CSK vs RR: ਆਈਪੀਐਲ ਦੇ 13 ਵੇਂ ਸੀਜ਼ਨ ਦੇ 37ਵੇਂ ਮੈਚ ਵਿੱਚ ਸੋਮਵਾਰ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਅਬੂ ਧਾਬੀ ਵਿੱਚ ਭਿੜਨਗੀਆਂ । ਇਹ ਦੋਵੇਂ ਟੀਮਾਂ ਇੱਕੋ ਜਿਹੀ ਸਥਿਤੀ ਦਾ ਸਾਹਮਣਾ ਕਰ ਰਹੀਆਂ ਹਨ। ਇਸ ਮੈਚ ਵਿਚ ਹਾਰ ਵੀ ਪਲੇਆਫ ਵਿੱਚ ਜਗ੍ਹਾ ਬਣਾਉਣ ਦੀ ਉਨ੍ਹਾਂ ਦੀ ਅਸਲ ਉਮੀਦ ਨੂੰ ਤੋੜ ਸਕਦੀ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਕੀ ਕਹਿੰਦੇ ਹਨ ਅੰਕੜੇ?
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਚੇੱਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਹੁਣ ਤੱਕ 22 ਮੈਚ (2008- 2020) ਹੋ ਚੁੱਕੇ ਹਨ। ਚੇੱਨਈ ਨੇ 14, ਜਦਕਿ ਰਾਜਸਥਾਨ ਨੇ 8 ਮੈਚ ਜਿੱਤੇ ਹਨ । ਇਸ ਸੀਜ਼ਨ ਵਿੱਚ ਰਾਜਸਥਾਨ ਨੇ ਚੇੱਨਈ ਖਿਲਾਫ ਆਖਰੀ ਮੈਚ 22 ਸਤੰਬਰ ਨੂੰ 16 ਦੌੜਾਂ ਨਾਲ ਜਿੱਤਿਆ ਸੀ । ਸੁਪਰ ਕਿੰਗਜ਼ ਅਤੇ ਰਾਇਲਜ਼ ਦੀਆਂ ਟੀਮਾਂ ਮੌਜੂਦਾ ਸੀਜ਼ਨ ਵਿੱਚ ਹੁਣ ਤੱਕ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਿੱਚ ਅਸਫਲ ਰਹੀਆਂ ਹਨ। 8 ਟੀਮਾਂ ਦੀ ਪੁਆਇੰਟ ਟੇਬਲ ਵਿੱਚ ਚੇੱਨਈ 7ਵੇਂ ਅਤੇ ਰਾਜਸਥਾਨ 8ਵੇਂ ਸਥਾਨ ‘ਤੇ ਹੈ। ਦੋਵਾਂ ਟੀਮਾਂ ਦੇ 9 ਮੈਚਾਂ ਵਿੱਚ 6 ਅੰਕ ਹਨ, ਪਰ ਸੁਪਰ ਕਿੰਗਜ਼ ਦੀ ਟੀਮ ਬਿਹਤਰ ਸ਼ੁੱਧ ਰਨ ਰੇਟ ਦੇ ਕਾਰਨ 7ਵੇਂ ਸਥਾਨ ‘ਤੇ ਹੈ। ਦੋਵੇਂ ਟੀਮਾਂ ਕੋਲ ਹੁਣ 5-5 ਮੈਚ ਖੇਡਣੇ ਹਨ ਅਤੇ ਅਜਿਹੀ ਸਥਿਤੀ ਵਿੱਚ ਦੋਵਾਂ ਦਾ ਰਾਹ ਸੌਖਾ ਨਹੀਂ ਹੋਵੇਗਾ ਕਿਉਂਕਿ ਉਹ ਜਾਣਦੇ ਹਨ ਕਿ ਇਥੋਂ ਉਹ ਇੱਕ ਹੋਰ ਹਾਰ ਦਾ ਸਾਹਮਣਾ ਕਰਨ ਦੀ ਸਥਿਤੀ ਵਿੱਚ ਨਹੀਂ ਹੈ।
ਰਾਜਸਥਾਨ ਰਾਇਲਜ਼ ਦੀ ਸਥਿਤੀ ਵੀ ਬਹੁਤ ਮਾੜੀ ਹੈ। ਹਾਲਾਂਕਿ, ਕਪਤਾਨ ਸਟੀਵ ਸਮਿਥ ਲਈ ਫਾਰਮ ਦੀ ਵਾਪਸੀ ਟੀਮ ਲਈ ਖੁਸ਼ਖਬਰੀ ਹੈ, ਜਿਸ ਨੇ ਸ਼ਨੀਵਾਰ ਨੂੰ 57 ਦੌੜਾਂ ਦੀ ਪਾਰੀ ਖੇਡੀ । ਟੀਮ ਨਾਲ ਦੇਰ ਨਾਲ ਜੁੜਨ ਵਾਲੇ ਸਟਾਰ ਆਲਰਾਊਂਡਰ ਬੇਨ ਸਟੋਕਸ ਹੁਣ ਤੱਕ ਉਮੀਦ ਅਨੁਸਾਰ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਿਹਾ ਹੈ, ਜਦੋਂਕਿ ਜੋਸ ਬਟਲਰ ਨੂੰ ਬੱਲੇਬਾਜ਼ੀ ਵਿੱਚ ਇਕਸਾਰਤਾ ਦੀ ਘਾਟ ਹੈ। ਸੰਜੂ ਸੈਮਸਨ ਆਪਣੇ ਸ਼ੁਰੂਆਤੀ ਫਾਰਮ ਨੂੰ ਦੁਹਰਾਉਣ ਵਿੱਚ ਅਸਫਲ ਰਿਹਾ, ਜਦਕਿ ਅਜਿਹਾ ਲਗਦਾ ਹੈ ਕਿ ਰੌਬਿਨ ਉਥੱਪਾ ਨੇ ਫਾਰਮ ਪ੍ਰਾਪਤ ਕਰ ਲਿਆ ਹੈ।
ਸੰਭਾਵਿਤ ਟੀਮਾਂ ਇਸ ਤਰ੍ਹਾਂ ਹਨ:
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੁੰਗੀ ਨਾਗੀਦੀ, ਦੀਪਕ ਚਾਹਰ, ਪਿਯੂਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੇਂਟਰ, ਜੋਸ਼ ਹੇਜ਼ਲਵੁੱਡ , ਸ਼ਾਰਦੁਲ ਠਾਕੁਰ, ਸੈਮ ਕਰੀਨ, ਐਨ ਜਗਦੀਸ਼ਨ, ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ, ਰਿਤੂਰਾਜ ਗਾਇਕਵਾੜ ਅਤੇ ਕਰਨ ਸ਼ਰਮਾ ਸ਼ਾਮਿਲ ਹਨ।
ਰਾਜਸਥਾਨ ਰਾਇਲਜ਼: ਜੋਸ ਬਟਲਰ, ਬੇਨ ਸਟੋਕਸ, ਸੰਜੂ ਸੈਮਸਨ, ਐਂਡਰਿਊ ਟਾਇ, ਕਾਰਤਿਕ ਤਿਆਗੀ, ਸਟੀਵ ਸਮਿਥ (ਕਪਤਾਨ), ਅੰਕਿਤ ਰਾਜਪੂਤ, ਸ਼੍ਰੇਅਸ ਗੋਪਾਲ, ਰਾਹੁਲ ਤਿਵਾਤੀਆ, ਜੈਦੇਵ ਉਨਾਦਕਟ, ਮਯੰਕ ਮਾਰਕੰਡੇ, ਮਹੀਪਾਲ ਲੋਮਰ, ਓਸ਼ੇਨ ਥਾਮਸ, ਰਿਆਨ ਪਰਾਗ, ਯਸ਼ਵੀ ਜੈਸਵਾਲ , ਅਨੁਜ ਰਾਵਤ, ਆਕਾਸ਼ ਸਿੰਘ, ਡੇਵਿਡ ਮਿਲਰ, ਮਨਨ ਵੋਹਰਾ, ਸ਼ਸ਼ਾਂਕ ਸਿੰਘ, ਵਰੁਣ ਆਰੋਨ, ਟੌਮ ਕਰੈਨ, ਰੋਬਿਨ ਉਥੱਪਾ, ਅਨਿਰੁਧ ਜੋਸ਼ੀ ਅਤੇ ਜੋਫਰਾ ਆਰਚਰ ਹਨ।