ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਬਾਰੇ ਤਾਂ ਸੁਣਿਆ ਹੋਵੇਗਾ, ਪਰ ਦੁਨੀਆ ਦੇ ਸਭ ਤੋਂ ਅਮੀਰ ਕੁੱਤੇ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਤੁਸੀਂ ਅਮੀਰਾਂ ਦੀ ਲਗਜ਼ਰੀ ਲਾਈਫ ਸਟਾਈਲ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਅਮੀਰ ਕੁੱਤੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਜੇ ਇਸ ਕੁੱਤੇ ਦੇ ਜੀਵਨ ਪੱਧਰ ਦੀ ਤੁਲਨਾ ਦੁਨੀਆ ਦੇ ਕਿਸੇ ਵੀ ਆਮ ਮਨੁੱਖ ਨਾਲ ਕੀਤੀ ਜਾਵੇ ਤਾਂ ਇਹ ਉਸ ਤੋਂ ਕਿਤੇ ਉੱਚਾ ਜਾਪਦਾ ਹੈ। ਅਜਿਹਾ ਸ਼ਾਨਦਾਰ ਜੀਵਨ ਬਹੁਤ ਸਾਰੇ ਲੋਕਾਂ ਲਈ ਸੰਭਵ ਵੀ ਨਹੀਂ ਹੈ।
ਇਸ ਕੁੱਤੇ ਦਾ ਨਾਂ ਗੰਥਰ VI ਹੈ, ਜੋ ਕਿ ਜਰਮਨ ਸ਼ੈਫਰਡ ਹੈ। ਇਸ ਕੁੱਤੇ ਕੋਲ ਕਰੀਬ 30 ਅਰਬ ਰੁਪਏ ਦੀ ਜਾਇਦਾਦ ਹੈ। ਇਹ ਅਸਾਧਾਰਨ ਜਾਨਵਰ BMW ਦੀ ਸਵਾਰੀ ਕਰਦਾ ਹੈ। ਇਸ ਕੁੱਤੇ ਦੇ ਨਾਂ ‘ਤੇ ਨਾ ਸਿਰਫ ਕਈ ਬੰਗਲੇ ਹਨ, ਇਸ ਤੋਂ ਇਲਾਵਾ ਇਕ ਫੁੱਟਬਾਲ ਕਲੱਬ ਵੀ ਹੈ।
ਗੰਥਰ VI ਮਸ਼ਹੂਰ ਪੌਪ ਗਾਇਕਾ ਮੈਡੋਨਾ ਦੇ ਪੁਰਾਣੇ ਘਰ ਵਿੱਚ ਰਹਿੰਦਾ ਹੈ, ਜਿਸ ਕੋਲ ਇੱਕ ਵੱਡੀ ਯਾਟ ਵੀ ਹੈ। ਬਹਾਮਾਸ ਦੇ ਵਿਲਾ ਤੋਂ ਵੀ ਨੌਕਰ ਇੱਥੇ ਆਉਂਦੇ ਹਨ। ਇਹ ਕੁੱਤਾ ਕੈਰੇਬੀਅਨ ਟਾਪੂ ‘ਤੇ ਸਥਿਤ 6 ਅਰਬ 81 ਕਰੋੜ ਰੁਪਏ ਦੇ ਆਪਣੇ ਘਰ ‘ਚ ਰਹਿੰਦਾ ਹੈ।
ਇੰਨਾ ਹੀ ਨਹੀਂ ਗੰਥਰ ਦੀ ਟੀਮ ਨੇ ਇਹ ਵੀ ਦੱਸਿਆ ਹੈ ਕਿ ਆਲੀਸ਼ਾਨ ਡਿਨਰ ਕਰਨ ਤੋਂ ਇਲਾਵਾ ਉਹ ਅਕਸਰ ਯਾਟ ਟ੍ਰਿਪ ‘ਤੇ ਦੁਨੀਆ ਦੀ ਯਾਤਰਾ ਕਰਦਾ ਹੈ। ਇਕ ਰਿਪੋਰਟ ਮੁਤਾਬਕ ਇਸ ਕੁੱਤੇ ਦਾ ਪੈਸਾ ਇਟਲੀ ਦੇ 66 ਸਾਲਾ ਉਦਯੋਗਪਤੀ ਮੌਰੀਜ਼ਿਓ ਮੀਆਂ ਕੋਲ ਹੈ।
ਅਸਲ ਵਿੱਚ ਮੀਆਂ ਗੰਥਰ ਕਾਰਪੋਰੇਸ਼ਨ ਦਾ ਸੀਈਓ ਹੈ, ਜੋ ਇਸ ਕੁੱਤੇ ਦੇ ਅਸਲੀ ਮਾਲਕ ਵੱਲੋਂ ਛੱਡੀ ਗਈ 29 ਅਰਬ 2 ਕਰੋੜ ਰੁਪਏ ਦੀ ਜਾਇਦਾਦ ਦੀ ਦੇਖ-ਰੇਖ ਕਰ ਰਿਹਾ ਹੈ। ਜਰਮਨ ਕਾਊਂਟੇਸ ਕਾਰਲੋਟਾ ਲੇਬੇਨਸਟਾਈਨ ਨੇ ਆਪਣੀ ਸਾਰੀ ਦੌਲਤ ਇਸ ਕੁੱਤੇ ਦੇ ਨਾਮ ਕਰ ਦਿੱਤੀ ਸੀ। ਗੰਥਰ ਦੇ ਪੀਆਰ ਲੱਕੀ ਕਾਰਲਸਨ ਮੁਤਾਬਕ ਲੀਬੇਨਸਟਾਈਨ ਦੀ ਮੌਤ ਦੇ ਸਮੇਂ ਕੋਈ ਨਜ਼ਦੀਕੀ ਰਿਸ਼ਤੇਦਾਰ ਨਹੀਂ ਸਨ, ਇਸ ਲਈ ਲੀਬੇਨਸਟਾਈਨ ਨੇ ਆਪਣੀ ਸਾਰੀ ਜਾਇਦਾਦ ਆਪਣੇ ਪਿਆਰੇ ਕੁੱਤੇ ਦੇ ਨਾਮ ‘ਤੇ ਛੱਡ ਦਿੱਤੀ।
ਇਹ ਵੀ ਪੜ੍ਹੋ : ਪਤਲਾ ਹੋਣਾ ਬੰਦੇ ਲਈ ਬਣਿਆ ਮੁਸੀਬਤ, ਗੱਡੀ ਚਲਾਉਣ ‘ਤੇ ਲੱਗਾ ਬੈਨ, ਰੱਦ ਹੋਇਆ ਡਰਾਈਵਿੰਗ ਲਾਇਸੈਂਸ
ਇਸ ਤੋਂ ਬਾਅਦ ਗੰਥਰ ਦੇ ਨਾਂ ‘ਤੇ ਇਕ ਟਰੱਸਟ ਬਣਾਇਆ ਗਿਆ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੀ ਜਾਇਦਾਦ ਗੰਥਰ ਅਤੇ ਉਸ ਦੇ ਪਰਿਵਾਰ ਕੋਲ ਰਹੇ। ਹਾਲ ਹੀ ‘ਚ ਗੰਥਰ ‘ਤੇ ਇਕ ਫਿਲਮ ਵੀ ਬਣ ਰਹੀ ਹੈ, ਜੋ ਕਾਫੀ ਚਰਚਾ ਦਾ ਵਿਸ਼ਾ ਵੀ ਬਣ ਰਹੀ ਹੈ।