ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਭਾਰਤੀ ਟੈਸਟ ਕ੍ਰਿਕਟ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਇਸ ਦੀ ਸ਼ੁਰੂਆਤ 20 ਜੂਨ ਤੋਂ ਇੰਗਲੈਂਡ ਦੌਰੇ ਨਾਲ ਹੋਵੇਗੀ। ਬੀਸੀਸੀਆਈ ਨੇ ਸ਼ਨੀਵਾਰ ਨੂੰ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਨੂੰ ਨਵਾਂ ਕਪਤਾਨ ਬਣਾਇਆ ਗਿਆ ਹੈ।
ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੌਥੇ ਐਡੀਸ਼ਨ ਦੀ ਸ਼ੁਰੂਆਤ ਇੱਕ ਨੌਜਵਾਨ ਟੀਮ ਨਾਲ ਕਰੇਗੀ। ਕਪਤਾਨ ਰੋਹਿਤ ਸ਼ਰਮਾ ਦੇ ਟੈਸਟ ਤੋਂ ਸੰਨਿਆਸ ਤੋਂ ਬਾਅਦ, ਨੌਜਵਾਨ ਸ਼ੁਭਮਨ ਗਿੱਲ ਨੂੰ ਨਵਾਂ ਕਪਤਾਨ ਬਣਾਇਆ ਗਿਆ ਹੈ। ਰਿਸ਼ਭ ਪੰਤ ਨੂੰ ਉਸ ਦਾ ਡਿਪਟੀ ਨਿਯੁਕਤ ਕੀਤਾ ਗਿਆ ਹੈ।

ਸਾਈਂ ਸੁਦਰਸ਼ਨ ਨੂੰ ਵਿਰਾਟ ਕੋਹਲੀ ਦੇ ਟੈਸਟ ਸੰਨਿਆਸ ਤੋਂ ਬਾਅਦ ਉਸ ਦੀ ਜਗ੍ਹਾ ਭਰਨ ਲਈ ਚੁਣਿਆ ਗਿਆ ਹੈ। ਭਾਰਤੀ ਟੀਮ ਵਿੱਚ ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਹੀ ਦੋ ਤਜਰਬੇਕਾਰ ਖਿਡਾਰੀ ਹਨ। ਇਸ ਤੋਂ ਇਲਾਵਾ, ਕਰੁਣ ਨਾਇਰ ਅਤੇ ਅਭਿਮਨਿਊ ਈਸ਼ਵਰਨ ਨੂੰ ਵੀ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ।
ਜਸਪ੍ਰੀਤ ਬੁਮਰਾਹ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰੇਗਾ। ਅਰਸ਼ਦੀਪ ਸਿੰਘ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਜਗ੍ਹਾ ਮਿਲੀ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ੀ ਹਮਲੇ ਵਿੱਚ ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਆਕਾਸ਼ ਦੀਪ ਅਤੇ ਸ਼ਾਰਦੁਲ ਠਾਕੁਰ ਨੂੰ ਵੀ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਉਡਾਣਾਂ ਨੂੰ ਭਾਰਤੀ ਅਸਮਾਨ ਵਿਚ ਵੀ No Entry, ਭਾਰਤ ਨੇ ਵਧਾਇਆ ਬੈਨ
ਇੰਗਲੈਂਡ ਦੌਰੇ ਲਈ ਭਾਰਤੀ ਟੀਮ-
ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਅਭਿਮੰਨਿਊ ਈਸਵਰਨ, ਕਰੁਣ ਨਾਇਰ, ਨਿਤੀਸ਼ ਕੁਮਾਰ ਰੈਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਿਰਾਜ, ਪ੍ਰਸਿਧ ਕ੍ਰਿਸ਼ਣਾ, ਆਕਾਸ਼ਦੀਪ, ਅਰਸ਼ਦੀਪ ਸਿੰਘ ਤੇ ਕੁਲਦੀਪ ਯਾਦਵ।
ਵੀਡੀਓ ਲਈ ਕਲਿੱਕ ਕਰੋ -:
























