India vs Australia: ਵਨਡੇ ਕ੍ਰਿਕਟ ਵਿੱਚ ਵਿਰਾਟ ਕੋਹਲੀ ਨੂੰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਸਾਰੇ ਰਿਕਾਰਡ ਤੋੜਨ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ । ਆਸਟ੍ਰੇਲੀਆ ਖਿਲਾਫ਼ ਵਿਰਾਟ ਕੋਹਲੀ ਕੋਲ ਸਭ ਤੋਂ ਤੇਜ਼ 12 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਮੌਕਾ ਹੈ । ਵਿਰਾਟ ਨੇ ਹੁਣ ਤਕ 250 ਵਨਡੇ ਮੈਚਾਂ ਵਿੱਚ 11977 ਦੌੜਾਂ ਬਣਾਈਆਂ ਹਨ ਅਤੇ 23 ਦੌੜਾਂ ਬਣਾਉਣ ਤੋਂ ਬਾਅਦ ਉਹ ਸਚਿਨ ਦਾ ਰਿਕਾਰਡ ਤੋੜ ਦੇਣਗੇ । ਸਚਿਨ ਤੇਂਦੁਲਕਰ 309ਵੇਂ ਮੈਚ ਵਿੱਚ 12 ਹਜ਼ਾਰ ਦੌੜਾਂ ਦੀ ਸਿਖਰ ‘ਤੇ ਪਹੁੰਚ ਗਏ ਸੀ। ਵਨਡੇ ਕ੍ਰਿਕਟ ਵਿੱਚ ਸਿਰਫ ਸਚਿਨ ਤੇਂਦੁਲਕਰ (18,426), ਕੁਮਾਰ ਸੰਗਾਕਾਰਾ (14,234), ਰਿੱਕੀ ਪੋਟਿੰਗ (13,704), ਸਨਥ ਜੈਸੂਰੀਆ (13,430) ਅਤੇ ਮਹੇਲਾ ਜੈਵਰਧਨੇ (12650) ਹੀ ਕੋਹਲੀ ਤੋਂ ਅੱਗੇ ਹਨ।
ਵਿਰਾਟ ਕੁੱਲ ਸੈਂਕੜਿਆਂ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੇ ਰਿੱਕੀ ਪੋਂਟਿੰਗ ਨੂੰ ਪਛਾੜ ਸਕਦਾ ਹੈ । ਰਿੱਕੀ ਪੋਟਿੰਗ ਨੇ 560 ਮੈਚਾਂ ਵਿੱਚ 71 ਸੈਂਕੜੇ ਲਗਾਏ ਹਨ ਅਤੇ ਕੋਹਲੀ ਉਸ ਤੋਂ ਸਿਰਫ ਇੱਕ ਸੈਂਕੜਾ ਦੂਰ ਹੈ। ਜੇ ਕੋਹਲੀ ਆਸਟ੍ਰੇਲੀਆਈ ਦੌਰੇ ‘ਤੇ ਦੋ ਹੋਰ ਸੈਂਕੜੇ ਲਗਾਉਂਦੇ ਹਨ ਤਾਂ ਉਹ ਪੋਟਿੰਗ ਨੂੰ ਪਿੱਛੇ ਛੱਡ ਦੇਣਗੇ । ਕੋਹਲੀ ਨੂੰ ਫਿਲਹਾਲ ਇੱਕ ਵਨਡੇ, ਤਿੰਨ ਟੀ-20 ਅਤੇ ਇੱਕ ਟੈਸਟ ਮੈਚ ਖੇਡਣਾ ਹੈ । ਇਨ੍ਹਾਂ ਦੋਨਾਂ ਤੋਂ ਜ਼ਿਆਦਾ ਸਿਰਫ ਸਚਿਨ ਤੇਂਦੁਲਕਰ ਨੇ ਜ਼ਿਆਦਾ ਸੈਂਕੜੇ ਲਗਾਏ ਹਨ। ਸਚਿਨ ਤੇਂਦੁਲਕਰ ਨੇ 664 ਮੈਚਾਂ ਵਿੱਚ 100 ਸੈਂਕੜੇ ਲਗਾਏ ਹਨ।
ਦਰਅਸਲ, ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਿਰਾਟ ਕੋਹਲੀ ਨੇ ਹੁਣ ਤੱਕ 418 ਮੈਚਾਂ ਵਿੱਚ 70 ਸੈਂਕੜਿਆਂ ਦੀ ਮਦਦ ਨਾਲ 22,011 ਦੌੜਾਂ ਬਣਾਈਆਂ ਹਨ । ਸਚਿਨ ਤੇਂਦੁਲਕਰ (34,357), ਕੁਮਾਰ ਸੰਗਕਾਰਾ (28,016), ਰਿੱਕੀ ਪੋਟਿੰਗ (27,483), ਮਹੇਲਾ ਜੈਵਰਧਨੇ (25,957), ਜੈਕ ਕੈਲਿਸ (25,534), ਰਾਹੁਲ ਦ੍ਰਾਵਿੜ (24,208) ਅਤੇ ਬ੍ਰਾਇਨ ਲਾਰਾ (22,358) ਹੀ ਕੋਹਲੀ ਤੋਂ ਅੱਗੇ ਹਨ।
ਦੱਸ ਦੇਈਏ ਕਿ 32 ਸਾਲਾਂ ਵਿਰਾਟ ਕੋਹਲੀ ਨੇ ਆਪਣਾ ਪਹਿਲਾ ਵਨਡੇ ਸ਼੍ਰੀਲੰਕਾ ਖਿਲਾਫ ਅਗਸਤ 2008 ਵਿੱਚ ਖੇਡਿਆ ਸੀ । ਇਸ ਸੀਰੀਜ਼ ਦਾ ਦੂਜਾ ਮੈਚ ਖੇਡਣ ਤੋਂ ਬਾਅਦ ਉਨ੍ਹਾਂ ਨੇ ਵਨਡੇ ਮੈਚਾਂ ਵਿੱਚ ਵੀ 250 ਮੈਚ ਪੂਰੇ ਕੀਤੇ । ਅਜਿਹਾ ਕਰਨ ਵਾਲੇ ਉਹ ਅੱਠਵੇਂ ਭਾਰਤੀ ਖਿਡਾਰੀ ਹਨ। ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਰਾਹੁਲ ਦ੍ਰਾਵਿੜ, ਮੁਹੰਮਦ ਅਜ਼ਹਰੂਦੀਨ, ਸੌਰਵ ਗਾਂਗੁਲੀ, ਯੁਵਰਾਜ ਸਿੰਘ ਅਤੇ ਅਨਿਲ ਕੁੰਬਲੇ ਨੇ 250 ਜਾਂ ਇਸ ਤੋਂ ਵੱਧ ਵਨਡੇ ਮੈਚ ਖੇਡੇ ਹਨ ।
ਇਹ ਵੀ ਦੇਖੋ: ਦਿੱਲੀ ‘ਚ 10 ਸਾਲ ਪੁਰਾਣੀ ਗੱਡੀ ਨਹੀਂ ਵੜ ਸਕਦੀ, ਬਾਬਿਆਂ ਨੇ 50 ਸਾਲ ਪੁਰਾਣੇ ਟਰੈਕਟਰ ਲਿਆ ਕੀਤੇ ਖੜ੍ਹੇ