ਪਾਕਿਸਤਾਨ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਪਾਕਿਸਤਾਨੀ ਟੀਮ ਵੀ ਇਸ ਸਬੰਧੀ ਅਮਰੀਕਾ ਪਹੁੰਚ ਗਈ ਹੈ। ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਨੇ ਬਾਬਰ ਆਜ਼ਮ ਦੀ ਕਪਤਾਨੀ ਵਿੱਚ ਇੰਗਲੈਂਡ ਨਾਲ 4 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਸੀ। ਇਸ ਸੀਰੀਜ਼ ਦੇ 2 ਮੈਚ ਮੀਂਹ ਕਾਰਨ ਰੱਦ ਹੋ ਗਏ ਸਨ, ਜਦਕਿ ਦੋ ਮੈਚਾਂ ‘ਚ ਇੰਗਲੈਂਡ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ। ਖ਼ਰਾਬ ਪ੍ਰਦਰਸ਼ਨ ਨੇ ਹੁਣ ਪਾਕਿਸਤਾਨੀ ਟੀਮ ਦਾ ਤਣਾਅ ਹੋਰ ਵਧਾ ਦਿੱਤਾ ਹੈ। ਹੁਣ ਪਾਕਿਸਤਾਨ ਕ੍ਰਿਕਟ ਬੋਰਡ ਨੇ ਵਿਸ਼ਵ ਕੱਪ ਲਈ ਨਵਾਂ ਗੀਤ ਲਾਂਚ ਕੀਤਾ ਹੈ।
ਅੱਜ ਪਾਕਿਸਤਾਨ ਕ੍ਰਿਕਟ ਨੇ ਆਗਾਮੀ ਟੀ-20 ਵਿਸ਼ਵ ਕੱਪ 2024 ਲਈ ਇੱਕ ਨਵਾਂ ਗੀਤ ਲਾਂਚ ਕੀਤਾ ਹੈ। ਜਿਸ ਨੂੰ ‘ਸਾਡੀ ਵਾਰੀ ਓਏ’ ਦਾ ਨਾਂ ਦਿੱਤਾ ਗਿਆ ਹੈ। ਗੀਤ ਦਾ ਵੀਡੀਓ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ ‘ਚ ਲਿਖਿਆ ਹੈ ਕਿ ਪਾਕਿਸਤਾਨ ਟੀਮ ਦਾ ਅਧਿਕਾਰਤ ਗੀਤ ਜੋ ਸਾਡੇ ਪ੍ਰਸ਼ੰਸਕਾਂ ਅਤੇ ਟੀਮ ‘ਚ ਵੱਖਰਾ ਹੀ ਉਤਸ਼ਾਹ ਭਰ ਦੇਵੇਗਾ।
Sadi Vari Oye | Pakistan Cricket Team Official Anthem 2024
This anthem is a tribute to our fans who cheer for the Pakistan team through every triumph and challenge. Let's unite, celebrate, and fuel our team's journey to conquer the world. Pakistan Zindabad!
#SadiVariOye pic.twitter.com/4T3KxNm3ML
— Pakistan Cricket (@TheRealPCB) June 1, 2024
ਪਾਕਿਸਤਾਨੀ ਟੀਮ 6 ਜੂਨ ਨੂੰ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪਹਿਲਾ ਮੈਚ ਅਮਰੀਕਾ ਨਾਲ ਹੋਵੇਗਾ। ਬਾਬਰ ਆਜ਼ਮ ਇੱਕ ਵਾਰ ਫਿਰ ਪਾਕਿਸਤਾਨੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। 9 ਜੂਨ ਨੂੰ ਬੱਬਰ ਸੈਨਾ ਦਾ ਸਾਹਮਣਾ ਰੋਹਿਤ ਐਂਡ ਕੰਪਨੀ ਨਾਲ ਹੋਵੇਗਾ। ਕਰੋੜਾਂ ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਮੈਚ ਨਿਊਯਾਰਕ ‘ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਵਾਇਰਲੈੱਸ ਚਾਰਜਿੰਗ ਦੌਰਾਨ ਨਹੀਂ ਗਰਮ ਹੋਵੇਗਾ ਸਮਾਰਟਫੋਨ, ਅਪਣਾਓ ਇਹ ਟਿਪਸ
ਪਾਕਿਸਤਾਨ ਬਨਾਮ ਅਮਰੀਕਾ (6 ਜੂਨ)
ਪਾਕਿਸਤਾਨ ਬਨਾਮ ਭਾਰਤ (9 ਜੂਨ)
ਪਾਕਿਸਤਾਨ ਬਨਾਮ ਕੈਨੇਡਾ (11 ਜੂਨ)
ਪਾਕਿਸਤਾਨ ਬਨਾਮ ਆਇਰਲੈਂਡ (16 ਜੂਨ)
ਬਾਬਰ ਆਜ਼ਮ (ਕਪਤਾਨ), ਆਜ਼ਮ ਖਾਨ, ਅਬਰਾਰ ਅਹਿਮਦ, ਫਖਰ ਜ਼ਮਾਨ, ਹਰਿਸ ਰਊਫ, ਇਫਤਿਖਾਰ ਅਹਿਮਦ, ਇਮਾਦ ਵਸੀਮ, ਮੁਹੰਮਦ ਅੱਬਾਸ ਅਫਰੀਦੀ, ਮੁਹੰਮਦ ਆਮਿਰ, ਮੁਹੰਮਦ ਰਿਜ਼ਵਾਨ, ਨਸੀਮ ਸ਼ਾਹ, ਸੈਮ ਅਯੂਬ, ਸ਼ਾਦਾਬ ਖਾਨ, ਸ਼ਾਹੀਨ ਸ਼ਾਹ ਅਫਰੀਦੀ, ਉਸਮਾਨ ਖਾਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .