Sri Harmandir Sahib Sewa: ਦਰਬਾਰ ਸਾਹਿਬ ਦੀ ਦੁੱਧ ਨਾਲ ਧੋਣ ਦੀ ਪਰੰਪਰਾ ਦਾ ਮੁੱਖ ਕਾਰਣ ਉੱਥੇ ਲੱਗਾ ਸੰਗਮਰਮਰ ਹੈ । ਸੰਗਮਰਮਰ ਦੀ ਚਮਕ ਅਤੇ ਉਸ ਨੂੰ ਖੁਰਣ ਤੋਂ ਬਚਾਉਣ ਲਈ ਦੁੱਧ ਵਿੱਚ ਜਲ ਮਿਲਾ ਕੇ ਕੱਚੀ ਲੱਸੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ । ਕੱਚੀ ਲੱਸੀ ਬਾਦ ਵਿੱਚ ਸਰੋਵਰ ਵਿੱਚ ਮਿਲ ਜਾਂਦੀ ਹੈ ਉਸ ਨਾਲ ਸਰੋਵਰ ਵਿੱਚਲੇ ਜੀਵਾਂ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ । ਇਕੱਲੇ ਜਲ ਨਾਲ ਧੋਣ ਨਾਲ ਸੰਗਮਰਮਰ ਨੂੰ ਨੁਕਸਾਨ ਪਹੁੰਚਦਾ ਹੈ । ਸੰਗਮਰਮਰ ਦੀ ਚਿਕਨਾਹਟ ਨੂੰ ਖਤਮ ਕਰਦਾ ਹੈ । ਇਹਨਾਂ ਕਾਰਨਾ ਕਰਕੇ ਦੁੱਧ/ ਕੱਚੀ ਲੱਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਅੱਜ ਕੱਲ ਕੁੱਝ ਲੋਕ ਕਹਿੰਦੇ ਹਨ ਕਿ ਦੁੱਧ ਕਿਉਂ ਡੋਲਿਆ ਜਾਂਦਾ , ਕੈਮਿਕਲ ਦੀ ਵਰਤੋ ਕੀਤੀ ਜਾਵੇ ਸੰਗਮਰਮਰ ਦੀ ਨਵੀਨਤਾ ਨੂੰ ਬਰਕਰਾਰ ਰੱਖਣ ਲਈ । ਉਹਨਾਂ ਨੂੰ ਕਿਹਾ ਜਾ ਸਕਦਾ ਹੈ ਕਿ ਜਦੋਂ ਕੈਮਿਕਲ ਨਾਲ ਸੰਗਮਰਮਰ ਨੂੰ ਧੋਤਾ ਜਾਵੇਗਾ ਉਸ ਨਾਲ ਇੱਕ ਤਾਂ ਨਿਸ਼ਾਨ ਪੈਂਦੇ ਹਨ , ਨਾਲ ਹੀ ਨਾਲ ਉਹ ਕੈਮਿਕਲ ਸਰੋਵਰ ਵਿੱਚ ਜਾਵੇਗਾ ਜੋ ਸਰੋਵਰ ਵਿੱਚਲੇ ਜੀਵਾਂ ਲਈ ਹਾਨੀਕਾਰਕ ਹੋਵੇਗਾ ਅਤੇ ਸੰਗਤ ਲਈ ਵੀ ਨੁਕਸਾਨਦਾਇਕ ਹੋਵੇਗਾ । ਸੰਗਤ ਸਰੋਵਰ ਵਿੱਚ ਇਸ਼ਨਾਨ ਕਰਨਾ , ਪੰਜ ਸ਼ਨਾਨਾ , ਜਲ ਛਕਣਾ ਆਦਿ ਕਿਰਿਆਵਾ ਕਰਦੇ ਹਨ । ਕੱਚੀ ਲੱਸੀ ਕਿਸੇ ਲਈ ਵੀ ਨੁਕਸਾਨਦਾਇਕ ਨਹੀਂ ਹੈ। ਨਾ ਹੀ ਉਹ ਕੱਚੀ ਲੱਸੀ ਕਿਸੇ ਨਾਲੀ ਵਿੱਚ ਜਾਂਦੀ ਹੈ । ਕਈ ਲੋਕ ਕਹਿੰਦੇ ਹਨ ਕਿ ਉਹ ਦੱਧ ਗਰੀਬਾਂ ਨੂੰ ਦਿੱਤਾ ਜਾਵੇ ਜੋ ਡੋਲਿਆ ਜਾਂਦਾ ਹੈ । ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਸ਼੍ਰੀ ਹਰਿਮੰਦਰ ਸਾਹਿਬ ਵਿੱਚ ੨੪ ਘੰਟੇ ਲੰਗਰ ਦਾ ਪ੍ਰਬੰਧ ਹੈ। ਕੱਚੀ ਲੱਸੀ ਬਨਾਉਣ ਲਈ ੧੦ ਲੀਟਰ ਪਾਣੀ ਵਿੱਚ ਅੱਧਾ ਗਿਲਾਸ ਦੁੱਧ ਦਾ ਮਿਲਾਇਆ ਜਾਂਦਾ ਹੈ, ਨਾ ਕਿ ਸਾਰਾ ਦਾ ਸਾਰਾ ਦੁੱਧ ਹੀ ਹੁੰਦਾ ਹੈ।