ਅੱਜਕਲ੍ਹ ਹਰ ਕੋਈ ਬਾਹਰ ਦੇ ਬਣਿਆ ਖਾਣਾ ਖਾਣ ਨੂੰ ਹੀ ਪਹਿਲ ਦਿੰਦਾ ਹੈ। ਹਾਲਾਂਕਿ ਕਈ ਵਾਰ ਉਸ ਵਿਚ ਇਸਤੇਮਾਲ ਕੀਤੀਆਂ ਚੀਜ਼ਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ। ਹਾਲ ਹੀ ‘ਚ ਇੰਗਲੈਂਡ ਦੇ ਇਕ ਵਿਅਕਤੀ ਨਾਲ ਚਿਕਨ ਖਾਣ ਤੋਂ ਬਾਅਦ ਕੁਝ ਅਜਿਹਾ ਹੋਇਆ, ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦਰਅਸਲ, ਇਸ ਵਿਅਕਤੀ ਨੇ ਚਿਕਨ ਕਰੀ ਖਾਧੀ ਅਤੇ ਪਹਿਲੀ ਬੁਰਕੀ ਲੈਣ ਤੋਂ ਬਾਅਦ ਮਰ ਗਿਆ। ਇਹ ਮਾਮਲਾ 2 ਸਾਲ ਪੁਰਾਣਾ ਹੈ ਪਰ ਅੱਜ ਵੀ ਇਹ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ ਅਤੇ ਹਰ ਕਿਸੇ ਨੂੰ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ।
ਰਿਪੋਰਟ ਮੁਤਾਬਕ ਬਰੀਰੀ ਦੇ ਰਾਮਸਬੋਟਮ ਵਿੱਚ ਰਹਿਣ ਵਾਲਾ 27 ਸਾਲਾ ਮਕੈਨਿਕ ਜੋਸੇਫ ਹਿਗਿਨਸਨ 28 ਦਸੰਬਰ 2022 ਨੂੰ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾ ਰਿਹਾ ਸੀ। ਉਸ ਨੇ ਇੱਕ ਰੈਸਟੋਰੈਂਟ ਤੋਂ ਚਿਕਨ ਕਰੀ ਦਾ ਆਰਡਰ ਕੀਤਾ ਸੀ। ਪਰ ਜਿਵੇਂ ਹੀ ਉਸਨੇ ਪਹਿਲੀ ਬੁਰਕੀ ਖਾਧਾ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਦਾਖਲ ਹੋਣ ਤੋਂ ਬਾਅਦ, 4 ਜਨਵਰੀ 2023 ਨੂੰ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜੋਸਫ ਨੂੰ ਸੁੱਕੇ ਮੇਵੇ, ਨਟ ਅਤੇ ਬਦਾਮ ਆਦਿ ਤੋਂ ਐਲਰਜੀ ਸੀ।
ਉਸ ਨੇ ਜੋ ਚਿਕਨ ਡਿਸ਼ ਆਰਡਰ ਕੀਤਾ ਸੀ, ਉਸ ਦੇ ਡੱਬੇ ‘ਤੇ ਸਾਫ਼ ਲਿਖਿਆ ਹੋਇਆ ਸੀ ਕਿ ਇਸ ਵਿਚ ਬਦਾਮ ਹਨ। ਉਸ ਨੇ ਇਹ ਦੇਖਿਆ ਵੀ ਸੀ। ਪਰ ਉਸ ਨੇ ਇਹ ਪਕਵਾਨ ਕੁਝ ਸਮਾਂ ਪਹਿਲਾਂ ਆਰਾਮ ਨਾਲ ਖਾਧਾ ਸੀ, ਇਸ ਲਈ ਉਸ ਨੂੰ ਮਹਿਸੂਸ ਹੋਇਆ ਕਿ ਇਸਨੂੰ ਦੁਬਾਰਾ ਖਾਣ ਵਿੱਚ ਕੋਈ ਹਰਜ਼ ਨਹੀਂ ਹੈ। ਪਰ ਦੁਬਾਰਾ ਖਾਂਦੇ ਹੀ ਨਤੀਜਾ ਇਹ ਹੋਇਆ ਕਿ ਉਸ ਦੀ ਜਾਨ ਚਲੀ ਗਈ। ਪੁਲਿਸ ਨੂੰ ਇਸ ਪੂਰੇ ਮਾਮਲੇ ਵਿੱਚ ਰੈਸਟੋਰੈਂਟ ਦਾ ਕੋਈ ਕਸੂਰ ਨਹੀਂ ਮਿਲਿਆ।
ਇਹ ਵੀ ਪੜ੍ਹੋ : ਸੂਬੇ ‘ਚ ਡਿਫਾਲਟਰ ਇੰਡਸਟ੍ਰੀਅਲ ਪਲਾਟ ਅਲਾਟੀਆਂ ਨੂੰ ਮਾਨ ਸਰਕਾਰ ਨੇ ਦਿੱਤੀ ਵੱਡੀ ਰਾਹਤ
ਅਦਾਲਤ ਵਿੱਚ ਦੱਸਿਆ ਗਿਆ ਕਿ ਉਹ ਜੂਨ 2022 ਵਿੱਚ ਇੱਕ ਡਾਕਟਰ ਨੂੰ ਮਿਲਿਆ ਸੀ। ਡਾਕਟਰ ਨੇ ਉਸ ਦਾ ਸਕਿਨ ਪ੍ਰਿਕ ਟੈਸਟ ਕੀਤਾ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਸ ਨੂੰ ਬਦਾਮ ਆਦਿ ਚੀਜ਼ਾਂ ਤੋਂ ਐਲਰਜੀ ਸੀ। ਉਸ ਨੂੰ ਇੱਕ ਐਪੀਪੈਨ ਦਿੱਤਾ ਗਿਆ ਸੀ. ਇਹ ਇਕ ਤਰ੍ਹਾਂ ਦਾ ਆਟੋ-ਇੰਜੈਕਟਰ ਹੈ ਜਿਸ ਵਿਚ ਏਪੀਨੇਫ੍ਰੀਨ ਹੁੰਦਾ ਹੈ, ਜੋ ਸਰੀਰ ਵਿਚ ਐਲਰਜੀ ਨੂੰ ਘੱਟ ਕਰਦਾ ਹੈ। ਡਾਕਟਰ ਨੇ ਉਸ ਨੂੰ ਐਨਾਫਾਈਲੈਕਸਿਸ ਬਾਰੇ ਵੀ ਸੂਚਿਤ ਕੀਤਾ ਸੀ। ਇਹ ਇੱਕ ਤਰ੍ਹਾਂ ਦੀ ਖ਼ਤਰਨਾਕ ਐਲਰਜੀ ਹੈ, ਜੋ ਤੁਰੰਤ ਹੋ ਸਕਦੀ ਹੈ। ਇਹ ਐਲਰਜੀ ਭੋਜਨ, ਦਵਾਈਆਂ ਅਤੇ ਕੀੜਿਆਂ ਦੇ ਕੱਟਣ ਨਾਲ ਹੁੰਦੀ ਹੈ। ਵਿਅਕਤੀ ਦੀ ਭੈਣ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੂੰ ਉਸੇ ਸਾਲ ਅਪ੍ਰੈਲ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਪਰ ਉਸ ਨੇ ਕਦੇ ਵੀ ਆਪਣੀ ਐਲਰਜੀ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਵੀਡੀਓ ਲਈ ਕਲਿੱਕ ਕਰੋ -: