ਕ੍ਰਿਕਟਰ ਅਭਿਸ਼ੇਕ ਸ਼ਰਮਾ ਨੇ ਤਾਜ਼ਾ ਆਈਸੀਸੀ ਰੈਂਕਿੰਗਜ਼ ਵਿੱਚ ਵਰਲਡ ਰਿਕਾਰਡ ਬਣਾ ਕੇ ਇਤਿਹਾਸ ਰਚਿਆ ਹੈ। ਉਸ ਨੇ ਆਈਸੀਸੀ ਰੈਂਕਿੰਗਜ਼ ਵਿੱਚ ਰੇਟਿੰਗ ਪੁਆਇੰਟਾਂ ਦਾ ਇਹ ਵਿਸ਼ਵ ਰਿਕਾਰਡ ਬਣਾਇਆ ਹੈ। ਅਭਿਸ਼ੇਕ ਸ਼ਰਮਾ ਪਹਿਲਾਂ ਹੀ ਬੱਲੇਬਾਜ਼ਾਂ ਲਈ ਆਈਸੀਸੀ ਟੀ-20 ਰੈਂਕਿੰਗਜ਼ ਵਿੱਚ ਪਹਿਲੇ ਨੰਬਰ ‘ਤੇ ਸੀ। ਇਸ ਵਾਰ ਉਸ ਨੇ ਰੇਟਿੰਗ ਪੁਆਇੰਟ ਦੇ ਉਸ ਮੁਕਾਮ ‘ਤੇ ਪਹੁੰਚ ਕੀਤੀ ਹੈ, ਜਿਥੇ ਅੱਜ ਤੱਕ ਕੋਈ ਬੱਲੇਬਾਜ ਨਹੀਂ ਪਹੁੰਚਿਆ ਹੈ। ਮਤਲਬ ਜੋ ਵਿਰਾਟ ਇੱਕ ਅਜਿਹਾ ਰੇਟਿੰਗ ਪੁਆਇੰਟ ਪ੍ਰਾਪਤ ਕੀਤਾ ਹੈ ਜੋ ਪਹਿਲਾਂ ਕੋਈ ਬੱਲੇਬਾਜ਼ ਨਹੀਂ ਪਹੁੰਚ ਸਕਿਆ। ਭਾਵ, ਅਭਿਸ਼ੇਕ ਸ਼ਰਮਾ ਨੇ ਉਹ ਪ੍ਰਾਪਤ ਕੀਤਾ ਹੈ ਜੋ ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਨਹੀਂ ਕਰ ਸਕੇ ਅਤੇ ਦੁਨੀਆ ‘ਤੇ ਦਬਦਬਾ ਬਣਾਇਆ ਹੈ।
ਹੁਣ ਤੱਕ, ਆਈਸੀਸੀ ਰੈਂਕਿੰਗਜ਼ ਵਿੱਚ ਸਭ ਤੋਂ ਵੱਧ ਰੇਟਿੰਗ ਪੁਆਇੰਟਾਂ ਦਾ ਵਿਸ਼ਵ ਰਿਕਾਰਡ ਡੇਵਿਡ ਮਲਾਨ ਦੇ ਕੋਲ ਸੀ। ਇਸ ਇੰਗਲੈਂਡ ਦੇ ਬੱਲੇਬਾਜ਼ ਨੇ 919 ਰੇਟਿੰਗ ਪੁਆਇੰਟ ਪ੍ਰਾਪਤ ਕੀਤੇ ਸਨ। ਹਾਲਾਂਕਿ, 931 ਰੇਟਿੰਗ ਪੁਆਇੰਟਾਂ ਦੇ ਨਾਲ ਅਭਿਸ਼ੇਕ ਸ਼ਰਮਾ ਨੇ ਮਲਾਨ ਦੇ ਰਿਕਾਰਡ ਨੂੰ ਵੱਡੇ ਫਰਕ ਨਾਲ ਪਛਾੜ ਦਿੱਤਾ ਹੈ। ਉਹ ਆਈਸੀਸੀ ਰੈਂਕਿੰਗਜ਼ ਵਿੱਚ 900 ਰੇਟਿੰਗ ਪੁਆਇੰਟਾਂ ਤੱਕ ਪਹੁੰਚਣ ਜਾਂ ਇਸ ਤੋਂ ਵੱਧ ਕਰਨ ਵਾਲਾ ਦੁਨੀਆ ਦਾ ਛੇਵਾਂ ਬੱਲੇਬਾਜ਼ ਹੈ, ਪਰ 931 ਰੇਟਿੰਗ ਪੁਆਇੰਟਾਂ ਤੱਕ ਪਹੁੰਚਣ ਵਾਲਾ ਪਹਿਲਾ ਬੱਲੇਬਾਜ਼ ਹੈ।
ਸੂਰਿਆਕੁਮਾਰ ਯਾਦਵ ਆਈਸੀਸੀ ਟੀ-20 ਰੈਂਕਿੰਗਜ਼ ਵਿੱਚ 912 ਰੇਟਿੰਗ ਪੁਆਇੰਟਾਂ ‘ਤੇ ਪਹੁੰਚ ਗਿਆ ਹੈ। ਵਿਰਾਟ ਕੋਹਲੀ 909 ਰੇਟਿੰਗ ਪੁਆਇੰਟਾਂ ‘ਤੇ ਪਹੁੰਚ ਗਿਆ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਅਭਿਸ਼ੇਕ ਸ਼ਰਮਾ ਨੇ ਦੋਵਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਬੱਲੇਬਾਜ਼ਾਂ ਲਈ ICC ਟੀ-20 ਰੈਂਕਿੰਗ ਵਿੱਚ ਅਭਿਸ਼ੇਕ ਸ਼ਰਮਾ ਪਹਿਲਾਂ ਹੀ ਵਿਸ਼ਵ ਰਿਕਾਰਡ ਰੇਟਿੰਗ ਪੁਆਇੰਟ ਨਾਲ ਨੰਬਰ 1 ਹੈ। ਤਿਲਕ ਵਰਮਾ ਵੀ ਚੋਟੀ ਦੇ 5 ਵਿੱਚ ਸ਼ਾਮਲ ਹੈ। ਤਿਲਕ ਵਰਮਾ 819 ਰੇਟਿੰਗ ਪੁਆਇੰਟਾਂ ਨਾਲ ਨੰਬਰ 3 ‘ਤੇ ਹੈ। ਅਭਿਸ਼ੇਕ ਅਤੇ ਤਿਲਕ ਦੇ ਵਿਚਕਾਰ ਦੂਜ ਨੰਬਰ ‘ਤੇ ਇੰਗਲੈਂਡ ਦੇ ਬੱਲੇਬਾਜ਼ ਫਿਲ ਸਾਲਟ ਹਨ, ਜਿਨ੍ਹਾਂ ਦੇ 844 ਰੇਟਿੰਗ ਪੁਆਇੰਟਾਂ ਹਨ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ ‘ਚ ਉਦਯੋਗਾਂ ਨੂੰ ਵੱਡਾ ਤੋਹਫ਼ਾ! ਰਾਤ ਨੂੰ ਮਿਲੇਗੀ ਸਸਤੀ ਬਿਜਲੀ
ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਬੱਲੇਬਾਜ਼ਾਂ ਲਈ ICC ਟੀ-20 ਰੈਂਕਿੰਗ ਵਿੱਚ ਨੁਕਸਾਨ ਹੋਇਆ ਹੈ। ਨਵੀਂ ਰੈਂਕਿੰਗ ਵਿਚ ਉਹ ਸਥਾਨ ਡਿੱਗ ਕੇ ਛੇਵੇਂ ਤੋਂ 8ਵੇਂ ‘ਤੇ ਆ ਗਏ ਹਨ, ਸੂਰਿਆਕੁਮਾਰ ਯਾਦਵ ਨੂੰ ਏਸ਼ੀਆ ਕੱਪ 2025 ਵਿਚ ਆਪਣੇ ਖਰਾਬ ਪ੍ਰਦਰਸ਼ਨ ਦਾ ਖਾਮਿਆਜਾ ਭੁਗਤਨਾ ਪਿਆ ਹੈ, ਉਨ੍ਹਾਂ ਦੇ ਹੁਣ 698 ਰੇਟਿੰਗ ਪੁਆਇੰਟ ਹਨ।
ਵੀਡੀਓ ਲਈ ਕਲਿੱਕ ਕਰੋ -:
























