ਇਕ ਸਮਾਂ ਸੀ ਜਦੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਫਤਹਿ ਕਰਨ ਵਾਲਾ ਸ਼ਖਸ ਇੰਨਾ ਮਸ਼ਹੂਰ ਹੋ ਜਾਂਦਾ ਸੀ ਕਿ ਉਸ ਨੂੰ ਆਪਣੇ ਦੇਸ਼ ਵਿਚ ਹੀ ਨਹੀਂ ਸਗੋਂ ਦੁਨੀਆ ਵਿਚ ਕਾਫੀ ਤਾਰੀਫ ਮਿਲਦੀ ਸੀ। ਇਸੇ ਕਾਰਨ ਮਾਊਂਟ ਐਵਰੈਸਟ ਦੀਆਂ ਉਚਾਈਆਂ ਤੋਂ ਬਚੇਂਦਰੀ ਪਾਲ, ਅਵਤਾਰ ਸਿੰਘ ਚੀਮਾ, ਐਡਮੰਡ ਹਿਲੇਰੀ ਅਤੇ ਟੇਂਗਜਿੰਗ ਨੌਰਗੇ ਵਰਗੇ ਲੋਕਾਂ ਦੇ ਨਾਂ ਅੱਜ ਵੀ ਗੂੰਜਦੇ ਹਨ ਪਰ ਹੁਣ ਇਸ ਪਹਾੜ ਨੂੰ ਵੀ ਸੈਰ ਸਪਾਟਾ ਸਥਾਨ ਬਣਾ ਦਿੱਤਾ ਗਿਆ ਹੈ। ਇਸ ਕਾਰਨ ਲੋਕ ਹਰ ਰੋਜ਼ ਇਸ ‘ਤੇ ਚੜ੍ਹਦੇ ਹਨ। ਇਸ ਕਾਰਨ ਮਾਊਂਟ ਐਵਰੈਸਟ ਕੂੜੇ ਦਾ ਢੇਰ ਬਣ ਗਿਆ ਹੈ। ਹਾਲ ਹੀ ਵਿੱਚ ਨੇਪਾਲੀ ਫੌਜ ਨੇ ਮਾਊਂਟ ਐਵਰੈਸਟ ਨੂੰ ਸਾਫ਼ ਕੀਤਾ ਹੈ। ਉਸਨੇ ਮਾਊਂਟ ਐਵਰੈਸਟ ਅਤੇ ਹਿਮਾਲਿਆ ਦੀਆਂ ਹੋਰ ਦੋ ਚੋਟੀਆਂ ਤੋਂ 11 ਟਨ ਕੂੜਾ ਕੱਢਿਆ। ਨਾਲ ਹੀ ਉਹ ਚੀਜ਼ਾਂ ਮਿਲੀਆਂ, ਜਿਨ੍ਹਾਂ ਨੂੰ ਵੇਖ ਕੇ ਤਾਂਉਨ੍ਹਾਂ ਦੇ ਹੋਸ਼ ਉੱਡ ਗਏ।
ਇੱਕ ਰਿਪੋਰਟ ਮੁਤਾਬਕ ਨੇਪਾਲ ਦੀ ਫੌਜ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੇ ਮਾਊਂਟ ਐਵਰੈਸਟ ਤੋਂ 11 ਟਨ ਕੂੜਾ ਹਟਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 4 ਲਾਸ਼ਾਂ ਅਤੇ 1 ਪਿੰਜਰ ਵੀ ਮਿਲਿਆ, ਜਿਸ ਨੂੰ ਕੂੜੇ ਦੇ ਨਾਲ ਉਥੋਂ ਹਟਾ ਦਿੱਤਾ ਗਿਆ। ਹਿਮਾਲਿਆ ਦੀਆਂ ਦੋ ਹੋਰ ਚੋਟੀਆਂ ਨੂੰ ਵੀ ਸਾਫ਼ ਕੀਤਾ ਗਿਆ ਹੈ। ਫੌਜ ਨੂੰ ਮਾਊਂਟ ਐਵਰੈਸਟ, ਨੂਪਸੇ ਅਤੇ ਲੋਹਸੇ ਵਰਗੀਆਂ ਚੋਟੀਆਂ ਤੋਂ ਕੂੜਾ ਹਟਾਉਣ ਵਿੱਚ 55 ਦਿਨ ਲੱਗੇ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਮਾਊਂਟ ਐਵਰੈਸਟ ‘ਤੇ 50 ਟਨ ਕੂੜਾ ਅਤੇ 200 ਤੋਂ ਵੱਧ ਲਾਸ਼ਾਂ ਮੌਜੂਦ ਹਨ।
ਫੌਜ ਨੇ ਸਾਲਾਨਾ ਹੋਣ ਵਾਲੀ ਸਫਾਈ ਨੂੰ ਅੰਜਾਮ ਦਿੱਤਾ। ਸਾਲ 2019 ਵਿੱਚ ਮਾਊਂਟ ਐਵਰੈਸਟ ਨੂੰ ਦੁਨੀਆ ਦਾ ਸਭ ਤੋਂ ਉੱਚਾ ਕੂੜਾ ਡੰਪਿੰਗ ਸਾਈਟ ਮੰਨਿਆ ਗਿਆ ਸੀ ਕਿਉਂਕਿ ਪਹਾੜ ‘ਤੇ ਭੀੜ ਵੱਧ ਰਹੀ ਸੀ। 5 ਸਫਾਈ ਪ੍ਰੋਗਰਾਮਾਂ ਤੋਂ ਬਾਅਦ ਫੌਜ ਦਾ ਦਾਅਵਾ ਹੈ ਕਿ ਉਨ੍ਹਾਂ ਨੇ 119 ਟਨ ਕੂੜਾ, 14 ਮਨੁੱਖੀ ਲਾਸ਼ਾਂ ਅਤੇ ਕੁਝ ਪਿੰਜਰ ਬਰਾਮਦ ਕੀਤੇ ਹਨ। ਇਸ ਸਾਲ ਪ੍ਰਸ਼ਾਸਨ ਮਾਊਂਟ ਐਵਰੈਸਟ ਤੋਂ ਕੂੜਾ ਘੱਟ ਕਰਨਾ ਚਾਹੁੰਦਾ ਹੈ, ਇਸ ਲਈ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇਹ ਨਿਯਮ ਬਣਾਇਆ ਸੀ ਕਿ ਪਹਾੜ ‘ਤੇ ਚੜ੍ਹਨ ਲਈ ਜਾਣ ਵਾਲੇ ਲੋਕ ਆਪਣੇ ਨਾਲ ਕੂੜਾ ਵਾਪਸ ਲੈ ਕੇ ਆਉਣ।
ਇਹ ਵੀ ਪੜ੍ਹੋ : ਰਸਮ ਕਿਰਿਆ ਤੋਂ ਇੱਕ ਸਾਲ ਬਾਅਦ ਪਿਤਾ ਦੀ ਆਈ ਵੀਡੀਓ ਕਾਲ… ਹੈਰਾਨ ਕਰ ਦੇਵੇਗੀ ਫਿਲਮਾਂ ਵਰਗੀ ਕਹਾਣੀ
ਬਸੰਤ ਦੇ ਕਲਾਇੰਬਿੰਗ ਸੀਜ਼ਨ ਦਾ ਅੰਤ ਮਈ ਵਿਚ ਹੋਇਆ ਹੈ। ਸਰਕਾਰ ਨੇ 421 ਲੋਕਾਂ ਨੂੰ ਪਹਾੜ ‘ਤੇ ਚੜ੍ਹਨ ਦੀ ਇਜਾਜ਼ਤ ਦਿੱਤੀ ਸੀ। ਪਿਛਲੇ ਸਾਲ 478 ਲੋਕ ਇਸ ਪਹਾੜ ‘ਤੇ ਚੜ੍ਹੇ ਸਨ। ਇਸ ਵਿੱਚ ਨੇਪਾਲੀ ਗਾਈਡਾਂ ਦੀ ਗਿਣਤੀ ਸ਼ਾਮਲ ਨਹੀਂ ਕੀਤੀ ਗਈ ਹੈ। ਜੇਕਰ ਇਨ੍ਹਾਂ ਦੇ ਅੰਕੜਿਆਂ ਨੂੰ ਵੀ ਜੋੜਿਆ ਜਾਵੇ ਤਾਂ ਇਸ ਸਾਲ ਲਗਭਗ 600 ਲੋਕ ਮਾਊਂਟ ਐਵਰੈਸਟ ‘ਤੇ ਚੜ੍ਹ ਚੁੱਕੇ ਹਨ। ਇਸ ਸਾਲ 8 ਪਰਬਤਾਰੋਹੀਆਂ ਦੀ ਮੌਤ ਹੋ ਗਈ ਜਾਂ ਲਾਪਤਾ ਹੋ ਗਈ। ਪਿਛਲੇ ਸਾਲ ਇਹ ਗਿਣਤੀ 19 ਸੀ।
ਵੀਡੀਓ ਲਈ ਕਲਿੱਕ ਕਰੋ -: