girls missing suspicious circumstances: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਇਕੋ ਦਿਨ ਦੇ ਅੰਦਰ ਵੱਖ-ਵੱਖ ਥਾਵਾਂ ਤੋਂ ਸ਼ੱਕੀ ਹਾਲਾਤਾਂ ‘ਚ ਤਿੰਨ ਨਬਾਲਿਗ ਲੜਕੀਆਂ ਸਮੇਤ 5 ਲੜਕੀਆਂ ਭੇਦ ਭਰੇ ਹਾਲਾਤਾਂ ‘ਚ ਲਾਪਤਾ ਹੋਣ ਦੀ ਜਾਣਕਾਰੀ ਪੁਲਿਸ ਨੂੰ ਮਿਲੀ। ਇਨ੍ਹਾਂ ਮਾਮਲਿਆਂ ਦੀ ਜਾਣਕਾਰੀ ਮਿਲਦਿਆਂ ਹੀ ਸ਼ਹਿਰ ਦੀ ਪੁਲਿਸ ‘ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਫਿਲਹਾਲ ਪੁਲਿਸ ਵੱਲ਼ੋਂ ਇਸ ਸਬੰਧੀ ਜਾਂਚ ਜਾਰੀ ਹੈ।
ਦੱਸਣਯੋਗ ਹੈ ਕਿ ਥਾਣਾ ਜਮਾਲਪੁਰ ਦੀ ਪੁਲਿਸ ਨੂੰ ਮੁੰਡੀਆ ਕਲਾਂ ਵਾਲੀ ਪ੍ਰੇਮ ਸਿੰਘ ਨੇ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੀ ਛੋਟੀ ਲੜਕੀ ਸੁਨੀਤਾ (16 ਸਾਲ) ਸਰਪੰਚ ਕਾਲੋਨੀ ਜਮਾਲਪੁਰ ਦੀ ਇਕ ਫੈਕਟਰੀ ‘ਚ ਕੰਮ ਕਰਦੀ ਹੈ। ਉਹ ਘਰੋਂ ਕੰਮ ‘ਤੇ ਗਈ ਸੀ ਪਰ ਵਾਪਸ ਨਹੀਂ ਪਰਤੀ। ਦੂਜੇ ਮਾਮਲੇ ‘ਚ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਰੇਨੂੰ ਦੇਵੀ ਵਾਸੀ ਕੁਹਾੜਾ ਨੇ ਦੱਸਿਆ ਹੈ ਕਿ ਉਸ ਦੀ 14 ਸਾਲਾ ਧੀ ਮੁਸਕਾਨ ਸ਼ਾਮ 4 ਵਜੇ ਸਹੇਲੀ ਕੋਲ ਜਾਣ ਲਈ ਘਰੋਂ ਗਈ ਸੀ ਪਰ ਵਾਪਸ ਨਹੀਂ ਪਰਤੀ। ਭਾਲ ਕਰਨ ਤੇ ਪਤਾ ਲੱਗਿਆ ਕਿ ਨਕਸ਼ੇ ਯਾਦਵ ਵਾਸੀ ਕਾਸ਼ਗੰਜ (ਉਤਰ ਪ੍ਰਦੇਸ਼) ਉਸ ਨੂੰ ਵਰਗਲਾ ਕੇ ਲੈ ਗਿਆ ਹੈ। ਇਕ ਹੋਰ ਮਾਮਲੇ ‘ਚ ਮੇਹਰਬਾਨ ਥਾਣੇ ਦੀ ਪੁਲਿਸ ਨੂੰ ਹਰਪ੍ਰੀਤ ਸਿੰਘ ਵਾਸੀ ਸੀੜਾ ਨੇ ਦੱਸਿਆ ਹੈ ਕਿ ਉਸ ਦੀ ਧੀ ਮਹਿਕਦੀਪ ਕੌਰ(16 ਸਾਲ) ਘਰੋਂ ਗੁਰਮੀਤ ਸਿਘ ਦੇ ਘਰ ਪੜ੍ਹਾਈ ਕਰਨ ਦੀ ਗੱਲ ਕਹਿ ਕੇ ਗਈ ਸੀ ਪਰ ਉਹ ਘਰ ਵਾਪਸ ਨਹੀਂ ਪਰਤੀ।
ਇਸ ਤੋਂ ਇਲਾਵਾ ਥਾਣਾ ਕੂੰਮਕਲਾ ਦੀ ਪੁਲਿਸ ਨੂੰ ਰਾਮ ਨਰੇਸ਼ ਵਾਸੀ ਭਾਗਪੁਰ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਘਰੋਂ ਗਾਇਬ ਹੋ ਗਈ ਹੈ। ਇਕ ਹੋਰ ਮਾਮਲੇ ‘ਚ ਥਾਣੇ ਫੋਕਲ ਪੁਆਇੰਟ ਦੀ ਪੁਲਿਸ ਨੂੰ ਸੰਤ ਟਾਵਰ ਕੇਸਰਗੰਜ ਵਾਸੀ ਜੋਗਿੰਦਰਪਾਲ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਸੁਜਾਤਾ (21 ਸਾਲ) ਗੁਰੂ ਤੇਗ ਬਹਾਦਰ ਨਗਰ ਮੁੰਡੀਆ ਸਥਿਤ ਹਰਨੇਕ ਸਿੰਘ ਦੇ ਪੀਜੀ ‘ਚ ਰਹਿੰਦੀ ਹੈ। ਉਹ ਦਵਾਈ ਲੈਣ ਲਈ ਗਈ ਪਰ ਵਾਪਸ ਨਹੀਂ ਪਰਤੀ।
ਇਹ ਵੀ ਪੜ੍ਹੋ– ਵਿਆਹ ਤੋਂ ਬਾਅਦ Canada ਜਾਣ ਦਾ ਸੁਪਨਾ ਦੇਖੀ ਬੈਠਾ ਨੌਜਵਾਨ ਸੁਣੋ ਕਿਵੇਂ ਹੋਇਆ ਠੱਗੀ ਦਾ ਸ਼ਿਕਾਰ?