IPL 2020 MI vs CSK: IPL 2020 ਦੇ ਪਹਿਲੇ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ । ਮੁੰਬਈ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ ਸਨ । ਇਸਦੇ ਜਵਾਬ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਇਸ ਟੀਚੇ ਦਾ ਪਿੱਛਾ ਕਰਦਿਆਂ ਆਖਰੀ ਓਵਰ ਵਿੱਚ ਚਾਰ ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਦੇ ਨੁਕਸਾਨ ‘ਤੇ ਇਸ ਮੈਚ ਨੂੰ ਜਿੱਤ ਲਿਆ ।
ਚੇੱਨਈ ਲਈ ਖੇਡਦੇ ਹੋਏ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਪਹੁੰਚੇ ਅੰਬਾਤੀ ਰਾਇਡੂ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ । ਰਾਇਡੂ ਨੇ 48 ਗੇਂਦਾਂ ਵਿੱਚ 71 ਦੌੜਾਂ ਦੀ ਪਾਰੀ ਖੇਡੀ। ਆਈਪੀਐਲ ਵਿੱਚ ਇਹ ਰਾਇਡੂ ਦਾ 19ਵਾਂ ਅਰਧ ਸੈਂਕੜਾ ਹੈ । ਰਾਇਡੂ ਤੋਂ ਇਲਾਵਾ ਫਾਫ ਡੂ ਪਲੇਸਿਸ ਨੇ ਵੀ ਅਰਧ ਸੈਂਕੜਾ ਜੜਿਆ । ਪਲੇਸਿਸ 58 ਦੌੜਾਂ ਬਣਾ ਕੇ ਨਾਬਾਦ ਰਿਹਾ । ਇਹ ਇਸ ਸੀਜ਼ਨ ਦਾ ਦੂਜਾ ਅਰਧ ਸੈਂਕੜਾ ਹੈ। ਪਲੇਸਿਸ ਨੇ ਆਪਣੀ ਅਰਧ ਸੈਂਕੜੇ ਦੀ ਪਾਰੀ ਵਿੱਚ ਛੇ ਚੌਕੇ ਲਗਾਏ । ਦੋਵਾਂ ਨੇ ਤੀਜੀ ਵਿਕਟ ਲਈ 115 ਦੌੜਾਂ ਦੀ ਅਹਿਮ ਸਾਂਝੇਦਾਰੀ ਵੀ ਕੀਤੀ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਚੇੱਨਈ ਦੀ ਟੀਮ ਦੀ ਸ਼ੁਰੂਆਤ ਬਹੁਤ ਮਾੜੀ ਰਹੀ । ਚੇੱਨਈ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਸਿਰਫ ਛੇ ਦੌੜਾਂ ਦੇ ਸਕੋਰ ‘ਤੇ ਗੁਆ ਦਿੱਤਾ ਸੀ। ਮੁਰਲੀ ਵਿਜੇ 01 ਅਤੇ ਸ਼ੇਨ ਵਾਟਸਨ 04 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।
ਦੱਸ ਦੇਈਏ ਕਿ ਚੇੱਨਈ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਦੀ ਟੀਮ ਨੇ 20 ਓਵਰਾਂ ਵਿੱਚ 162 ਦੌੜਾਂ ਬਣਾਈਆਂ। ਮੁੰਬਈ ਲਈ ਸੌਰਭ ਤਿਵਾੜੀ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ । ਇਸ ਦੌਰਾਨ ਉਸ ਦੇ ਬੱਲੇ ਤੋਂ ਤਿੰਨ ਚੌਕੇ ਅਤੇ ਇੱਕ ਛੱਕਾ ਨਿਕਲਿਆ । ਤਿਵਾੜੀ ਤੋਂ ਇਲਾਵਾ ਸਲਾਮੀ ਬੱਲੇਬਾਜ਼ ਕੁਇੰਟਨ ਡਿਕੌਕ ਨੇ 20 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 33 ਦੌੜਾਂ ਦੀ ਤੇਜ਼ ਪਾਰੀ ਖੇਡੀ । ਚੇੱਨਈ ਸੁਪਰ ਕਿੰਗਜ਼ ਦੇ ਲੁੰਗੀ ਨਾਗੀਦੀ ਨੇ ਚਾਰ ਓਵਰਾਂ ਵਿੱਚ 38 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । ਇਸ ਦੇ ਨਾਲ ਹੀ ਰਵਿੰਦਰ ਜਡੇਜਾ ਅਤੇ ਦੀਪਕ ਚਾਹਰ ਨੂੰ ਦੋ ਸਫਲਤਾਵਾਂ ਮਿਲੀ।
ਚੇੱਨਈ ਸੁਪਰ ਕਿੰਗਜ਼(CSK)
ਮਹਿੰਦਰ ਸਿੰਘ ਧੋਨੀ (ਕਪਤਾਨ), ਡਵੇਨ ਬ੍ਰਾਵੋ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਰਵਿੰਦਰ ਜਡੇਜਾ, ਅੰਬਤੀ ਰਾਇਡੂ, ਪਿਯੂਸ਼ ਚਾਵਲਾ, ਕੇਦਾਰ ਜਾਧਵ, ਕਰਨ ਸ਼ਰਮਾ, ਇਮਰਾਨ ਤਾਹਿਰ, ਦੀਪਕ ਚਾਹਰ, ਸ਼ਾਰਦੂਲ ਠਾਕੁਰ, ਲੁੰਗੀ ਨਗਿਦੀ, ਮਿਸ਼ੇਲ ਸੇਂਟਨਰ, ਸੈਮ ਕੁਰੇਨ, ਮੁਰਲੀ ਵਿਜੈ, ਜੋਸ਼ ਹੇਜ਼ਲਵੁੱਡ, ਰਿਤੂਰਾਜ ਗਾਇਕਵਾੜ, ਨਾਰਾਇਣ ਜਗਾਦੀਸ਼ਨ, ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ।
ਮੁੰਬਈ ਇੰਡੀਅਨਸ(MI)
ਰੋਹਿਤ ਸ਼ਰਮਾ (ਕਪਤਾਨ), ਸ਼ੇਰਫਨ ਰਦਰਫੋਰਡ, ਸੂਰਯਕੁਮਾਰ ਯਾਦਵ, ਅਨਮੋਲਪ੍ਰੀਤ ਸਿੰਘ, ਕ੍ਰਿਸ ਲਿਨ, ਸੌਰਭ ਤਿਵਾਰੀ, ਧਵਲ ਕੁਲਕਰਨੀ, ਜਸਪ੍ਰੀਤ ਬੁਮਰਾਹ, ਮਿਸ਼ੇਲ ਮੈਕਲਨੇਘਨ, ਰਾਹੁਲ ਚਾਹਰ, ਟ੍ਰੇਂਟ ਬੋਲਟ, ਮੋਹਸਿਨ ਖਾਨ, ਪ੍ਰਿੰਸ ਬਲਵੰਤ ਰਾਏ ਸਿੰਘ, ਦਿਗਵਿਜੇ ਦੇਸ਼ਮੁਖ, ਹਾਰਦਿਕ ਪਾਂਡਿਆ, ਜੈਯੰਤ ਯਾਦਵ, ਕੀਰੋਨ ਪੋਲਾਰਡ, ਕਰੁਨਲ ਪਾਂਡਿਆ, ਅਨੁਕੂਲ ਰਾਏ, ਨਾਥਨ ਕੂਲਟਰ ਨਾਇਲ, ਈਸ਼ਾਨ ਕਿਸ਼ਨ, ਕੁਇੰਟਨ ਡੀ ਕਾੱਕ, ਆਦਿੱਤਿਆ ਤਾਰੇ, ਜੇਮਸ ਪੈਟੀਨਸਨ।