State Level Committee: ਚੰਡੀਗੜ੍ਹ, 26 ਜੂਨ: ਪੇਂਡੂ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ ਸੜਕੀ ਨੈਟਵਰਕ ਨੂੰ ਹੋਰ ਬਿਹਤਰ ਬਣਾਉਣ ਲਈ ਸ: ਕਰਨ ਅਵਤਾਰ ਸਿੰਘ ਨੇ ਅੱਜ ਦੁਪਹਿਰ ਤੋਂ ਪਹਿਲਾਂ ,ਮੁੱਖ ਸਕੱਤਰ ਵਜੋਂ ਰਾਜ ਪੱਧਰੀ ਸਟੈਂਡਿੰਗ ਕਮੇਟੀ (ਐਸ.ਐਲ.ਐਸ.ਸੀ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ 1100 ਸੜਕਾਂ ਦੇ ਨਵੀਨੀਕਰਨ ਅਤੇ 16 ਪੁਲਾਂ ਦੀ ਉਸਾਰੀ ਲਈ ਸਹਿਮਤੀ ਦਿੱਤੀ। ਸ੍ਰੀ ਕਰਨ ਅਵਤਾਰ ਸਿੰਘ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀ.ਐੱਮ.ਜੀ.ਐੱਸ.ਵਾਈ.) ਦੇ ਤੀਜੇ ਗੇੜ ਅਧੀਨ ਸੜਕ ਸੂਚੀ ਦੀ ਚਰਚਾ ਕੀਤੀ। ਵੱਖ ਵੱਖ ਮੁੱਦਿਆਂ ਅਤੇ ਚੋਣ ਮਾਪਦੰਡਾਂ ‘ਤੇ ਵਿਚਾਰ ਵਟਾਂਦਰੇ ਤੋਂ ਬਾਅਦ, ਐਸ.ਐਲ.ਐਸ.ਸੀ ਨੇ ਲਗਭਗ 1100 ਕਿਲੋਮੀਟਰ ਸੜਕ ਦੀ ਲੰਬਾਈ ਦੇ ਨਵੀਨੀਕਰਨ ਨੂੰ ਪ੍ਰਵਾਨਗੀ ਦਿੱਤੀ। ਇਸ ਪ੍ਰਾਜੈਕਟ ਨੂੰ ਫੰਡ ਸ਼ੇਅਰਿੰਗ ਦੇ ਅਧਾਰ ‘ਤੇ ਲਾਗੂ ਕੀਤਾ ਜਾਵੇਗਾ, ਭਾਰਤ ਸਰਕਾਰ ਦਾ 60% ਹਿੱਸਾ ਅਤੇ ਰਾਜ ਸਰਕਾਰ ਦਾ 40% ਹਿੱਸਾ ਹੋਵੇਗਾ।
ਪ੍ਰਾਜੈਕਟ ਦੀ ਲਾਗਤ ਲਗਭਗ 750 ਕਰੋੜ ਰੁਪਏ ਹੋਵੇਗੀ, ਜਿਸ ਵਿਚ ਬਹੁਤੀਆਂ ਸੜਕਾਂ ਦੀ ਚੌੜਾਈ ਵਧਾ ਕੇ 5.5 ਮੀਟਰ ਕੀਤੀ ਜਾਵੇਗੀ।ਇਸ ਤੋਂ ਇਲਾਵਾ ਲਗਭਗ 40 ਕਰੋੜ ਰੁਪਏ ਦੀ ਲਾਗਤ ਨਾਲ ਪੇਂਡੂ ਸੜਕਾਂ ‘ਤੇ 16 ਪੁਲ਼ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸਥਾਰਤ ਪ੍ਰਾਜੈਕਟ ਰਿਪੋਰਟਾਂ (ਡੀਪੀਆਰਜ਼) ਤਿਆਰ ਕਰਨ ਤੋਂ ਬਾਅਦ ਜੁਲਾਈ 2020 ਵਿਚ ਪ੍ਰਾਜੈਕਟ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ (ਐਮਆਰਆਰਡੀ) ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਇਸ ਸਬੰਧੀ ਅਕਤੂਬਰ / ਨਵੰਬਰ, 2020 ਵਿਚ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ( ਜੰਗਲਾਤ ਅਤੇ ਜੰਗਲੀ ਜੀਵ) ਸ਼੍ਰੀਮਤੀ ਰਵਨੀਤ ਕੌਰ, ਪ੍ਰਮੁੱਖ ਸਕੱਤਰ( ਵਿੱਤ) ਸ੍ਰੀ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਲੋਕ ਨਿਰਮਾਣ (ਬੀ ਐਂਡ ਆਰ) ਸ੍ਰੀ ਵਿਕਾਸ ਪ੍ਰਤਾਪ, ਸੱਕਤਰ (ਪੰਜਾਬ ਮੰਡੀ ਬੋਰਡ) ਸ੍ਰੀ ਰਵੀ ਭਗਤ ਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।