councilor gogi opposed clu notice: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ਭਰ ‘ਚ ਨਿਗਮ ਵੱਲੋਂ ਲਗਭਗ 2500 ਨਵੀਂ-ਪੁਰਾਣੀ ਕਮਰਸ਼ੀਅਲ ਇਮਾਰਤਾਂ ਨੂੰ ਸੀ.ਐੱਲ.ਯੂ ਦੇ ਸਬੰਧ ‘ਚ ਨੋਟਿਸ ਜਾਰੀ ਕੀਤੇ ਗਏ ਸੀ। ਨਿਗਮ ਵੱਲੋਂ ਹੁਣ ਕੌਂਸਲਰ ਗੁਰਪ੍ਰੀਤ ਸਿੰਘ ਗੋਗੀ ਦੇ ਵਾਰਡ ‘ਚ ਆਉਂਦੇ 2 ਸ਼ੋਰੂਮ ਅਤੇ 5 ਦੁਕਾਨਾਂ ‘ਤੇ ਹੀ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਲਾਕਾ ਕੌਂਸਲਰ (ਕਾਂਗਰਸ) ਅਤੇ ਪੀ.ਐੱਸ.ਆਈ.ਈ.ਸੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ ਨੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਬੀਤੇ ਦਿਨੀ ਮੀਟਿੰਗ ਕੀਤੀ ਸੀ ਅਤੇ ਇਹ ਕਿਹਾ ਸੀ ਕਿ ਸੀ.ਐੱਲ.ਯੂ ਦੇ ਮਾਮਲੇ ਦਾ ਸਦਨ ‘ਚ ਪ੍ਰਸਤਾਵ ਲਿਆ ਕੇ ਸਾਰੇ ਕੌਂਸਲਰਾਂ ਨਾਲ ਸਹਿਮਤੀ ਦੇ ਉਪਰੰਤ ਸੀ.ਐੱਲ.ਯੂ ਨੂੰ ਨੋਟਿਸ ਜਾਰੀ ਕੀਤੇ ਜਾਣ ਪਰ ਸੱਤਾਧਾਰੀ ਪਰੀਸ਼ਦ ਗੋਗੀ ਦੇ ਹੀ ਵਾਰਡ ‘ਚ ਨਗਰ ਨਿਗਮ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਅਣਦੇਖਿਆ ਕਰਦੇ ਹੋਏ ਸੀ.ਐੱਲ.ਯੂ ਦੇ ਨੋਟਿਸ ਜਾਰੀ ਕਰਦੇ ਹੋਏ ਕਾਰਵਾਈ ਵੀ ਕਰ ਦਿੱਤੀ। ਇਸ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਅੰਦਰ ਹੀ ਮਤਭੇਦ ਸਾਹਮਣੇ ਆਉਣ ਲੱਗੇ ਹਨ। ਇਸ ਦੇ ਨਾਲ ਹੀ ਨਿਗਮ ਦੀ ਬਿਲਡਿੰਗ ਬ੍ਰਾਂਚ ਵੀ ਇਸ ਤੋਂ ਪਹਿਲਾਂ ਵਿਵਾਦਾਂ ‘ਚ ਘਿਰ ਚੁੱਕੀ ਹੈ। ਦਰਅਸਲ ਲੋਕਲ ਬਾਡੀਜ਼ ਡਿਪਾਰਟਮੈਂਟ ਵੱਲੋਂ ਵਨ ਟਾਇਮ ਸੈਂਟਲਮੈਂਟ ਪਾਲਸੀ ਲਿਆਂਦੀ ਗਈ ਸੀ।
ਇਸ ਦੀ ਆੜ ‘ਚ ਬਿਲਡਿੰਗ ਬ੍ਰਾਂਚ ਨੇ ਰਿਹਾਇਸ਼ੀ ਇਲਾਕਿਆਂ ‘ਚ ਬਣ ਚੁੱਕੀ 7000 ਤੋਂ ਜਿਆਦਾ ਗੈਰਕਾਨੂੰਨੀ ਕਮਰਸ਼ੀਅਲ ਇਮਾਰਤਾਂ ਨੂੰ ਵਨ ਟਾਈਮ ਸੈਂਟਲਮੈਂਟ ਪਾਲਸੀ ਦੀ ਆੜ ‘ਚ ਰੈਗੂਲਰ ਕਰਨ ਦਾ ਖੇਡ ਖੇਡਿਆ ਹਾਲਾਂਕਿ ਸਰਕਾਰ ਨੇ ਇਸ ਪ੍ਰਸਤਾਵ ਨੂੰ ਹੁਣ ਤੱਕ ਮਨਜ਼ੂਰ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਕਾਰੋਬਾਰੀਆਂ ਨੇ ਵੀ ਨੋਟਿਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਸੋਮਵਾਰ ਨੂੰ ਘੁਮਾਰ ਮੰਡੀ ‘ਚ 2 ਸ਼ੋਰੂਮ ਅਤੇ ਵਿਕਾਸ ਨਗਰ ‘ਚ 5 ਦੁਕਾਨਾਂ ਸੀਲ ਕੀਤੀਆਂ ਸੀ। ਘੁਮਾਰਮੰਡੀ ‘ਚ ਕੀਤੀ ਗਈ ਕਾਰਵਾਈ ਨੂੰ ਲੈ ਕੇ ਗੁੱਸੇ ‘ਚ ਆਏ ਕਾਰੋਬਾਰੀਆਂ ਨੇ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਦੁਕਾਨਾਂ ਬੰਦ ਰੱਖਦੇ ਹੋਏ ਨਿਗਮ ਖਿਲਾਫ ਰੋਸ ਪ੍ਰਦਰਸ਼ਨ ਕਰ ਸੀ.ਐੱਲ.ਯੂ ਦੇ ਨੋਟਿਸ ਵਾਪਸ ਲੈਂਦੇ ਹੋਏ ਟੈਕਸ ਨੂੰ ਖਾਰਿਜ ਕਰਨ ਦੀ ਮੰਗ ਕੀਤੀ। ਹਾਲਾਂਕਿ ਦਿਨ ਭਰ ਤਾਂ ਇਹ ਪ੍ਰਦਰਸ਼ਨ ਚੱਲਦਾ ਰਿਹਾ ਪਰ ਸ਼ਾਮ ਨੂੰ ਨਿਗਮ ਦੇ ਕੋਲ ਸੀਲ ਹੋਏ ਸ਼ੋਰੂਮ ਦੇ ਪੈਸਾ ਜਮ੍ਹਾਂ ਹੋਣ ‘ਤੇ ਉਨ੍ਹਾਂ ਨੂੰ ਖੋਲ ਦਿੱਤਾ ਗਿਆ। ਇਸ ਦੇ ਨਾਲ ਹੀ ਹੁਣ ਸ਼ਹਿਰ ਭਰ ‘ਚ ਜਾਰੀ ਹੋਏ 2500 ਇਮਾਰਤਾਂ ਤੋਂ ਨਿਗਮ ਨੇ ਸੀ.ਐੱਲ.ਯੂ ਦਾ ਚਾਰਜ ਵਸੂਲਣਾ ਹੈ।
ਗੋਗੀ ਸੱਤਾਧਾਰੀ ਕੌਂਸਲਰ ਗੁਰਪ੍ਰੀਤ ਗੋਗੀ ਦਾ ਕਹਿਣਾ ਹੈ ਕਿ ਨਿਗਮ ਸ਼ਹਿਰ ‘ਚ ਸਾਰੀਆਂ ਥਾਵਾਂ ‘ਤੇ ਇਕੋ ਜਿਹੀ ਸੀਲਿੰਗ ਦੀ ਕਾਰਵਾਈ ਕਰੇ ਨਾ ਕਿ ਪਿਕ ਐਂਡ ਚੂਜ ਦੀ ਨੀਤੀ ਅਪਣਾ ਕੇ, ਜਿਨ੍ਹਾਂ ਲੋਕਾਂ ਕੋਲੋ ਸੀ.ਐੱਲ.ਯੂ ਨਹੀਂ ਹੈ, ਉਨ੍ਹਾਂ ਤੋਂ ਪੈਸੇ ਲੈਣੇ ਬਣਦੇ ਹਨ। ਇਸ ਸਬੰਧੀ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਮਿਲਣਗੇ ਅਤੇ ਸਾਰੇ ਵਾਰਡਾਂ ‘ਚ ਨਜ਼ਾਇਜ ਤਰੀਕੇ ਨਾਲ ਬਣੀ ਕਮਰਸ਼ੀਅਲ ਇਮਾਰਤਾਂ ‘ਤੇ ਇਕੋ ਜਿਹੀ ਕਾਰਵਾਈ ਕਰਵਾਉਣ ਨੂੰ ਕਹਿਣਗੇ।