Murder of Family by Builder : ਲੁਧਿਆਣਾ ਵਿੱਚ ਇੱਕ ਬਿਲਡਰ ਨੇ ਆਪਣੀ ਪਤਨੀ, ਪੁੱਤਰ, ਨੂੰਹ ਅਤੇ 13 ਦੇ ਪੋਤੇ ਨੂੰ ਬੀਤੇ ਦਿਨ ਕੁਹਾੜੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਉਹ ਖੁਦ ਵੀ ਫਰਾਰ ਹੋ ਗਿਆ। ਉਸ ਦੀ ਕਾਰ ਇੱਕ ਦਰੱਖਤ ਨਾਲ ਟਕਰਾਈ ਅਤੇ ਉਸ ਨੂੰ ਅੱਗ ਲੱਗ ਗਈ ਪਰ ਉਹ ਉਥੋਂ ਬਚ ਨਿਕਲਿਆ। ਪ੍ਰਾਪਰਟੀ ਡੀਲਰ ਰਾਜੀਵ ਸੁੰਡਾ ਵੱਲੋਂ ਆਪਣੇ ਪਰਿਵਾਰ ਦਾ ਇਸ ਕਦਰ ਬੇਰਹਿਮੀ ਨਾਲ ਕਤਲ ਕਰਨ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਰਾਜੀਵ ਵੱਲੋਂ ਲਿਖਿਆ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਕਤਲ ਦਾ ਕਾਰਨ ਲਿਖਿਆ ਹੋਇਆ ਹੈ।
ਦੋਸ਼ੀ ਬਿਲਡਰ ਰਾਜੀਵ ਸੁੰਡਾ ਕੋਠੀਆਂ ਬਣਾ ਕੇ ਵੇਚਣ ਦਾ ਕੰਮ ਕਰਦਾ ਹੈ। ਉਹ ਲਗਭਗ 12 ਸਾਲਾਂ ਤੋਂ ਮਿਊਰ ਵਿਹਾਰ, ਲੁਧਿਆਣਾ ਵਿੱਚ ਰਹਿ ਰਿਹਾ ਸੀ। ਹਾਲਾਂਕਿ ਉਨ੍ਹਾਂ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਕਦੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਕਦੇ ਮਿਲਦਾ ਨਹੀਂ ਸੀ। ਤਕਰੀਬਨ ਚਾਰ ਦਿਨ ਪਹਿਲਾਂ ਗੁਆਂਢੀਆਂ ਨੂੰ ਰਾਜੀਵ ਵਿੱਚੋਂ ਝਗੜੇ ਦੀ ਆਵਾਜ਼ ਸੁਣਾਈ ਦਿੱਤੀ ਸੀ। ਪਰਿਵਾਰ ਵਿੱਚ ਰਾਜੀਵ ਦੀ ਪਤਨੀ ਸੁਨੀਤਾ (60), ਪੁੱਤਰ ਅਸ਼ੀਸ਼ (35), ਨੂੰਹ ਗਰਿਮਾ ਅਤੇ ਪੋਤਾ ਸਾਕੇਤ ਉਰਫ ਬਬਲਾ (13) ਸ਼ਾਮਲ ਸਨ। ਆਸ਼ੀਸ਼ ਸ਼ੇਅਰ ਦਾ ਕੰਮ ਕਰਦਾ ਸੀ।
ਪੁਲਿਸ ਨੂੰ ਜਾਂਚ ਦੌਰਾਨ ਰਾਜੀਵ ਦੇ ਘਰੋਂ ਇਕ ਸੁਸਾਈਡ ਨੋਟ ਮਿਲਿਆ। ਜਿਸ ਵਿੱਚ ਉਸਨੇ ਲਿਖਿਆ ਹੈ ਕਿ ਉਹ ਆਪਣੇ ਬੇਟੇ ਦੇ ਸਹੁਰਿਆਂ ਤੋਂ ਕਾਫ਼ੀ ਪ੍ਰੇਸ਼ਾਨ ਸੀ। ਉਸਨੇ ਦੋ ਸਾਲ ਪਹਿਲਾਂ ਆਪਣੇ ਲੜਕੇ ਦੇ ਸਹੁਰੇ ਵਾਲਿਆਂ ਨੂੰ ਚਾਰ ਲੱਖ ਰੁਪਏ ਦਿੱਤੇ ਸਨ, ਜੋ ਉਨ੍ਹਾਂ ਨੇ ਵਾਪਸ ਨਹੀਂ ਕੀਤੇ। ਇਸ ਤੋਂ ਬਾਅਦ ਤਿੰਨ ਲੱਖ ਰੁਪਏ ਫਿਰ ਦਿੱਤੇ ਗਏ, ਉਹ ਵੀ ਵਾਪਸ ਨਹੀਂ ਮਿਲੇ। ਹੁਣ ਉਸ ਦੇ ਪੁੱਤਰ ਦਾ ਸਹੁਰਾ ਅਤੇ ਸਾਲਾ ਦਸ ਲੱਖ ਰੁਪਏ ਮੰਗ ਰਹੇ ਹਨ। ਉਹ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਸੀ। ਜਿਸ ਕਾਰਨ ਨੂੰਹ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਦੇਣ ਲਈ ਘਰ ਵਿੱਚ ਕਲੇਸ਼ ਕੀਤਾ ਹੋਇਆ ਹੈ। ਨੂੰਹ ਉਨ੍ਹਾਂ ਨੂੰ ਬਲੈਕਮੇਲ ਕਰ ਰਹੀ ਸੀ ਕਿ ਉਹ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ ਕਰਵਾਏਗੀ।
ਪਰਿਵਾਰ ਖਿਲਾਫ ਕੇਸ ਦਰਜ ਹੋਣ ਅਤੇ ਸਮਾਜ ਵਿੱਚ ਨਾਂ ਖਰਾਬ ਹੋਣ ਦੇ ਡਰ ਤੋਂ ਉਹ (ਰਾਜੀਵ) ਕਾਫੀ ਪ੍ਰੇਸ਼ਾਨ ਹੈ, ਜਿਸ ਕਾਰਨ ਉਹ ਆਪਣੇ ਪੂਰੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਰਿਹਾ ਹੈ। ਇਸ ਦੇ ਜ਼ਿੰਮੇਵਾਰ ਉਸ ਨੇ ਆਪਣੇ ਪੁੱਤਰ ਦੇ ਸਹੁਰੇ ਅਤੇ ਸਾਲੇ ਨੂੰ ਠਹਿਰਾਇਆ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੀਏਯੂ ਥਾਣਾ ਇੰਚਾਰਜ ਪਰਮਦੀਪ ਸਿੰਘ ਦੇ ਬਿਆਨਾਂ ‘ਤੇ ਦੋਸ਼ੀ ਰਾਜੀਵ ਕੁਮਾਰ ਖਿਲਾਫ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ।