President Trump says: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਤੋਂ ਬਾਅਦ ਚੀਨ ਤੋਂ ਬਹੁਤ ਨਾਰਾਜ਼ ਹਨ । ਕਈ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਵੀ ਡੋਨਾਲਡ ਟਰੰਪ ਨੇ ਚੀਨ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਵਾਇਰਸ ਫੈਲਾਉਣ ਲਈ ਸਿੱਧੇ ਤੌਰ ‘ਤੇ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਹੁਣ ਟਰੰਪ ਪ੍ਰਸ਼ਾਸਨ ਚੀਨ ‘ਤੇ ਹੋਰ ਸਖਤ ਕਾਰਵਾਈ ਕਰ ਸਕਦਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਵੀ TikTok ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ । ਇਸ ਸਬੰਧੀ ਟਰੰਪ ਨੇ ਕਿਹਾ ਸਾਡਾ ਪ੍ਰਸ਼ਾਸਨ TikTok ‘ਤੇ ਕਾਰਵਾਈ ਕਰਨ ਲਈ ਇਸ ਦਾ ਮੁਲਾਂਕਣ ਵੀ ਕਰ ਰਿਹਾ ਹੈ । ਇੱਕ ਪ੍ਰਸਿੱਧ ਚੀਨੀ ਵੀਡੀਓ ਐਪ ਹੁਣ ਰਾਸ਼ਟਰੀ ਸੁਰੱਖਿਆ ਅਤੇ ਸੈਂਸਰਸ਼ਿਪ ਦੇ ਮੁੱਦਿਆਂ ਦਾ ਇੱਕ ਸਰੋਤ ਬਣ ਗਈ ਹੈ।
ਦਰਅਸਲ, ਟਰੰਪ ਦਾ ਇਹ ਬਿਆਨ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਆਇਆ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਬਾਈਟ ਡਾਂਸ ਟਿੱਕ ਟਾਕ ਨੂੰ ਵੇਚ ਸਕਦੀ ਹੈ ਅਤੇ ਕੰਪਨੀ ਇਸ ਬਾਰੇ ਮਾਈਕ੍ਰੋਸਾੱਫਟ ਨਾਲ ਵੀ ਗੱਲ ਕਰ ਰਹੀ ਹੈ । ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ TikTok ਨੂੰ ਵੇਖ ਰਹੇ ਹਾਂ । ਅਸੀਂ ਇਸ ‘ਤੇ ਪਾਬੰਦੀ ਵੀ ਲਗਾ ਸਕਦੇ ਹਾਂ। ਅਸੀਂ ਹੋਰ ਕੁਝ ਵੀ ਕਰ ਸਕਦੇ ਹਾਂ। ਸਾਡੇ ਕੋਲ ਹੋਰ ਵੀ ਬਹੁਤ ਸਾਰੇ ਵਿਕਲਪ ਹਨ। ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ, ਇਸ ਲਈ ਅਸੀਂ ਵੇਖਾਂਗੇ ਕਿ ਕੀ ਹੋ ਸਕਦਾ ਹੈ।
ਕਈ ਵਿਦੇਸ਼ੀ ਮੀਡੀਆ ਨਿਊਜ਼ ਏਜੰਸੀ ਦੀਆਂ ਰਿਪੋਰਟਾਂ ਅਨੁਸਾਰ ਬਾਈਟਡੈਂਸ ਛੇਤੀ ਹੀ ਆਪਣੇ ਆਪ ਨੂੰ TikTok ਤੋਂ ਵੱਖਰਾ ਹੋਣ ਦਾ ਐਲਾਨ ਕਰ ਸਕਦਾ ਹੈ। ਅਮਰੀਕਾ ਦੀਆਂ ਕਈ ਵੱਡੀਆਂ ਤਕਨੀਕੀ ਕੰਪਨੀਆਂ ਅਤੇ ਵਿੱਤੀ ਫਰਮਾਂ ਦੀ TikTok ਖਰੀਦਣ ਦੀਆਂ ਖਬਰਾਂ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਾਈਕ੍ਰੋਸਾੱਫਟ TikTok ਨੂੰ ਖਰੀਦ ਸਕਦਾ ਹੈ ਅਤੇ ਕੰਪਨੀ ਇਸ ਬਾਰੇ ਵੀ ਵਿਚਾਰ ਵਟਾਂਦਰੇ ਵੀ ਕਰ ਰਹੀ ਹੈ ।
ਦੱਸ ਦੇਈਏ ਕਿ TikTok ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਅਸੀਂ ਅਟਕਲਬਾਜ਼ੀਆਂ ਅਤੇ ਅਫਵਾਹਾਂ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਅਸੀਂ TikTok ਦੀ ਲੰਬੀ ਸਫਲਤਾ ਵਿੱਚ ਵਿਸ਼ਵਾਸ਼ ਰੱਖਦੇ ਹਾਂ।” ਬਾਈਟ ਡਾਂਸ ਨੇ 2017 ਵਿੱਚ TikTok ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਬਹੁਤ ਘੱਟ ਸਮੇਂ ਵਿੱਚ ਇਹ ਨੌਜਵਾਨਾਂ ਵਿੱਚ ਪ੍ਰਸਿੱਧ ਹੋ ਗਿਆ।