Khalistan banner again displayed: ਸਿੱਖ ਫ਼ਾਰ ਜਸਟਿਸ ਵਲੋਂ 31 ਅਕਤੂਬਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਤੇ ਖਾਲਿਸਤਾਨ ਦੇ ਝੰਡੇ ਲਾਉਣ ਦੀ ਅਪੀਲ ਕੀਤੀ ਗਈ ਸੀ। ਅੱਜ ਸਵੇਰੇ ਜ਼ਿਲ੍ਹਾ ਪਟਿਆਲਾ ਦੇ ਥਾਣਾ ਸਨੌਰ ਅਧੀਨ ਪੈਂਦੇ ਕਸਬਾ ਸਨੌਰ ਵਿਖੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਗੇਟ ਖ਼ਲਿਸਤਾਨ ਦਾ ਬੈਨਰ ਲੱਗਾ ਹੋਇਆ ਸੀ, ਜਿਸ ਕਾਰਨ ਸ਼ਹਿਰ ਵਾਸੀ ਸਹਿਮ ‘ਚ ਹਨ। ਇਸ ਤੋਂ ਪਹਿਲਾ ਦੀ ਜੇਕਰ ਗੱਲ ਕਰੀਏ ਤਾ ਇੱਥੇ ਮਲੋਟ ਫਾਜ਼ਿਲਕਾ ਰੋਡ ‘ਤੇ ਵੀ ਪਿੰਡ ਵਿਰਕ ਖੇੜਾ ‘ਚ ਪਿੱਛਲੇ ਤਿੰਨ ਦਿਨ ਤੋਂ ਬੈਰੀਕੇਡ ਤੇ ਖਾਲਿਸਤਾਨ ਦਾ ਝੰਡਾ ਲਗਾਇਆ ਗਿਆ। ਤਿੰਨ ਦਿਨ ਤੋਂ ਝੰਡਾ ਲੱਗਣ ਦੇ ਬਾਵਜੂਦ ਪੁਲਿਸ ਵੱਲੋਂ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਹਾਲਾਂਕਿ ਜੋ ਕੰਦਾ ਦੇ ਉਪਰ ਖਾਲਿਸਤਾਨ ਦੇ ਨਾਹਰੇ ਲਿਖੇ ਜਾ ਰਹੇ ਹਨ ਉਹ ਕਾਫੀ ਸਮੇ ਤੋਂ ਇਸੇ ਤਰਾਂ ਹੀ ਦੇਖੇ ਜਾ ਰਹੇ ਹਨ। ਪੁਲਿਸ ਵੱਲੋਂ ਕਾਰਵਾਈ ਦੀ ਗੱਲ ਕਹੀ ਗਈ ਹੈ। ਹੁਣ ਤਾਜ਼ਾ ਮਾਮਲਾ ਪਟਿਆਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਖਾਲਿਸਤਾਨ ਦੇ ਝੰਡੇ ਲਗਾਏ ਗਏ ਹਨ। ਹੁਣ ਪੁਲਿਸ ਦੀ ਕਾਰਗੁਜਾਰੀ ਸਵਾਲਾਂ ਦੇ ਵਿੱਚ ਆ ਗਈ ਹੈ। ਬੈਰੀਕੇਡ ਦੇ ਝੰਡੇ ਨੂੰ ਕਬਜ਼ੇ ਚ ਲਿਆ ਗਿਆ ਹੈ। ਅਤੇ ਕਾਰਵਾਈ ਲਈ ਪੱਜ ਦਿੱਤਾ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਲੱਗਦੇ ਗੁਰੂ ਘਰ ਵਿਖੇ ਅਜਿਹਾ ਹੀ ਬੈਨਰ ਦੇਖਣ ਨੂੰ ਮਿਲਿਆ ਹੈ। ਜੋ ਕਿ ਖਾਲਿਸਤਾਨੀ ਸਮਰਥਕ ਵੱਲੋਂ ਲਗਾਇਆ ਗਿਆ ਸੀ। ਜਿਸ ਦਾ ਵੀਡੀਓ ਬਣਾ ਕੇ ਟਵਿਟਰ ਤੇ ਵੀ ਪਾਇਆ ਗਿਆ ਸੀ। ਇਕ ਲੜਕੀ ਦੀ ‘ID’ ਸੀ ਜਿਸ ਤੋਂ ਉਹ ਵੀਡੀਓ ਪੋਸਟ ਕੀਤੀ ਗਈ ਸੀ। ਹੋਰ ਵੀ ਬਹੁਤ ਸਾਰੀਆਂ ਅਜਿਹਾ ਵੀਡੀਓ ਸਾਹਮਣੇ ਆਈਆਂ ਹਨ।