complain about rc license: ਲੁਧਿਆਣਾ (ਤਰਸੇਮ ਭਾਰਦਵਾਜ)-ਆਟੋਮੇਟਿਡ ਡ੍ਰਾਈਵਿੰਗ ਸੈਂਟਰ ਸੈਕਟਰ-32 ‘ਚ ਉਮੀਦਵਾਰਾਂ ਨੂੰ ਸਮੇਂ ‘ਤੇ ਲਾਇਸੈਂਸ ਨਹੀਂ ਮਿਲ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਸੈਂਟਰ ਦੇ ਕਈ ਚੱਕਰ ਕੱਟਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਸ ਦੇ ਮੱਦੇਨਜ਼ਰ ਐੱਸ.ਡੀ.ਐੱਮ ਬਲਜਿੰਦਰ ਸਿੰਘ ਢਿੱਲੋ ਨੇ ਟ੍ਰੈਕ ਦਾ ਦੌਰਾ ਕਰ ਉਮੀਦਵਾਰਾਂ ਦੀ ਸਮੱਸਿਆਵਾਂ ਵੀ ਸੁਣੀਆਂ ਅਤੇ ਈਮੇਲ ਆਈ.ਡੀ. ਜਾਰੀ ਕੀਤੀ। ਹੁਣ helpdeskldheast@gmail.com ‘ਤੇ ਲਰਨਿੰਗ ਡ੍ਰਾਈਵਿੰਗ ਲਾਇਸੈਂਸ, ਆਰ.ਸੀ ਮਦਦ ਅਤੇ ਸ਼ਿਕਾਇਤ ਭੇਜ ਸਕਦੇ ਹਨ।
ਦੱਸਣਯੋਗ ਹੈ ਕਿ 2-3 ਦਿਨਾਂ ਦੌਰਾਨ ਸ਼ਿਕਾਇਤਾਂ ਹੱਲ ਕੀਤੀਆਂ ਜਾਣਗੀਆਂ। ਐੱਸ.ਡੀ.ਐੱਮ ਨੇ ਦੱਸਿਆ ਹੈ ਕਿ ਕੋਵਿਡ-19 ਦੇ ਕਾਰਨ ਕੁਝ ਉਮੀਦਵਾਰਾਂ ਨੂੰ ਟ੍ਰੈਕ ‘ਤੇ ਆਉਣ ਦੀ ਇਜ਼ਾਜਤ ਹੈ। ਕੰਮ ਸ਼ੁਰੂਆਤ ‘ਚ ਪ੍ਰਭਾਵਿਤ ਹੋਇਆ ਪਰ ਹੁਣ ਲੰਬਿਤਾਂ ਖਤਮ ਕਰ ਦਿੱਤੀ ਗਈ ਹੈ। ਫਾਇਲਾਂ ਅਪਰੂਵਲ ਲਈ ਪੈਡਿੰਗ ਸੀ, ਉਸ ਨੂੰ ਵੀ ਨਿਪਟਾ ਦਿੱਤਾ ਗਿਆ ਹੈ। ਕਿਸੇ ਵੀ ਉਮੀਦਵਾਰ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।