ਗਰਮੀਆਂ ਵਿੱਚ ਲੋਕ ਕੋਲਡ ਡਰਿੰਕ ਬਹੁਤ ਪੀਂਦੇ ਹਨ। ਬਾਜ਼ਾਰ ਹੋਵੇ ਜਾਂ ਘਰ, ਲੋਕ ਆਪਣੀ ਪਿਆਸ ਬੁਝਾਉਣ ਲਈ ਕੋਲਡ ਡਰਿੰਕ ਹੀ ਲੱਭਦੇ ਹਨ। ਚਾਹੇ ਬੱਚੇ ਹੋਣ ਜਾਂ ਵੱਡੇ, ਹਰ ਕੋਈ ਕੋਲਡ ਡਰਿੰਕਸ ਦਾ ਸਵਾਦ ਪਸੰਦ ਕਰਦਾ ਹੈ। ਕੋਲਡ ਡਰਿੰਕ ਪੀਣ ਨਾਲ ਚੰਗਾ ਲੱਗਦਾ ਹੈ ਪਰ ਇਸ ਦਾ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀਂ ਕੋਲਡ ਡਰਿੰਕ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਅਲਰਟ ਰਹਿਣ ਦੀ ਲੋੜ ਹੈ। ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਸਰੀਰ ਵਿੱਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਕਈ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਹੈਲਥਲਾਈਨ ਦੀ ਰਿਪੋਰਟ ਮੁਤਾਬਕ ਕੋਲਡ ਡਰਿੰਕਸ ‘ਚ ਚੀਨੀ ਅਤੇ ਕੈਲੋਰੀ ਤੋਂ ਇਲਾਵਾ ਕੋਈ ਵੀ ਪੋਸ਼ਕ ਤੱਤ ਨਹੀਂ ਹੁੰਦਾ। ਨਕਲੀ ਚੀਨੀ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਾਹਰ ਡਾਕਟਰਾਂ ਦਾ ਕਹਿਮਾ ਹੈ ਕਿ ਮਿੱਠੇ ਪੀਣ ਵਾਲੇ ਪਦਾਰਥ, ਪੈਕ ਕੀਤੇ ਜੂਸ ਅਤੇ ਐਨਰਜੀ ਡਰਿੰਕਸ ਸਰੀਰ ਵਿੱਚ ਕੈਲੋਰੀ ਵਧਾਉਂਦੇ ਹਨ, ਜਿਸ ਨਾਲ ਮੋਟਾਪਾ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਸ਼ੂਗਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਕੋਲਡ ਡਰਿੰਕ ਪੀਣ ਨਾਲ ਇਨ੍ਹਾਂ ਅੰਗਾਂ ‘ਤੇ ਪੈਦਾ ਹੈ ਮਾੜਾ ਅਸਰ ਬੁਰਾ
ਲੀਵਰ— ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਲੀਵਰ ‘ਤੇ ਅਸਰ ਪੈਂਦਾ ਹੈ। ਇਸ ਕਾਰਨ ਨਾਨ-ਅਲਕੋਹਲਿਕ ਫੈਟੀ ਲੀਵਰ ਦੇ ਵਿਕਸਿਤ ਹੋਣ ਦਾ ਖਤਰਾ ਹੈ। ਵੱਡੀ ਮਾਤਰਾ ਵਿੱਚ ਕੋਲਡ ਡਰਿੰਕ ਲੀਵਰ ਤੱਕ ਪਹੁੰਚਦਾ ਹੈ ਅਤੇ ਫਰੂਟੋਜ਼ ਨੂੰ ਫੈਟ ਵਿੱਚ ਬਦਲਦਾ ਹੈ। ਅਜਿਹੀ ਹਾਲਤ ‘ਚ ਲੀਵਰ ‘ਚ ਚਰਬੀ ਜਮ੍ਹਾ ਹੋਣ ਲੱਗਦੀ ਹੈ।
ਦਿਮਾਗ- ਕਈ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਵਾਧੂ ਖੰਡ ਅਤੇ ਪ੍ਰੋਸੈਸਡ ਭੋਜਨ ਵੀ ਤੁਹਾਡੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਚੀਜ਼ਾਂ ਦਿਮਾਗ਼ ਲਈ ਹਾਰਟ ਮੈਡੀਸਿਨ ਦਾ ਕੰਮ ਕਰਦੀਆਂ ਹਨ। ਇਨ੍ਹਾਂ ਦਾ ਸੇਵਨ ਨਸ਼ੇ ਦਾ ਕਾਰਨ ਬਣਦਾ ਹੈ। ਜਦੋਂ ਤੁਸੀਂ ਇਨ੍ਹਾਂ ਚੀਜ਼ਾਂ ਦੇ ਆਦੀ ਹੋਣ ਲੱਗਦੇ ਹੋ, ਤਾਂ ਇਸ ਦਾ ਦਿਮਾਗ ‘ਤੇ ਅਸਰ ਪੈਣ ਲੱਗਦਾ ਹੈ।
ਪੇਟ— ਕੋਲਡ ਡਰਿੰਕਸ ਜ਼ਿਆਦਾ ਮਾਤਰਾ ‘ਚ ਪੀਣ ਨਾਲ ਪੇਟ ‘ਤੇ ਚਰਬੀ ਜਮ੍ਹਾ ਹੋ ਜਾਂਦੀ ਹੈ। ਕੋਲਡ ਡਰਿੰਕਸ ‘ਚ ਫਰਕਟੋਜ਼ ਪਾਇਆ ਜਾਂਦਾ ਹੈ, ਜੋ ਪੇਟ ਦੇ ਆਲੇ-ਦੁਆਲੇ ਚਰਬੀ ਦੇ ਰੂਪ ‘ਚ ਜਮ੍ਹਾ ਹੋਣ ਲੱਗਦਾ ਹੈ। ਇਸ ਨੂੰ ਵਿਸਰਲ ਫੈਟ ਵੀ ਕਿਹਾ ਜਾਂਦਾ ਹੈ। ਇਸ ਨਾਲ ਦਿਲ ਅਤੇ ਸ਼ੂਗਰ ਦਾ ਖਤਰਾ ਵੱਧ ਜਾਂਦਾ ਹੈ।
ਸ਼ੂਗਰ ਲੈਵਲ ਹਾਈ — ਬਹੁਤ ਜ਼ਿਆਦਾ ਕੋਲਡ ਡਰਿੰਕਸ ਪੀਣ ਨਾਲ ਇਨਸੁਲਿਨ ਰਜਿਸਟੈਂਸ ਪੈਦਾ ਹੋ ਸਕਦਾ ਹੈ, ਅਜਿਹੀ ਸਥਿਤੀ ਵਿੱਚ ਬਲੱਡ ਸ਼ੂਗਰ ਵੱਧ ਜਾਂਦੀ ਹੈ। ਇਨਸੁਲਿਨ ਇੱਕ ਹਾਰਮੋਨ ਹੈ ਜੋ ਗਲੂਕੋਜ਼ ਨੂੰ ਖੂਨ ਤੋਂ ਸੈੱਲਾਂ ਤੱਕ ਪਹੁੰਚਾਉਂਦਾ ਹੈ। ਜਦੋਂ ਤੁਸੀਂ ਕੋਲਡ ਡਰਿੰਕ ਪੀਂਦੇ ਹੋ ਤਾਂ ਸੈੱਲ ਇਨਸੁਲਿਨ ਦੇ ਪ੍ਰਭਾਵਾਂ ਪ੍ਰਤੀ ਘੱਟ ਸੰਵੇਦਨਸ਼ੀਲ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਨੇਟ ਆਨ ਹੋਣ ਮਗਰੋਂ ਵੀ ਨਹੀਂ ਚਾਹੁੰਦੇ ਹੋ Whastapp ‘ਤੇ ਆਏ ਕੋਈ ਮੈਸੇਜ, ਤਾਂ ਕਰ ਲਓ ਇਹ ਸੈਟਿੰਗਸ
ਮੋਟਾਪਾ- ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਸਰੀਰ ਵਿਚ ਵਾਧੂ ਸ਼ੂਗਰ ਵਧ ਜਾਂਦੀ ਹੈ, ਜਿਸ ਨਾਲ ਮੋਟਾਪਾ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਸਰੀਰ ਦੇ ਲਗਭਗ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਮਿੱਠੇ ਵਾਲੇ ਡ੍ਰਿੰਕ ਪੀਣ ਨਾਲ ਸਰੀਰ ਵਿਚ ਲੇਪਟਿਨ ਪ੍ਰਤੀਰੋਧਕਤਾ ਪੈਦਾ ਹੋ ਸਕਦੀ ਹੈ, ਜੋ ਮੋਟਾਪੇ ਦਾ ਕਾਰਨ ਬਣਦੀ ਹੈ।
ਵੀਡੀਓ ਲਈ ਕਲਿੱਕ ਕਰੋ -: