25 school warned: ਜ਼ਿਲ੍ਹਾ ਬਰਨਾਲਾ ਦੇ ਪਿੰਡ ਉਗੋਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਕਾਂਤਵਾਸ ਰੱਖੇ ਗਏ 25 ਨੌਜਵਾਨਾਂ ਨੇ ਸਕੂਲ ਵਿੱਚੋਂ ਬਾਹਰ ਆ ਕੇ ਸੜਕ ਤੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ । ਪਿਛਲੇ ਪੰਦਰਾਂ ਦਿਨਾਂ ਤੋਂ ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਹਰਿਆਣਾ ਸਮੇਤ ਵੱਖੋ ਵੱਖਰੇ ਰਾਜਾ ਤੋਂ ਇਲਾਵਾ ਆਪਣੇ ਸਾਈਕਲਾਂ ਸਮੇਤ ਪੈਦਲ ਤੁਰ ਕੇ ਆਪਣੇ ਪਿੰਡ ਆਏ ਸਨ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਉਗੋਕੇ ਵਿੱਚ ਇਕਾਂਤਵਾਸ ਲਈ ਰੱਖਿਆ ਗਿਆ ਸੀ। ਇਨ੍ਹਾਂ ਪੱਚੀ ਨੌਜਵਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੀ ਸਹਿਮਤੀ ਨਾਲ ਸਕੂਲ ਵਿੱਚ ਇਕਾਂਤਵਾਸ ਹੋਣ ਲਈ ਆਪਣਾ ਸਹਿਯੋਗ ਵੀ ਦਿੱਤਾ।ਸਰਕਾਰੀ ਪ੍ਰਾਇਮਰੀ ਸਕੂਲ ਉਗੋਕੇ ਇਕਾਂਤਵਾਸ ਵਿੱਚ 25 ਨੌਜਵਾਨਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਵੀ ਸਿਹਤ ਸਹੂਲਤਾਂ ਰਹਿਣ ਦੀਆਂ ਸਹੂਲਤਾਂ ਤੋਂ ਇਲਾਵਾ ਕੋਈ ਵੀ ਸੈਨੇਟਾਈਜ਼ਰ ਮਾਸਕ ਨਹੀਂ ਦਿੱਤੇ ਗਏ ਅਤੇ ਜਾਣ ਬੁੱਝ ਕੇ ਗ਼ਰੀਬ ਤਬਕੇ ਨੂੰ ਵੀ ਸਕੂਲ ਅੰਦਰ ਇਕਾਂਤ ਵਾਸ ਕਰਕੇ ਤਾੜਿਆ ਗਿਆ ਹੈ। ਇਕਾਂਤਵਾਸ ਕੀਤੇ ਨੌਜਵਾਨਾਂ ਨੇ ਇਹ ਵੀ ਦੋਸ਼ ਲਾ ਕੇ ਪਿੰਡ ਉੱਗੋਕੇ ਦੇ ਵਿੱਚ 30 ਦੇ ਕਰੀਬ ਹੋਰ ਨੌਜਵਾਨ ਅਤੇ ਵਿਅਕਤੀ ਹੋਰ ਕਈ ਰਾਜਾਂ ਤੋਂ ਆਏ ਹਨ ਪਰ ਜਾਣ ਬੁੱਝ ਕੇ ਪ੍ਰਸ਼ਾਸਨ ਅਤੇ ਪੰਚਾਇਤ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਇਕਾਂਤਵਾਸ ਨਹੀਂ ਕੀਤਾ ਗਿਆ ਸਗੋਂ ਉਹ ਆਪਣੇ ਘਰਾਂ ਵਿੱਚ ਰਹਿ ਰਹੇ ਹਨ ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਜੇਕਰ ਪੰਜਾਬ ਦੀ ਕੈਪਟਨ ਸਰਕਾਰ ਅਤੇ ਪ੍ਰਸ਼ਾਸਨ ਨੇ ਜਲਦੀ ਘਰਾਂ ਵਿੱਚ ਭੇਜੇ ਵਿਅਕਤੀਆਂ ਨੂੰ ਇਕਾਂਤਵਾਸ ਨੇ ਕੀਤਾ ਤਾਂ ਉਹ ਸੜਕਾਂ ਤੇ ਆ ਕੇ ਹੋ ਕੇ ਧਰਨਾ ਦੇਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਆਪਣੀ ਗੱਲ ਪ੍ਰਸ਼ਾਸਨ ਅੱਗੇ ਰੱਖੀਆਂ ਦੀ ਤਾਂ ਪੁਲਸ ਅਤੇ ਪ੍ਰਸ਼ਾਸਨ ਦੀ ਧਮਕੀ ਦਿੱਤੀ ਜਾਂਦੀ ਹੈ। ਪ੍ਰਸ਼ਾਸਨ ਵੱਲੋਂ ਕੋਈ ਵੀ ਉਨ੍ਹਾਂ ਦਾ ਟੈਸਟ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਿਸਦੇ ਚੱਲਦਿਆਂ ਖਾਣ ਲਈ ਖਾਣਾ ਵੀ ਘਰੋਂ ਆ ਰਿਹਾ। ਇਕਾਂਤਵਾਸ ਕੀਤੇ ਪੀੜਤ ਨੌਜਵਾਨਾਂ ਨੇ ਕਿਹਾ ਕਿ ਜੇਕਰ ਜਲਦੀ ਕਾਲਵਾਸ ਕੀਤੇ ਨੌਜਵਾਨ ਨੂੰ ਬਾਪ ਸ੍ਰੀਕਾਂਤ ਵਾਸ ਲਈ ਨਹੀਂ ਬੁਲਾ ਗਿਆ ਤਾਂ ਉਹ ਸੜਕਾਂ ਤੇ ਆ ਜਾਣਗੇ। ਪੀੜਤ ਕਾਤਲਾਂ ਨੌਜਵਾਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਖਾਣਾ ਵੀ ਘਰੋਂ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਕੋਈ ਵੀ ਸਿਹਤ ਸਹੂਲਤਾਂ ਸਫ਼ਾਈ ਸਹੂਲਤਾਂ ਤੋਂ ਇਲਾਵਾ ਮੱਛਰਾਂ ਵਿੱਚ ਆਪਣੇ ਦਿਨ ਗੁਜਾਰੇ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਬਰਨਾਲਾ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਇਸ ਮਾਮਲੇ ਬਾਰੇ ਜਾਂਚ ਕੀਤੀ ਜਾਵੇਗੀ। ਇਸ ਮੌਕੇ ਥਾਣਾ ਥਾਣਾ ਦੇ ਐਸਐਚਓ ਕੀ ਅਜੈਬ ਸਿੰਘ ਨੇ ਮੌਕੇ ਤੇ ਜਾ ਕੇ ਜਾਇਜ਼ਾ ਲਿੱਤਾ ਅਤੇ ਇਕਾਂਤਵਾਸ ਹੋਏ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਗੱਲ ਆਖੀ ਹੈ।