construction army camp case registered: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਫੌਜੀ ਕੈਂਪ ਦੇ ਨੇੜੇ ਰੋਕ ਦੇ ਬਾਵਜੂਦ ਘਰ ਦਾ ਉਸਾਰੀ ਕਰਨ ‘ਤੇ ਪੁਲਿਸ ਵੱਲੋਂ ਇਕ ਮਹਿਲਾ ਸਮੇਤ 13 ਲੋਕਾਂ ‘ਤੇ ਕਰਵਾਈ ਕੀਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ |
ਦਰਅਸਲ ਇੱਥੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੱਦੋਵਾਲ ਸਥਿਤ ਫੌਜੀ ਕੈਂਪ ਦੇ ਨੇੜੇ ਉਸਾਰੀ ਕਰਨ ਵਾਲੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਫੌਜੀ ਅਧਿਕਾਰੀ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਗਈ ਹੈ ਤੇ ਇਸ ਸਬੰਧੀ ਪੁਲਿਸ ਨੇ ਬਿੱਟੂ ਸ਼ਾਹ, ਗੁਰਨਾਮ ਸਿੰਘ, ਰੋਹਿਤ, ਗੋਇਲ, ਗੁਲਾਬ ਸਿੰਘ ਵਾਸੀ ਇਯਾਲੀ, ਗੁਰਪ੍ਰਤਾਪ ਸਿੰਘ ਵਾਸੀ ਬੈਂਸ, ਦਵਿੰਦਰ ਸਿੰਘ, ਮਨਜੀਤ ਕੌਰ, ਜਸਵੰਤ ਸਿੰਘ, ਸਵਰਨ ਸਿੰਘ, ਹਰਦੇਵ ਸਿੰਘ, ਭਗਵੰਤ ਸਿੰਘ, ਸਰਬਜੀਤ ਸਿੰਘ ਤੇ ਗੁਰਮੀਤ ਸਿੰਘ ਵਾਸੀ ਇਯਾਲੀ ਕਲਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਫੌਜੀ ਕੈਂਪ ਦੇ ਇਕ ਹਜ਼ਾਰ ਮੀਟਰ ਦੇ ਅੰਦਰ ਉਸਾਰੀ ਕਰਨ ਦੀ ਪਾਬੰਦੀ ਲਗਾਈ ਹੋਈ ਹੈ ਪਰ ਇਨ੍ਹਾਂ ਕਥਿਤ ਦੋਸ਼ੀਆਂ ਨੇ ਪਾਬੰਦੀ ਦੇ ਬਾਵਜੂਦ ਆਪਣੇ ਮਕਾਨਾਂ ਦੀ ਉਸਾਰੀ ਕਰ ਲਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।ਏ.ਐੱਸ.ਆਈ ਅਮਰਜੀਤ ਕੁਮਾਰ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਅਮਿਤ ਵਿਆਸ ਲੈਫਟੀਨੈਂਟ ਕਰਨਲ ਹੈ ਅਤੇ ਉਹ 17 ਫੀਲਡ ਇਮੀਸ਼ਨ ਡਿਪੂ ‘ਚ ਤਾਇਨਾਤ ਹੈ।