ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਆਪਣੇ ਮਿਊਜਿਕ ਸ਼ੌਂਕ ਬਾਰੇ ਇੱਕ ਦਿਲਚਸਪ ਖੁਲਾਸਾ ਕੀਤਾ ਹੈ। ਦ੍ਰਾਵਿੜ ਨੇ ਖੁਲਾਸਾ ਕੀਤਾ ਕਿ ਉਸ ਨੂੰ ਪੰਜਾਬੀ ਗਾਣੇ ਪਸੰਦ ਹਨ ਅਤੇ ਅਕਸਰ ਪੰਜਾਬੀ ਗਾਣੇ ਸੁਣਦਾ ਹੈ। ਆਪਣੇ ਯੂਟਿਊਬ ਚੈਨਲ ‘ਤੇ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਉੱਭਰਦੇ ਸਟਾਰ ਸ਼ੁਭ ਦਾ ਬਹੁਤ ਵੱਡਾ ਫੈਨ ਹੈ।
ਜਦੋਂ ਮਜ਼ਾਕ ਵਿੱਚ ਪੁੱਛਿਆ ਗਿਆ ਕਿ ਕੀ ਉਸਦੀ ਹਿੰਦੀ ਪੰਜਾਬੀ ਟਚ ਵਾਲੀ ਹੈ, ਤਾਂ ਦ੍ਰਾਵਿੜ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, “ਮੇਰੀ ਹਿੰਦੀ ਕਾਫ਼ੀ ਚੰਗੀ ਹੈ। ਪਰ ਹਾਲ ਹੀ ਦੇ ਸਾਲਾਂ ਵਿੱਚ ਪੰਜਾਬੀ ਗੀਤਾਂ ਵਿੱਚ ਬਹੁਤ ਸੁਧਾਰ ਹੋਇਆ ਹੈ, ਅਤੇ ਮੈਂ ਅਕਸਰ ਇਨ੍ਹਾਂ ਨੂੰ ਸੁਣਦਾ ਹਾਂ।”
ਦ੍ਰਾਵਿੜ ਨੇ ਅੱਗੇ ਦੱਸਿਆ ਕਿ ਉਸਨੂੰ ਸ਼ੁਭ ਦੇ ਗਾਣੇ ਬਹੁਤ ਪਸੰਦ ਹਨ ਅਤੇ ਉਸ ਨੇ ਆਪਣੀ ਪਲੇਲਿਸਟ ਵਿੱਚ ਸਿੱਧੂ ਮੂਸੇਵਾਲਾ ਨੂੰ ਵੀ ਸ਼ਾਮਲ ਕੀਤਾ ਹੈ। ਉਸ ਨੇ ਕਿਹਾ ਕਿ ਦੋਵੇਂ ਕਲਾਕਾਰਾਂ ਨੇ ਪੰਜਾਬੀ ਸੰਗੀਤ ਨੂੰ ਨਵੀਆਂ ਉਚਾਈਆਂ ਦਿੱਤੀਆਂ ਹਨ।
ਇਸ ਦੌਰਾਨ ਜਦੋਂ ਪੁੱਛਿਆ ਗਿਆ ਕਿ ਟੀਮ ਵਿੱਚ ਸਭ ਤੋਂ ਵਧੀਆ ਗਾਣੇ ਕੌਣ ਚਲਾਉਂਦਾ ਹੈ, ਤਾਂ ਦ੍ਰਾਵਿੜ ਨੇ ਬਿਨਾਂ ਝਿਜਕ ਕਿਹਾ, “ਅਰਸ਼ਦੀਪ ਸਿੰਘ, ਉਸ ਕੋਲ ਸਭ ਤੋਂ ਚੰਗੀ ਮਿਊਜਿਕ ਵਾਈਬ ਹੈ।” ਰਾਹੁਲ ਦ੍ਰਾਵਿੜ ਦੇ ਜਵਾਬ ਦੀ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ : ਬੇਸਹਾਰਾ ਪਸ਼ੂਆਂ ਨੂੰ ਬਚਾਉਂਦਿਆਂ ਵੱਡਾ ਹਾਦਸਾ, ਬੰਦੇ ਦੀ ਗਈ ਜਾਨ, ਇਸੇ ਮਹੀਨੇ ਦੀ ਪੁੱਤ ਦਾ ਵਿਆਹ
ਦੱਸ ਦੇਈਏ ਕਿ ਸ਼ੁਭ ਦਾ ਅਸਲੀ ਨਾਮ ਸ਼ੁਭਨੀਤ ਸਿੰਘ ਹੈ। ਉਸਦਾ ਗਾਇਕੀ ਕਰੀਅਰ ਲਗਭਗ ਪੰਜ ਸਾਲਾਂ ਦਾ ਹੈ। 2021 ਵਿੱਚ, ਸ਼ੁਭ ਨੇ ਆਪਣਾ ਪਹਿਲਾ ਗੀਤ, “ਵੀ ਰੋਲਿਨ'” ਰਿਲੀਜ਼ ਕੀਤਾ, ਜਿਸਨੇ ਉਸਨੂੰ ਕਾਫੀ ਪ੍ਰਸਿੱਧੀ ਦਿੱਤੀ। ਅੱਜ ਉਸ ਦੀ ਭਾਰਤ, ਕੈਨੇਡਾ, ਯੂਕੇ, ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਪ੍ਰਸ਼ੰਸਕ ਫਾਲੋਇੰਗ ਹੈ।
ਵੀਡੀਓ ਲਈ ਕਲਿੱਕ ਕਰੋ -:























