25 ਮਈ ਨੂੰ ਸਿੱਖਾਂ ਦੇ ਪ੍ਰਸਿੱਧ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ ਵੀ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕਾਂ ਅਤੇ ਪੁਲਿਸ ਦੀ ਟੀਮ ਨਿਰੀਖਣ ਲਈ ਹੇਮਕੁੰਟ ਗਈ ਸੀ ਪਰ ਰਸਤੇ ਵਿਚ ਭਾਰੀ ਬਰਫ਼ ਅਤੇ ਗਲੇਸ਼ੀਅਰ ਹੋਣ ਕਾਰਨ ਟੀਮ ਹੇਮਕੁੰਟ ਨਹੀਂ ਪਹੁੰਚ ਸਕੀ ਅਤੇ ਵਾਪਸ ਪਰਤ ਗਈ।
ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦੀ ਸੜਕ ਦਾ ਕਰੀਬ 300 ਫੁੱਟ ਹਿੱਸਾ ਗਲੇਸ਼ੀਅਰ ਦੀ ਲਪੇਟ ਵਿੱਚ ਹੈ। ਭਿਊਂਡਾਰ ਤੋਂ ਅੱਗੇ ਕਈ ਥਾਵਾਂ ’ਤੇ ਸੜਕ ਟੁੱਟੀ ਹੋਈ ਹੈ। ਆਈਸਬਰਗ ਟੁੱਟਣ ਕਾਰਨ ਇੱਥੇ ਸੜਕ ਬੰਦ ਹੈ।
ਉਨ੍ਹਾਂ ਦੱਸਿਆ ਕਿ ਟੀਮ ਰਾਮ ਡੂੰਗੀ ਤੋਂ ਅੱਗੇ ਨਹੀਂ ਜਾ ਸਕੀ। ਇੱਥੇ ਆਈਸਬਰਗ ਦੇ ਟੁੱਟਣ ਦਾ ਖ਼ਤਰਾ ਹੈ। ਇੱਥੋਂ ਬਰਫ਼ ਹਟਾਉਣ ਦਾ ਕੰਮ ਜਲਦੀ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਹੇਮਕੁੰਟ ਸਾਹਿਬ ਵਿੱਚ ਸਰਦੀਆਂ ਵਿੱਚ ਹਮੇਸ਼ਾ ਭਾਰੀ ਬਰਫ਼ਬਾਰੀ ਹੁੰਦੀ ਹੈ। ਜਿਸ ਕਾਰਨ ਥਾਂ-ਥਾਂ ਆਈਸਬਰਗ ਖਿੱਲਰੇ ਰਹਿੰਦੇ ਹਨ।
ਇਹ ਵੀ ਪੜ੍ਹੋ : ਅਯੁੱਧਿਆ ਜਾਏਗਾ ਦੁਨੀਆ ਦਾ ਸਭ ਤੋਂ ਵੱਡਾ ਨਗਾੜਾ, ਲਿਖਿਆ ਏ ਭਗਵਾਨ ਰਾਮ ਦਾ ਨਾਂ (ਤਸਵੀਰਾਂ)
ਹਰ ਸਾਲ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਫੌਜ ਦੇ ਜਵਾਨ ਅਤੇ ਗੁਰਦੁਆਰਾ ਟਰੱਸਟ ਦੇ ਸੇਵਾਦਾਰ ਬਰਫ ਹਟਾਉਂਦੇ ਹਨ। ਪਿਛਲੇ ਸਾਲ ਵੀ ਬਰਫ਼ ਕੱਟ ਕੇ ਯਾਤਰੀਆਂ ਲਈ ਰਸਤਾ ਬਣਾਇਆ ਗਿਆ ਸੀ।
ਇਸ ਦੇ ਨਾਲ ਹੀ 12-13 ਮਾਰਚ ਨੂੰ ਮੌਸਮ ‘ਚ ਬਦਲਾਅ ਕਾਰਨ ਠੰਡ ਇਕ ਵਾਰ ਫਿਰ ਵਾਪਸ ਆਵੇਗੀ। 13 ਮਾਰਚ ਤੋਂ ਬਾਅਦ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਬਰਫ ਹਟਾਉਣ ਦਾ ਕੰਮ ਸ਼ੁਰੂ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: