corona test railway station: ਲੁਧਿਆਣਾ (ਤਰਸੇਮ ਭਾਰਦਵਾਜ)- ਕੋਵਿਡ-19 ਦੇ ਦੌਰ ‘ਚ ਰੇਲ ਸਫਰ ਕਰਨਾ ਯਾਤਰੀਆਂ ਲਈ ਮੁਸ਼ਕਿਲ ਭਰਿਆ ਹੀ ਨਹੀਂ ਸਗੋਂ ਨਾ ਮੁਮਕਿਨ ਹੁੰਦਾ ਜਾ ਰਿਹਾ ਹੈ। ਜਾਣਕਾਰੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਭਾਵ ਵੀਰਵਾਰ ਨੂੰ ਯਾਤਰੀਆਂ ਨੇ ਦੱਸਿਆ ਹੈ ਕਿ ਟ੍ਰੇਨ ਦੇ ਸਮੇਂ ਤੋਂ 3 ਘੰਟੇ ਪਹਿਲਾਂ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਪਹੁੰਚ ਕੇ ਕੋਵਿਡ-19 ਦੀ ਜਾਂਚ ਲਈ ਧੁੱਪ ‘ਚ ਲਾਈਨਾਂ ‘ਚ ਖੜ੍ਹੇ ਹੋਣਾ ਪੈਂਦਾ। ਇਸ ਦੇ ਬਾਵਜੂਦ ਜਾਂਚ ਕਰਨ ਵਾਲੀ ਟੀਮ ਨੇ ਯਾਤਰੀਆਂ ਦੀ ਸੁੱਧ ਨਹੀਂ ਲੈਦੀਆਂ ਹਨ। ਇਸ ਦੌਰਾਨ 1-2 ਯਾਤਰੀਆਂ ਨੇ ਜਾਂਚ ਟੀਮ ਦੇ ਕੋਲ ਪਹੁੰਚ ਕੇ ਗੁਹਾਰ ਲਾਈ ਕਿ ਲਾਇਨਾਂ ‘ਚ ਖੜ੍ਹੇ ਯਾਤਰੀਆਂ ਦੀ ਜਾਂਚ ਕੀਤੀ ਜਾਵੇ। ਇਸ ਦੌਰਾਨ ਇਕ ਅਧਿਕਾਰੀ ਨੇ ਕਿਹਾ ਹੈ ਕਿ ਲਾਈਨ ‘ਚ ਖੜ੍ਹੇ ਰਹੋ, ਸਮੇਂ ਆਵੇਗਾ ਤਾਂ ਟੀਮ ਆਪਣੇ ਆਪ ਹੀ ਜਾਂਚ ਕਰਨ ਪਹੁੰਚ ਜਾਵੇਗੀ। ਜਾਂਚ ਟੀਮ ਟ੍ਰੇਨ ਸਮੇਂ ਤੋਂ ਇਕ ਘੰਟਾ ਪਹਿਲਾਂ ਪਹੁੰਚੀ ਅਤੇ ਫਟਾਫਟ ਯਾਤਰੀਆਂ ਦਾ ਬੁਖਾਰ ਚੈੱਕ ਕਰਕੇ ਸਾਰਿਆਂ ਨੂੰ ਅੱਗੇ ਤੋਰ ਦਿੱਤਾ।
ਦੂਜੇ ਪਾਸੇ ਇਸ ਗੱਲ ‘ਤੇ ਸਫਾਈ ਪੇਸ਼ ਕਰਦੇ ਹੋਏ ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਜਾਂਚ ਟੀਮ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਯਾਤਰੀ ਆਉਂਦੇ ਜਾਂਦੇ ਹਨ, ਉਨ੍ਹਾਂ ਦੀ ਜਾਂਚ ਕਰ ਕੇ ਉਨ੍ਹਾਂ ਵੇਟਿੰਗ ਰੂਮ ‘ਚ ਭੇਜਿਆ ਜਾਂਦਾ ਹੈ ਤਾਂ ਜੋ ਯਾਤਰੀ ਫਿਜੀਕਲ ਡਿਸਟੈਂਸਿੰਗ ਦੇ ਨਾਲ ਟ੍ਰੇਨ ਦਾ ਇੰਤਜ਼ਾਰ ਕਰਨ।