ਸਹਿਣਸ਼ੀਲਤਾ, ਸਮਾਯੋਜਨ ਅਤੇ ਸਨਮਾਨ ਚੰਗੇ ਵਿਆਹ ਦੀ ਨੀਂਹ ਹਨ ਅਤੇ ਮਾਮੂਲੀ ਝਗੜੇ ਅਤੇ ਮਾਮੂਲੀ ਮਤਭੇਦ ਆਮ ਮਾਮਲੇ ਹਨ ਜਿਨ੍ਹਾਂ ਨੂੰ ਇੰਨਾ ਵਧਾ-ਚੜ੍ਹਾ ਕੇ ਪੇਸ਼ ਨਹੀਂ ਕਰਨਾ ਚਾਹੀਦਾ ਕਿ ਉਹ ਚੀਜ਼ਨਸ਼ਟ ਹੋ ਜਾਏ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਵਰਗ ਵਿਚ ਬਣਦੀ ਹੈ। ਇਹ ਟਿੱਪਣੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਕੇਸ ਦੀ ਸੁਣਵਾਈ ਦੌਰਾਨ ਕੀਤੀ।
ਅਦਾਲਤ ਨੇ ਇਹ ਗੱਲ ਇੱਕ ਔਰਤ ਵੱਲੋਂ ਆਪਣੇ ਪਤੀ ਖ਼ਿਲਾਫ਼ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਕੇਸ ਨੂੰ ਰੱਦ ਕਰਦਿਆਂ ਕਹੀ। ਅਦਾਲਤ ਨੇ ਕਿਹਾ ਕਿ ਕਈ ਵਾਰ ਵਿਆਹੁਤਾ ਔਰਤ ਦੇ ਮਾਤਾ-ਪਿਤਾ ਅਤੇ ਨਜ਼ਦੀਕੀ ਰਿਸ਼ਤੇਦਾਰ ਗੱਲ ਦਾ ਬਤੰਗੜ ਬਣਾ ਦਿੰਦੇ ਹਨ ਅਤੇ ਸਥਿਤੀ ਨੂੰ ਸੰਭਾਲਣ ਅਤੇ ਵਿਆਹ ਨੂੰ ਬਚਾਉਣ ਦੀ ਬਜਾਏ, ਉਨ੍ਹਾਂ ਦੀਆਂ ਕਾਰਵਾਈਆਂ ਛੋਟੀਆਂ-ਛੋਟੀਆਂ ਗੱਲਾਂ ‘ਤੇ ਵਿਆਹ ਦੇ ਬੰਧਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੀਆਂ ਹਨ।
ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਔਰਤ, ਉਸ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਦੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਜੋ ਗੱਲ ਆਉਂਦੀ ਹੈ, ਉਹ ਪੁਲਿਸ ਹੈ, ਜਿਵੇਂ ਕਿ ਪੁਲਿਸ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ। ਬੈਂਚ ਨੇ ਕਿਹਾ ਕਿ ਜਿਵੇਂ ਹੀ ਮਾਮਲਾ ਪੁਲਿਸ ਕੋਲ ਪਹੁੰਚਦਾ ਹੈ ਤਾਂ ਪਤੀ-ਪਤਨੀ ਵਿਚਕਾਰ ਸੁਲ੍ਹਾ ਹੋਣ ਦੀਆਂ ਸੰਭਾਵਨਾਵਾਂ ਨਸ਼ਟ ਹੋ ਜਾਂਦੀਆਂ ਹਨ। ਅਦਾਲਤ ਨੇ ਕਿਹਾ, “ਇੱਕ ਚੰਗੇ ਵਿਆਹ ਦੀ ਬੁਨਿਆਦ ਸਹਿਣਸ਼ੀਲਤਾ, ਅਨੁਕੂਲਤਾ ਅਤੇ ਇੱਕ ਦੂਜੇ ਦਾ ਆਦਰ ਕਰਨਾ ਹੈ। ਇੱਕ ਦੂਜੇ ਦੀਆਂ ਗਲਤੀਆਂ ਨੂੰ ਕੁਝ ਸਹਿਣਯੋਗ ਹੱਦ ਤੱਕ ਬਰਦਾਸ਼ਤ ਕਰਨਾ ਹਰ ਵਿਆਹ ਨੂੰ ਨਿਭਾਉਣਾ ਚਾਹੀਦਾ ਹੈ। ਮਾਮੂਲੀ ਨੋਕ-ਝੋਕ, ਛੋਟੇ-ਮੋਟੇ ਮਤਭੇਦ ਆਮ ਮਾਮਲੇ ਹੁੰਦੇ ਹਨ ਤੇ ਇਨ੍ਹਾਂ ਨੂੰ ਇੰਨਾ ਵਧਾ-ਚੜ੍ਹਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਹ ਚੀਜ਼ ਨਸ਼ਟ ਹੋ ਜਾਵੇ ਜਿਸ ਬਾਰੇ ਕਿਹਾ ਜਾਂਦਾ ਹੈਕਿ ਉਹ ਸਵਰਗ ਵਿਚ ਬਣਦੀ ਹੈ।”
ਅਦਾਲਤ ਨੇ ਕਿਹਾ ਕਿ ਵਿਆਹੁਤਾ ਝਗੜਿਆਂ ਵਿੱਚ ਬੱਚੇ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਸਿਖਰਲੀ ਅਦਾਲਤ ਨੇ ਕਿਹਾ, “ਪਤੀ-ਪਤਨੀ ਆਪਣੇ ਦਿਲਾਂ ਵਿੱਚ ਇੰਨਾ ਜ਼ਹਿਰ ਲੈ ਕੇ ਲੜਦੇ ਹਨ ਕਿ ਉਹ ਇੱਕ ਪਲ ਲਈ ਵੀ ਨਹੀਂ ਸੋਚਦੇ ਕਿ ਜੇਕਰ ਵਿਆਹ ਟੁੱਟ ਜਾਂਦਾ ਹੈ ਤਾਂ ਉਨ੍ਹਾਂ ਦੇ ਬੱਚਿਆਂ ‘ਤੇ ਕੀ ਅਸਰ ਪਵੇਗਾ।” ਕੋਰਟ ਨੇ ਕਿਹਾ ਕਿ ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿ ਪੂਰੇ ਮਾਮਲੇ ਨੂੰ ਠੰਡੇ ਦਿਮਾਗ ਨਾਲ ਸੰਭਾਲਣ ਦੀ ਬਜਾਏ ਅਪਰਾਧਕ ਕਾਰਵਾਈ ਸ਼ੁਰੂ ਕਰਨ ਨਾਲ ਇੱਕ-ਦੂਜੇ ਲਈ ਨਫਰਤ ਤੋਂ ਇਲਾਵਾ ਕੁਝ ਨਹੀਂ ਮਿਲੇਗਾ। ਪਤੀ ਤੇ ਉਸ ਦੇ ਪਰਿਵਾਰ ਵੱਲੋਂ ਪਤਨੀਨਾਲ ਅਸਲ ਮਾੜਾ ਵਤੀਰਾ ਤੇ ਤੰਗ-ਪ੍ਰੇਸ਼ਾਨ ਦਾ ਮਾਮਲਾ ਹੋ ਸਕਦਾ ਹੈ। ਇਸ ਤਰ੍ਹਾਂ ਦੇ ਮਾਮਲਿਆਂ ਦਾ ਪੱਧਰ ਵੱਖ-ਵੱਖ ਹੋ ਸਕਦਾ ਹੈ।”
ਅਦਾਲਤ ਨੇ ਕਿਹਾ ਕਿ ਵਿਆਹ ਦੇ ਝਗੜਿਆਂ ਵਿੱਚ ਪੁਲਿਸ ਤੰਤਰ ਦੀ ਮਦਦ ਆਖਰੀ ਉਪਾਅ ਵਜੋਂ ਲੈਣੀ ਚਾਹੀਦੀ ਹੈ। ਇਸ ਵਿੱਚ ਕਿਹਾ ਗਿਆ ਹੈ, “ਉਹਨਾਂ ਮਾਮਲਿਆਂ ਵਿੱਚ ਜਿੱਥੇ ਪਤਨੀ ਪਰੇਸ਼ਾਨੀ ਜਾਂ ਦੁਰਵਿਵਹਾਰ ਦੀ ਸ਼ਿਕਾਇਤ ਕਰਦੀ ਹੈ, ਆਈਪੀਸੀ ਦੀ ਧਾਰਾ 506 (2) ਅਤੇ 323 ਤੋਂ ਬਿਨਾਂ ਕੋਈ ਵੀ ਐਫਆਈਆਰ ਪੂਰੀ ਨਹੀਂ ਕੀਤੀ ਜਾ ਸਕਦੀ ਪਤੀ-ਪਤਨੀ ਵਿਚਕਾਰ ਮਾਮੂਲੀ ਗੁੱਸਾ ਅਤੇ ਮਾਮੂਲੀ ਝਗੜਾ ਵੀ ਤਸ਼ੱਦਦ ਦੀ ਸ਼੍ਰੇਣੀਵਿਚ ਨਹੀਂ ਆ ਸਕਦੇ।”
ਸਿਖਰਲੀ ਅਦਾਲਤ ਨੇ ਇਹ ਟਿੱਪਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ ਕਰਦੇ ਹੋਏ ਕੀਤੀ, ਜਿਸ ਨੇ ਅਪਰਾਧਿਕ ਕੇਸ ਨੂੰ ਰੱਦ ਕਰਨ ਲਈ ਪਤੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਪਤਨੀ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਉਕਤ ਵਿਅਕਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ‘ਤੇ ਦਾਜ ਦੀ ਮੰਗ ਕੀਤੀ ਅਤੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਔਰਤ ਦੇ ਪਰਿਵਾਰ ਨੇ ਉਸ ਦੇ ਵਿਆਹ ਸਮੇਂ ਵੱਡੀ ਰਕਮ ਖਰਚ ਕੀਤੀ ਸੀ ਅਤੇ ਪਤੀ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਸਾਰਾ ਪੈਸਾ ਦਿੱਤਾ ਸੀ। ਹਾਲਾਂਕਿ, ਵਿਆਹ ਤੋਂ ਕੁਝ ਸਮੇਂ ਬਾਅਦ ਪਤੀ ਅਤੇ ਉਸਦੇ ਪਰਿਵਾਰ ਵਾਲੇ ਉਸਨੂੰ ਝੂਠੇ ਬਹਾਨੇ ਤੰਗ ਕਰਨ ਲੱਗ ਜਾਂਦੇ ਹਨ ਕਿ ਉਹ ਪਤਨੀ ਅਤੇ ਨੂੰਹ ਦੇ ਰੂਪ ਵਿੱਚ ਆਪਣੇ ਫਰਜ਼ ਨਿਭਾਉਣ ਵਿੱਚ ਅਸਫਲ ਰਹਿੰਦੀ ਹੈ। ਉਨ੍ਹਾਂ ਨੇ ਉਸ ‘ਤੇ ਹੋਰ ਦਾਜ ਲਈ ਵੀ ਦਬਾਅ ਪਾਇਆ।
ਬੈਂਚ ਨੇ ਕਿਹਾ ਕਿ ਐਫਆਈਆਰ ਅਤੇ ਚਾਰਜਸ਼ੀਟ ਦੀ ਪੜਚੋਲ ਦਰਸਾਉਂਦੀ ਹੈ ਕਿ ਔਰਤ ਦੁਆਰਾ ਲਗਾਏ ਗਏ ਦੋਸ਼ ਬਹੁਤ ਅਸਪਸ਼ਟ ਹਨ, ਜਿਸ ਵਿੱਚ ਅਪਰਾਧਿਕ ਵਿਵਹਾਰ ਦੀ ਕੋਈ ਉਦਾਹਰਣ ਨਹੀਂ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ, “ਉਪਰੋਕਤ ਕਾਰਨਾਂ ਕਰਕੇ, ਅਸੀਂ ਇਸ ਸਿੱਟੇ ‘ਤੇ ਪਹੁੰਚੇ ਹਾਂ ਕਿ ਜੇਕਰ ਅਪੀਲਕਰਤਾ ਦੇ ਖਿਲਾਫ ਅਪਰਾਧਿਕ ਕਾਰਵਾਈ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਇਹ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਅਤੇ ਨਿਆਂ ਦੀ ਧੋਖਾਧੜੀ ਤੋਂ ਘੱਟ ਨਹੀਂ ਹੋਵੇਗਾ।”
ਵੀਡੀਓ ਲਈ ਕਲਿੱਕ ਕਰੋ -: