ludhiana Plasma donated police: ਹੁਣ ਕੋਰੋਨਾ ਨਾਲ ਨਜਿੱਠਣ ਲਈ ਪੁਲਿਸ ਵਿਭਾਗ ‘ਚ ਤਾਇਨਾਤ ਮੁਲਜ਼ਮਾਂ ਨੇ ਇਕ ਹੋਰ ਵੱਡੀ ਪਹਿਲ ਕੀਤੀ ਹੈ। ਜਾਣਕਾਰੀ ਮੁਤਾਬਕ ਹੁਣ ਇੱਥੇ ਬੁਰੇ ਦੌਰ ‘ਚ ਗੁਜ਼ਰ ਰਹੇ ਲੋਕਾਂ ਦੀ ਮਦਦ ਲਈ ਪੁਲਿਸ ਕਰਮਚਾਰੀਆਂ ਵੱਲੋਂ ਪਲਾਜ਼ਮਾ ਡੋਨੇਟ ਕਰਨਾ ਸ਼ੁਰੂ ਕੀਤਾ ਗਿਆ ਹੈ। ਬੁੱਧਵਾਰ ਨੂੰ ਹਵਾਲਦਾਰ, ਏ.ਐੱਸ.ਆਈ ਅਤੇ ਸਬ ਇੰਸਪੈਕਟਰ ਨੇ ਡੀ.ਐੱਮ.ਸੀ ‘ਚ ਪਲਾਜ਼ਮਾ ਡੋਨੇਟ ਕੀਤਾ। ਇਸ ਤੋਂ ਇਲਾਵਾ 53 ਹੋਰ ਮੁਲਾਜ਼ਮਾਂ ਨੇ ਵੀ ਪਲਾਜ਼ਮਾ ਡੋਨੇਟ ਕਰਨ ਦੀ ਇੱਛਾ ਜਤਾ ਚੁੱਕੇ ਹਨ। ਦੱਸ ਦੇਈਏ ਕਿ ਪੁਲਿਸ ਕਮਿਸ਼ਨਰੇਟ ਦੀ ਸਪੈਸ਼ਲ ਬ੍ਰਾਂਚ ‘ਚ ਤਾਇਨਾਤ ਏ.ਐੱਸ.ਆਈ ਦਿਨੇਸ਼ ਕੁਮਾਰ, ਥਾਣਾ ਸਦਰ ‘ਚ ਤਾਇਨਾਤ ਹਵਾਲਦਾਰ ਦਵਿੰਦਰ ਸਿੰਘ ਅਤੇ ਥਾਣਾ ਸ਼ਿਮਲਾਪੁਰੀ ‘ਚ ਤਾਇਨਾਤ ਜਤਿੰਦਰ ਸਿੰਘ ਪਲਾਜ਼ਮਾ ਡੋਨੇਟ ਕਰਨ ਵਾਲੇ ਸ਼ਹਿਰ ਦੇ ਪਹਿਲੇ ਪੁਲਿਸ ਕਰਮਚਾਰੀ ਬਣੇ ਹਨ। ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਚੰਗਾ ਕੰਮ ਕਰਨ ਲਈ ਚੁਣਿਆ ਹੈ।
ਸੀ.ਪੀ ਰਾਕੇਸ਼ ਅਗਰਵਾਲ ਨੇ ਦੱਸਿਆ ਹੈ ਕਿ ਕੋਰੋਨਾ ਦੀ ਜੰਗ ‘ਚ ਹੁਣ ਤੱਖ 298 ਪੁਲਿਸ ਮੁਲਾਜ਼ਮ ਪੀੜਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 192 ਠੀਕ ਹੋ ਚੁੱਕੇ ਹਨ। ਪੁਲਿਸ ਨੇ ਏ.ਸੀ.ਪੀ ਅਨਿਲ ਕੋਹਲੀ ਅਤੇ ਏ.ਐੱਸ.ਆਈ ਜਸਵੰਤ ਸਿੰਘ ਵਰਗੇ ਕਰਮਚਾਰੀਆਂ ਨੂੰ ਗੁਆ ਵੀ ਚੁੱਕੇ ਹਨ ਪਰ ਇਸ ਦੇ ਬਾਵਜੂਦ ਕਦੀ ਵੀ ਹੌਸਲਾ ਨਹੀਂ ਛੱਡਿਆ। ਕਰਮਚਾਰੀ ਹੁਣ ਪਲਾਜ਼ਮਾ ਡੋਨੇਟ ਕਰਨ ਨੂੰ ਵੀ ਆਪਣੀ ਡਿਊਟੀ ਸਮਝਦੇ ਹੋਏ ਇਸ ਦੇ ਲਈ ਅੱਗੇ ਆ ਰਹੇ ਹਨ। ਕੋਵਿਡ ਨੋਡਲ ਅਫਸਰ ਏ.ਡੀ.ਸੀ.ਪੀ ਸਪੈਸ਼ਲ ਬ੍ਰਾਂਚ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ 53 ਮੁਲਾਜ਼ਮ ਪਲਾਜ਼ਮਾ ਡੋਨੇਟ ਕਰਨ ਲਈ ਤਿਆਰ ਹੋਏ ਹਨ। ਇਨ੍ਹਾਂ ਦੀ ਲਿਸਟ ਪੁਲਿਸ ਲਾਈਨ ਦੇ ਕੰਟਰੋਲ ਰੂਮ ‘ਚ ਮੌਜੂਦ ਹਨ। ਹੁਣ ਤੱਕ 6000 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।