ludhiana power shutdown: ਲੁਧਿਆਣਾ (ਤਰਸੇਮ ਭਾਰਦਵਾਜ)-ਕੋਲੇ ਦੀ ਘਾਟ ਕਾਰਨ ਸੂਬੇ ਭਰ ‘ਚ ਪਹਿਲਾ ਹੀ ਬਿਜਲੀ ਦੀ ਸਮੱਸਿਆ ਚੱਲ ਰਹੀ ਹੈ, ਜਿਸ ਦੇ ਚੱਲਦਿਆਂ ਹੁਣ ਹੁਣ ਤਾਜ਼ਾ ਜਾਣਕਾਰੀ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੱਲ ਭਾਵ ਐਤਵਾਰ (8 ਨਵੰਬਰ) ਨੂੰ ਕੁਝ ਥਾਵਾਂ ‘ਤੇ ਬਿਜਲੀ ਦਾ ਕੁਝ ਘੰਟਿਆਂ ਤੱਕ ਠੱਪ ਰਹੇਗੀ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਡਾਇੰਗ ਕੰਪਲੈਕਸ, ਫਾਂਬੜਾ ਰੋਡ, ਕਾਸਾਬਾਦ, ਜਮਾਲਪੁਰ ਲਿਲੀ, ਬਹਾਦੁਰਕੇ ਰੋਡ ਅਤੇ ਆਰ. ਐੱਸ ਗਰੇਵਾਲ ਰੋਡ ‘ਚ ਬਿਜਲੀ ਬੰਦ ਰਹੇਗੀ। ਇਸ ਦੇ ਨਾਲ ਹੀ ਨਿਊ ਜਨਤਾ ਨਗਰ ਸਟਰੀਟ ਨੰਬਰ 10 ਤੋਂ ਸਟਰੀਟ ਨੰਬਰ 8 ਗੋਬਿੰਦ ਨਗਰ ‘ਚ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਦਾ ਕੱਟ ਰਹੇਗਾ। ਇਸ ਤੋਂ ਇਲ਼ਾਵਾ ਬਾਬਾ ਮੁਕੰਦ ਸਿੰਘ ਨਗਰ ਫੀਡਰ ਯੂਨਿਟ 1, ਬਾਬਾ ਮੁਕੰਦ ਸਿੰਘ ਨਗਰ ਗਲੀ ਨੰਬਰ 8, 8/4, 8/8 , ਹਰਗੋਬਿੰਦ ਨਗਰ ਗਲੀ ਨੰਬਰ 7,8, ਗੁਲਾਬ ਟੈਂਟ ਹਾਊਸ ਵਾਲਾ ਇਲਾਕਾ, ਸੂਆ ਰੋਡ, ਅਮਰਪੁਰ ਗਲੀ ਨੰਬਰ-1, ਬੈਕਸਾਈਡ ਜੈਨ ਕਾਲੋਨੀ ‘ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੀ ਕੱਟ ਲੱਗੇਗਾ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ ‘ਚ ਰੇਲਵੇ ਟਰੈਕ ਬੰਦ ਕਰਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹਨ, ਜਿਸ ਕਾਰਨ ਸੂਬੇ ‘ਚ ਮਾਲ ਗੱਡੀਆਂ ਬੰਦ ਹਨ ਅਤੇ ਕੋਲਾ ਨਹੀਂ ਪਹੁੰਚ ਰਿਹਾ। ਇਸ ਕਾਰਨ ਬਿਜਲੀ ਦੀ ਸਮੱਸਿਆ ਚੱਲ ਰਹੀ ਹੈ।