IPL 2020 CSK vs KXIP: IPL ਦੇ 13ਵੇਂ ਸੀਜ਼ਨ ਦੇ 18ਵੇਂ ਮੈਚ ਵਿੱਚ ਐਤਵਾਰ ਨੂੰ ਚੇੱਨਈ ਸੁਪਰ ਕਿੰਗਜ਼ (CSK) ਅਤੇ ਕਿੰਗਜ਼ ਇਲੈਵਨ ਪੰਜਾਬ (KXIP) ਦੀਆਂ ਟੀਮਾਂ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਇਹ ਮੈਚ ਦੁਬਈ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ । ਪਿਛਲੇ ਸੀਜ਼ਨਾਂ ਵਿੱਚ ਆਪਣੀ ਖੇਡ ਵਿੱਚ ਚੋਟੀ ‘ਤੇ ਰਹਿਣ ਵਾਲੀ ਚੇੱਨਈ ਦੀ ਟੀਮ ਚਾਰ ਮੈਚਾਂ ਵਿੱਚ ਤਿੰਨ ਹਾਰਾਂ ਤੋਂ ਬਾਅਦ ਹੁਣ ਪੁਆਇੰਟ ਟੇਬਲ ਵਿੱਚ ਸਭ ਤੋਂ ਹੇਠਾਂ ਹੈ ਅਤੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਲਈ ਇਹ ਬਿਲਕੁਲ ਵੱਖਰੀ ਸਥਿਤੀ ਹੈ।
CSK vs KXIP: ਕੀ ਕਹਿੰਦੇ ਹਨ ਅੰਕੜੇ?
ਜੇਕਰ ਇੱਥੇ ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਚੇੱਨਈ ਸੁਪਰ ਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ 21 ਮੈਚ (2008-2019) ਹੋਏ ਹਨ। ਜਿਸ ਵਿੱਚੋਂ ਚੇੱਨਈ ਨੇ 12 ਮੈਚ ਜਿੱਤੇ ਹਨ ਅਤੇ ਪੰਜਾਬ ਨੇ 8 ਮੈਚ ਜਿੱਤੇ ਹਨ, ਜਦੋਂ ਕਿ 2010 ਵਿੱਚ ਸੁਪਰ ਓਵਰ ਵਿੱਚ ਇੱਕ ਟਾਈ ਮੈਚ ਪੰਜਾਬ ਨੇ ਜਿੱਤਿਆ ਸੀ । ਯਾਨੀ ਕਿ ਚੇੱਨਈ 12-9 ਤੋਂ ਅੱਗੇ ਹੈ। ਚੰਗੇ ਖਿਡਾਰੀਆਂ ਦੇ ਬਾਵਜੂਦ, CSK ਲਈ ਕੁਝ ਵੀ ਸਹੀ ਨਹੀਂ ਰਿਹਾ ਹੈ। ਉਸਨੇ ਸ਼ੁੱਕਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਮੈਚ ਦੌਰਾਨ ਪਲੇਇੰਗ XI ਵਿੱਚ ਤਿੰਨ ਬਦਲਾਅ ਕੀਤੇ। ਅੰਬਤੀ ਰਾਇਡੂ ਦੀ ਵਾਪਸੀ ਅਤੇ ਡਵੇਨ ਬ੍ਰਾਵੋ ਦੀ ਮੌਜੂਦਗੀ ਵਿੱਚ ਵੀ ਟੀਮ ਜਿੱਤ ਨਹੀਂ ਸਕੀ।
ਉੱਥੇ ਹੀ ਦੂਜੇ ਪਾਸੇ ਜੇਕਰ ਪੰਜਾਬ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇਐਸ ਰਾਹੁਲ ਅਤੇ ਮਯੰਕ ਅਗਰਵਾਲ ਸ਼ਾਨਦਾਰ ਫਾਰਮ ਵਿੱਚ ਹਨ। ਪੰਜਾਬ ਦੀ ਟੀਮ ਦੋ ਵਾਰ 200 ਤੋਂ ਵੱਧ ਦੌੜਾਂ ਬਣਾਉਣ ਦੇ ਬਾਵਜੂਦ ਆਪਣੇ ਸੀਮਤ ਗੇਂਦਬਾਜ਼ਾਂ ਕਾਰਨ ਹਾਰ ਗਈ । ਮੁਹੰਮਦ ਸ਼ਮੀ ਤੋਂ ਇਲਾਵਾ ਕੋਈ ਹੋਰ ਗੇਂਦਬਾਜ਼ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਰੋਕਣ ਵਿੱਚ ਸਫਲ ਨਾ ਹੋ ਸਕੇ। ਜਿਸ ਕਾਰਨ ਅੱਜ ਦੇ ਮੁਕਾਬਲੇ ਵਿੱਚ ਚੇੱਨਈ ਸੁਪਰ ਕਿੰਗਜ਼ ਇਸਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ ਅਤੇ ਉਨ੍ਹਾਂ ਨੂੰ ਪੰਜਾਬ ਦੇ ਚੋਟੀ ਦੇ ਕ੍ਰਮ ਨੂੰ ਜਲਦੀ ਆਊਟ ਕਰਨਾ ਪਵੇਗਾ।
ਚੇੱਨਈ ਸੁਪਰ ਕਿੰਗਜ਼
ਮਹਿੰਦਰ ਸਿੰਘ ਧੋਨੀ (ਕਪਤਾਨ, ਵਿਕਟਕੀਪਰ), ਮੁਰਲੀ ਵਿਜੇ, ਅੰਬਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੂੰਗੀ ਨਾਗੀਦੀ, ਦੀਪਕ ਚਾਹਰ, ਪਿਯੂਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੇਂਟਨਰ, ਜੋਸ਼ ਹੈਜ਼ਲਵੁੱਡ, ਸ਼ਾਰਦੂਲ ਠਾਕੁਰ, ਸੈਮ ਕੁਰੈਨ, ਐਨ ਜਗਦੀਸ਼ਨ, ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ, ਰਿਤੂਰਾਜ ਗਾਇਕਵਾੜ, ਕਰਨ ਸ਼ਰਮਾ।
ਕਿੰਗਜ਼ ਇਲੈਵਨ ਪੰਜਾਬ
ਕੇ ਐਲ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕਾਟੇਰਲ, ਕ੍ਰਿਸ ਗੇਲ, ਗਲੇਨ ਮੈਕਸਵੈੱਲ, ਮੁਹੰਮਦ ਸ਼ਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਸ ਨੀਸ਼ਮ, ਨਿਕੋਲਸ ਪੂਰਨ, ਈਸ਼ਾਨ ਪੋਰਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਨਾੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੌਰਡਨ, ਸਰਫਰਾਜ਼ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ, ਜਗਦੀਸ਼ ਸੁਚਿੱਤ, ਤਜਿੰਦਰ ਸਿੰਘ, ਹਾਰਡਸ ਵਿੱਲੋਜੇਨ।