾਈਕੋਰਟ ‘ਚ ਦਿੱਤੀਆਂ ਦਲੀਲਾਂ
ਕਾਠਗੜ੍ਹ ਪੁਲਿਸ ਸਟੇਸ਼ਨ ਦੇ ਇੰਚਾਰਜ ਹੇਮੰਤ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰਕੇ ਮ੍ਰਿਤਕ ਦੀ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਕਾਤਲ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।