ਨੇਪਾਲੀ ਸ਼ੇਰਪਾ ਨੇ ਇਕ ਵਾਰ ਫਿਰ ਇਤਿਹਾਸ ਰਚਿਆ, ਇਕ ਵਾਰ ਫਿਰ ਆਪਣੀ ਹਿੰਮਤ ਨਾਲ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਮਾਊਂਟ ਐਵਰੈਸਟ ‘ਤੇ ਝੰਡਾ ਬੁਲੰਦ ਕੀਤਾ। ਜਿੱਥੇ ਪਹਾੜਾਂ ਦੀ ਉਚਾਈ ਇੱਕ ਸੁਪਨਾ ਹੈ, ਉੱਥੇ ਹੀ ਕਾਮੀ ਰੀਤਾ ਸ਼ੇਰਪਾ ਨੇ 28 ਵਾਰ ਇਸ ਸੁਪਨੇ ਨੂੰ ਪੂਰਾ ਕੀਤਾ ਹੈ ਅਤੇ ਇਸ ਵਾਰ ਉਸ ਨੇ ਆਪਣੇ ਹੌਂਸਲੇ ਨਾਲ 29ਵੀਂ ਵਾਰ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਹੈ। ਇਸ ਵਾਰ ਸ਼ੇਰਪਾ ਨੇ 28ਵੀਂ ਵਾਰ ਐਵਰੈਸਟ ‘ਤੇ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜਿਆ।
ਸ਼ੇਰਪਾ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕੀਤਾ ਅਤੇ 29ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹਨ ਵਾਲੇ ਪਹਿਲੇ ਵਿਅਕਤੀ ਦਾ ਖਿਤਾਬ ਆਪਣੇ ਨਾਂ ਕੀਤਾ। ਨੇਪਾਲੀ ਪਹਾੜ ਗਾਈਡ ਕਾਮੀ ਰੀਤਾ ਸ਼ੇਰਪਾ ਦੀ ਉਮਰ 54 ਸਾਲ ਦੀ ਹੈ। ਉਹ 1994 ਤੋਂ ਪਹਾੜਾਂ ‘ਤੇ ਚੜ੍ਹ ਰਿਹਾ ਹੈ। ਉਸ ਨੇ ਮਾਊਂਟ ਐਵਰੈਸਟ ਅਤੇ ਹੋਰ ਹਿਮਾਲਿਆ ਦੀਆਂ ਚੋਟੀਆਂ ‘ਤੇ ਵੀ ਝੰਡਾ ਲਹਿਰਾਇਆ।
ਇਹ ਵੀ ਪੜ੍ਹੋ : ਸਮੁੰਦਰ ਵਿਚ ਛਾਲ ਮਾਰ ਕੇ 2 ਕੁੜੀਆਂ ਨੇ ਮਾਪ ਲਈ ਡੂੰਘਾਈ, ਰਚ ਦਿੱਤਾ ਅਨੋਖਾ ਰਿਕਾਰਡ
ਆਪਣੀ 29ਵੀਂ ਚੜ੍ਹਾਈ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ੇਰਪਾ ਨੇ ਕਿਹਾ ਸੀ ਕਿ ਮੈਂ ਸਾਗਰਮਾਥਾ ‘ਤੇ ਚੜ੍ਹਨ ਜਾ ਰਿਹਾ ਹਾਂ, ਮੇਰਾ ਹੋਰ ਕੋਈ ਮਕਸਦ ਨਹੀਂ ਹੈ, ਪਰ ਮੈਂ ਸਿਰਫ਼ ਪਰਬਤਾਰੋਹੀ ਦਾ ਪੇਸ਼ਾ ਜਾਰੀ ਰੱਖਿਆ ਹੈ, ਮੈਂ ਰਿਕਾਰਡ ਲਈ ਚੜ੍ਹਾਈ ਨਹੀਂ ਕੀਤੀ ਹੈ। ਉਸ ਨੇ ਅੱਗੇ ਕਿਹਾ ਕਿ ਇਸ ਸਾਲ ਮੈਂ 29ਵੀਂ ਵਾਰ ਸਾਗਰਮਾਥਾ ‘ਤੇ ਚੜ੍ਹਨ ਲਈ ਨਿਕਲਿਆ ਹਾਂ। ਸਾਗਰਮਾਥਾ ‘ਤੇ ਚੜ੍ਹਨ ਦੀ ਮੇਰੀ ਕੋਈ ਯੋਜਨਾ ਨਹੀਂ ਹੈ।
ਸ਼ੇਰਪਾ ਨੇ ਪਹਿਲੀ ਵਾਰ 24 ਸਾਲ ਦੀ ਉਮਰ ‘ਚ 1994 ‘ਚ ਖਤਰਨਾਕ ਚੋਟੀ ‘ਤੇ ਚੜ੍ਹਾਈ ਕੀਤੀ ਸੀ। ਜਿਸ ਤੋਂ ਬਾਅਦ ਉਸ ਦਾ ਨਾਂ ਦੁਨੀਆ ਦੇ ਸਰਵੋਤਮ ਪਰਬਤਾਰੋਹੀ ਗਾਈਡਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ। ਉਹ ਵਿਦੇਸ਼ੀ ਪਰਬਤਾਰੋਹੀਆਂ ਨੂੰ ਲਗਭਗ ਹਰ ਮੌਸਮ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਦੀ ਚੋਟੀ ‘ਤੇ ਚੜ੍ਹਨ ਲਈ ਮਾਰਗਦਰਸ਼ਨ ਵੀ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: