Trump seeks TikTok payment: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਈਕ੍ਰੋਸਾੱਫਟ ਵੱਲੋਂ TikTok ਨੂੰ ਖਰੀਦਣ ਲਈ ਸੰਭਾਵਤ ਸੌਦੇ ਵਿੱਚ ਅਮਰੀਕਾ ਦੇ ਕੱਟ ਯਾਨੀ ਕਿ ਹਿੱਸਾ ਮਿਲਣ ਦੀ ਗੱਲ ਕਹੀ ਹੈ। ਇਹ ਅਸਲ ਵਿੱਚ ਕਾਰੋਬਾਰੀ ਜਗਤ ਲਈ ਇੱਕ ਅਵਿਸ਼ਵਾਸੀ ਗੱਲ ਹੈ। ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਰਾਜ ਦੇ ਮੁਖੀ ਨੇ ਅਜਿਹੀ ਮੰਗ ਕੀਤੀ ਹੋਵੇ। ਦਰਅਸਲ, ਚੀਨੀ ਕੰਪਨੀ TikTok ਆਪਣੇ ਅਮਰੀਕੀ ਕਾਰੋਬਾਰ ਨੂੰ ਵੇਚਣ ਲਈ ਮਜਬੂਰ ਹੋ ਰਹੀ ਹੈ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਇਸ ਚੀਨੀ ਵੀਡੀਓ ਐਪ ‘ਤੇ ਪਾਬੰਦੀ ਲਗਾਉਣ ਲਈ ਕਿਹਾ ਹੈ। TikTok ਦੇ ਦਾਅਵੇ ਅਨੁਸਾਰ, ਅਮਰੀਕਾ ਵਿੱਚ ਇਸ ਵੀਡੀਓ ਐਪ ਦੇ ਲਗਭਗ 100 ਕਰੋੜ ਯੂਜ਼ਰ ਹਨ। ਗੌਰਤਲਬ ਹੈ ਕਿ ਭਾਰਤ ਸਰਕਾਰ ਪਹਿਲਾਂ ਹੀ ਸੁਰੱਖਿਆ ਅਤੇ ਗੋਪਨੀਯਤਾ ਦਾ ਹਵਾਲਾ ਦਿੰਦੇ ਹੋਏ TikTok ‘ਤੇ ਪਾਬੰਦੀ ਲਗਾ ਚੁੱਕੀ ਹੈ।
ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ TikTok ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਹਾਲਾਂਕਿ, TikTok ‘ਤੇ ਅਮਰੀਕਾ ਕਿਸ ਤਰ੍ਹਾਂ ਪਾਬੰਦੀ ਲਗਾ ਸਕਦਾ ਹੈ ਇਹ ਸਪੱਸ਼ਟ ਨਹੀਂ ਹੈ, ਕਿਉਂਕਿ ਪਹਿਲਾਂ ਕਿਸੇ ਖਪਤਕਾਰ ਐਪ ‘ਤੇ ਪਾਬੰਦੀ ਨਹੀਂ ਲਗਾਈ ਗਈ ਹੈ। TikTok ਨੇ ਸਪੱਸ਼ਟ ਰੂਪ ਵਿੱਚ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਚੀਨੀ ਸਰਕਾਰ ਨਾਲ ਅਮਰੀਕਾ ਦੇ ਕਿਸੇ ਵੀ ਡਾਟੇ ਨੂੰ ਸਾਂਝਾ ਕਰਦੀ ਹੈ।
ਦੱਸ ਦੇਈਏ ਕਿ ਮਾਈਕ੍ਰੋਸਾੱਫਟ ਨੇ ਪੁਸ਼ਟੀ ਕੀਤੀ ਹੈ ਕਿ ਉਹ TikTok ਨੂੰ ਖਰੀਦਣ ਦੀ ਗੱਲ ਕਰ ਰਿਹਾ ਹੈ। ਪਰ ਇਹ ਸੌਦਾ ਕਿੰਨਾ ਹੋ ਸਕਦਾ ਹੈ, ਹਾਲੇ ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਹੈ। ਐਸੋਸੀਏਟਡ ਪ੍ਰੈਸ ਅਨੁਸਾਰ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਾਲ ਹੀ ਵਿੱਚ ਪੱਤਰਕਾਰਾਂ ਨੂੰ ਕਿਹਾ, “ਅਮਰੀਕਾ ਨੂੰ ਇਸ ਕੀਮਤ ਦਾ ਵੱਡਾ ਪ੍ਰਤੀਸ਼ਤ ਮਿਲਣਾ ਚਾਹੀਦਾ ਹੈ, ਕਿਉਂਕਿ ਅਸੀਂ ਇਸ ਸੌਦੇ ਨੂੰ ਸੰਭਵ ਬਣਾਇਆ ਹੈ।” ਅਸੀਂ ਇਹ ਚਾਹੁੰਦੇ ਹਾਂ ਅਤੇ ਸਾਡਾ ਮੰਨਣਾ ਹੈ ਕਿ ਇਸਦਾ ਵੱਡਾ ਹਿੱਸਾ ਅਮਰੀਕਾ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਾਡੇ ਖਜ਼ਾਨੇ ਵਿੱਚ ਆਉਣਾ ਚਾਹੀਦਾ ਹੈ।