No comeback for Suresh Raina: ਭਾਰਤੀ ਕ੍ਰਿਕਟ ਟੀਮ ਦੇ ਮਹਾਨ ਖਿਡਾਰੀ ਸੁਰੇਸ਼ ਰੈਨਾ ਨੇ ਨਿੱਜੀ ਕਾਰਨਾਂ ਕਰਕੇ ਇੰਡੀਅਨ ਪ੍ਰੀਮੀਅਰ ਲੀਗ (IPL) 2020 ਤੋਂ ਆਪਣਾ ਨਾਮ ਵਾਪਸ ਲੈ ਕੇ ਪ੍ਰਸ਼ੰਸਕਾਂ ਅਤੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ । ਇਸ ਵਾਰ IPL ਨਾ ਖੇਡਣ ਕਾਰਨ ਪ੍ਰਸ਼ੰਸਕ ਮਿਸਟਰ ਆਈਪੀਐਲ ਨੂੰ ਬਹੁਤ ਯਾਦ ਕਰ ਰਹੇ ਹਨ। ਸੁਰੇਸ਼ ਰੈਨਾ, ਜਿਸ ਨੂੰ ਆਈ ਪੀ ਐਲ ਦਾ ਕਿੰਗ ਕਿਹਾ ਜਾਂਦਾ ਸੀ, ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤ ਵਾਪਿਸ ਚਲਾ ਗਿਆ ਸੀ। ਰੈਨਾ ਦੇ ਵਾਪਸੀ ਤੋਂ ਬਾਅਦ ਉਸ ਦੀ ਆਪਣੀ ਟੀਮ ਵਿੱਚ ਵਾਪਸੀ ਬਾਰੇ ਚਰਚਾ ਚੱਲ ਰਹੀ ਸੀ । ਸੁਰੇਸ਼ ਰੈਨਾ ਨੇ ਖੁਦ ਕਿਹਾ ਸੀ ਕਿ ਉਹ ਕਦੇ ਵੀ ਵਾਪਸ ਆ ਸਕਦਾ ਹੈ । ਹਾਲਾਂਕਿ, ਹੁਣ ਉਸਨੂੰ ਨਹੀਂ ਲਗਦਾ ਕਿ ਉਹ ਟੀਮ ਵਿੱਚ ਵਾਪਸ ਸ਼ਾਮਿਲ ਹੋ ਸਕਦਾ ਹੈ।
ਦਰਅਸਲ, ਚੇੱਨਈ ਸੁਪਰ ਕਿੰਗਜ਼ ਦੀ ਵੈੱਬਸਾਈਟ ਤੋਂ ਸੁਰੇਸ਼ ਰੈਨਾ ਦਾ ਨਾਮ ਹਟਾ ਦਿੱਤਾ ਗਿਆ ਹੈ। ਟੀਮ ਦੇ ਭਾਗ ਵਿੱਚ ਸਾਰੇ ਖਿਡਾਰੀਆਂ ਦੇ ਨਾਮ ਹਨ, ਪਰ ਰੈਨਾ ਦਾ ਨਾਮ ਉੱਥੇ ਨਹੀਂ ਹੈ। ਇਸਦੇ ਨਾਲ ਇਹ ਫੈਸਲਾ ਲਿਆ ਗਿਆ ਕਿ ਰੈਨਾ ਇਸ ਸੀਜ਼ਨ ਵਿੱਚ ਵਾਪਸੀ ਨਹੀਂ ਕਰਨ ਜਾ ਰਿਹਾ। ਸ਼ੁੱਕਰਵਾਰ ਨੂੰ ਚੇੱਨਈ ਦੀ ਲਗਾਤਾਰ ਦੂਜੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਰੈਨਾ ਦੀ ਵਾਪਸੀ ਦੀ ਮੰਗ ਕਰ ਰਹੇ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੈਨਾ ਨੇ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ‘ਤੇ CSK ਨੂੰ ਅਨਫਾਲੋ ਕਰ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ, ਰੈਨਾ ਨੇ ਸ਼ਨੀਵਾਰ ਨੂੰ CSK ਨੂੰ ਫਾਲੋ ਕਰਨਾ ਬੰਦ ਕਰ ਦਿੱਤਾ ਸੀ। ਰੈਨਾ ਨੇ ਸ਼ਨੀਵਾਰ ਨੂੰ ਇੱਕ ਟਵੀਟ ਕੀਤਾ ਜਿੱਥੇ ਉਹ ਵੈਸ਼ਨੋ ਦੇਵੀ ਵਿੱਚ ਦਿਖਾਈ ਦੇ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਰੈਨਾ ਕਸ਼ਮੀਰ ਵਿੱਚ ਲਗਾਤਾਰ ਸਿਖਲਾਈ ਲੈਂਦੇ ਦਿਖਾਈ ਦੇ ਰਹੇ ਹਨ।